ਪ੍ਰੇਮੀ ਨੂੰ ਰਸਤੇ ''ਚੋਂ ਹਟਾਉਣ ਲਈ ਕਾਤਲ ਬਣੀ ਟਿਕਟਾਕ ਸਟਾਰ, ਦੋਹਰੇ ਕਤਲ ਕੇਸ ''ਚ ਮਾਂ-ਧੀ ਨੂੰ ਉਮਰਕੈਦ
Monday, Sep 04, 2023 - 05:01 AM (IST)
ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੀ ਟਿਕਟਾਕ ਸਟਾਰ ਮਹਿਕ ਬੁਖਾਰੀ ਅਤੇ ਉਸ ਦੀ ਮਾਂ ਅੰਸਰੀਨ ਬੁਖਾਰੀ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਇਹ ਸਜ਼ਾ ਦੋਹਰੇ ਕਤਲ ਕੇਸ ਵਿੱਚ ਦੋਵਾਂ ਮਾਂ-ਧੀ ਨੂੰ ਦੋਸ਼ੀ ਪਾਏ ਜਾਣ ਤੋਂ ਬਾਅਦ ਸੁਣਾਈ ਹੈ। ਅੰਸਰੀਨ ਨੇ ਆਪਣੇ ਤੋਂ ਅੱਧੀ ਉਮਰ ਦੇ ਸਾਬਕਾ ਪ੍ਰੇਮੀ ਅਤੇ ਉਸ ਦੀ ਦੋਸਤ ਦਾ ਕਤਲ ਕਰ ਦਿੱਤਾ ਸੀ। ਅਦਾਲਤ ਨੇ ਅਗਸਤ ਮਹੀਨੇ 'ਚ ਉਨ੍ਹਾਂ ਨੂੰ ਦੋਸ਼ੀ ਪਾਇਆ ਸੀ।
ਇਹ ਵੀ ਪੜ੍ਹੋ : ਆਖਿਰ ਕਦੋਂ ਹੋਵੇਗਾ ਨਸ਼ਿਆਂ ਦਾ ਖਾਤਮਾ, ਹੈਰੋਇਨ ਵੇਚਦੀ ਨਾਬਾਲਗ ਕੁੜੀ ਦੀ ਵੀਡੀਓ ਵਾਇਰਲ
18 ਸਾਲਾ ਸਾਕਿਬ ਦੀ ਮੁਲਾਕਾਤ 43 ਸਾਲਾ ਅੰਸਰੀਨ ਨਾਲ ਸੋਸ਼ਲ ਮੀਡੀਆ 'ਤੇ ਹੋਈ ਸੀ ਅਤੇ ਦੋਵਾਂ 'ਚ ਪਿਆਰ ਹੋ ਗਿਆ ਸੀ। ਸਾਕਿਬ ਨੇ ਝੂਠ ਬੋਲਿਆ ਸੀ ਕਿ ਉਹ 27 ਸਾਲ ਦਾ ਹੈ। ਰਿਸ਼ਤਾ ਅੱਗੇ ਵਧਦਾ ਗਿਆ। ਦੋਵਾਂ ਨੇ ਇਕ-ਦੂਜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ। ਅੰਸਰੀਨ ਨੇ ਦਾਅਵਾ ਕੀਤਾ ਕਿ ਸਾਕਿਬ ਨੇ ਉਸ ਦੀਆਂ ਕੁਝ ਇਤਰਾਜ਼ਯੋਗ ਤਸਵੀਰਾਂ ਆਪਣੇ ਫੋਨ 'ਚ ਰੱਖੀਆਂ ਹਨ। ਉਹ ਕਥਿਤ ਤੌਰ 'ਤੇ ਤਸਵੀਰਾਂ ਲੀਕ ਕਰਨ ਦੀ ਧਮਕੀ ਦੇ ਰਿਹਾ ਸੀ। ਫਿਰ ਕੀ ਸੀ, ਉਸ ਨੇ ਕਤਲ ਦੀ ਯੋਜਨਾ ਬਣਾਈ ਤੇ ਸਾਕਿਬ ਦੇ ਨਾਲ-ਨਾਲ ਉਸ ਦੇ ਦੋਸਤ ਦਾ ਵੀ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ : ਮਾਮਲਾ 2 ਭਰਾਵਾਂ ਦੀ ਖੁਦਕੁਸ਼ੀ ਦਾ, ਇਕ ਦੀ ਮਿਲੀ ਲਾਸ਼, ਥਾਣੇਦਾਰ ਤੋਂ ਤੰਗ ਆ ਕੇ ਚੁੱਕਿਆ ਸੀ ਖ਼ੌਫਨਾਕ ਕਦਮ
ਅੰਸਰੀਨ ਬੁਖਾਰੀ ਆਪਣੀ ਬੇਟੀ ਮਹਿਕ ਨਾਲ ਬ੍ਰਿਟੇਨ ਦੇ ਲੈਸਟਰ 'ਚ ਰਹਿ ਰਹੀ ਸੀ। ਬੁਖਾਰੀ ਨੇ ਸਾਕਿਬ ਨੂੰ ਟੈਸਕੋ ਕਾਰ ਪਾਰਕ 'ਚ ਮਿਲਣ ਦੀ ਸਾਜ਼ਿਸ਼ ਰਚੀ ਤੇ ਆਪਣੇ ਰਿਸ਼ਤੇ ਦੌਰਾਨ ਅੰਸਰੀਨ 'ਤੇ ਖਰਚ ਕੀਤੇ 3,000 ਯੂਰੋ ਨੂੰ ਵਾਪਸ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਨੇ ਸਾਕਿਬ ਦਾ ਫ਼ੋਨ ਖੋਹਣ ਦੀ ਯੋਜਨਾ ਬਣਾਈ। ਸਾਕਿਬ ਹੁਸੈਨ ਅਤੇ ਹਾਸ਼ਿਮ ਇਜਾਜ਼ੂਦੀਨ ਦੀ ਉਮਰ 21 ਸਾਲ ਸੀ, ਜਦੋਂ ਦੋਵਾਂ ਦੀ ਇਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ। ਸਾਰੀ ਕਹਾਣੀ ਉਦੋਂ ਸ਼ੁਰੂ ਹੋਈ ਜਦੋਂ ਅੰਸਰੀਨ ਦਾ ਸਾਕਿਬ ਨਾਲ ਬ੍ਰੇਕਅੱਪ ਹੋ ਗਿਆ।
ਇਹ ਵੀ ਪੜ੍ਹੋ : ਪੱਥਰ ਦਿਲ ਮਾਂ, ਡੇਢ ਮਹੀਨੇ ਦੀ ਮਾਸੂਮ ਬੱਚੀ ਨੂੰ ਝਾੜੀਆਂ 'ਚ ਸੁੱਟਿਆ
ਅੰਸਰੀਨ ਨੇ ਸਾਕਿਬ ਦਾ ਫੋਨ ਖੋਹਣ ਅਤੇ ਉਸ ਦੀਆਂ ਫੋਟੋਆਂ ਡਿਲੀਟ ਕਰਨ ਦੀ ਯੋਜਨਾ ਬਣਾਈ। ਕੁਝ ਦੇਰ ਬਾਅਦ ਹੀ ਅੰਸਰੀਨ ਦੇ ਬੁਲਾਏ ਕੁਝ ਨਕਾਬਪੋਸ਼ ਵਿਅਕਤੀਆਂ ਨੇ ਸਾਕਿਬ ਅਤੇ ਉਸ ਦੇ ਦੋਸਤ ਨੂੰ ਘੇਰ ਲਿਆ। ਉਨ੍ਹਾਂ ਕਾਰ 'ਚ ਸਵਾਰ ਹੋ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੇ ਪਿੱਛੇ ਨਕਾਬਪੋਸ਼ ਵੀ ਆ ਗਏ। ਸਾਕਿਬ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਂਦਾ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਦੋਂ ਉਨ੍ਹਾਂ ਦੀ ਕਾਰ ਸੜਕ ਕਿਨਾਰੇ ਇਕ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਦੋਵਾਂ ਦੀ ਮੌਤ ਹੋ ਗਈ। ਹੁਣ ਅਦਾਲਤ ਨੇ ਆਪਣਾ ਫ਼ੈਸਲਾ ਸੁਣਾਉਂਦਿਆਂ ਮਾਂ-ਧੀ ਦੋਵਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8