400 ਕਰੋੜ ਤੋਂ ਵੱਧ ਦੇ ਨੁਕਸਾਨ 'ਚ ਮਾਲਦੀਵ, ਭਾਰਤ ਨੂੰ ‘ਅੱਖ ਦਿਖਾਉਣਾ’ ਪੈ ਰਿਹਾ ਭਾਰੀ
Tuesday, Jan 23, 2024 - 10:56 AM (IST)
ਨਵੀਂ ਦਿੱਲੀ (ਇੰਟ.)– ਪੀ. ਐੱਮ. ਮੋਦੀ ਦੀ ਲਕਸ਼ਦੀਪ ਦੀ ਯਾਤਰਾ ’ਤੇ ਮਾਲਦੀਵ ਦੇ ਮੰਤਰੀਆਂ ਨੇ ਟਿੱਪਣੀ ਕੀਤੀ ਸੀ। ਉਸ ਤੋਂ ਬਾਅਦ ਭਾਰਤੀ ਸੈਲਾਨੀਆਂ ਨੇ ਮਾਲਦੀਵ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ। ਭਾਰਤੀ ਟੂਰਿਸਟ ਮਾਲਦੀਵ ਦੀ ਇਕਾਮਨੀ ਵਿਚ ਬੂਸਟਰ ਡੋਜ਼ ਦੇਣ ਦਾ ਕੰਮ ਕਰਦੇ ਹਨ ਪਰ ਹੁਣ ਇਸ ਐਲਾਨ ਦਾ ਅਸਰ ਮਾਲਦੀਵ ਦੀ ਇਕਾਨਮੀ ਨੂੰ ਅਦਾ ਕਰਨਾ ਪੈ ਰਿਹਾ ਹੈ। ਮਾਲਦੀਵ ਸਰਕਾਰ ਦੀ ਕੁੱਲ ਕਮਾਈ ਦਾ ਇਕ ਵੱਡਾ ਹਿੱਸਾ ਟੂਰਿਸਟ ਵਲੋਂ ਕੀਤੇ ਗਏ ਖ਼ਰਚਿਆਂ ਨਾਲ ਆਉਂਦਾ ਹੈ। ਮਾਲਦੀਵ ਪਹੁੰਚਣ ਵਾਲੇ ਟੂਰਿਸਟ ਵਿਚ ਸਭ ਤੋਂ ਵੱਡੀ ਗਿਣਤੀ ਭਾਰਤੀਆਂ ਦੀ ਹੁੰਦੀ ਹੈ।
ਇਹ ਵੀ ਪੜ੍ਹੋ - Ram Mandir:ਹੁਣ ਹਰ ਰੋਜ਼ 4 ਵਜੇ ਉੱਠਣਗੇ ਰਾਮਲਲਾ, ਹਰ ਘੰਟੇ ਲਗੇਗਾ ਭੋਗ, 14 ਘੰਟੇ ਸ਼ਰਧਾਲੂਆਂ ਨੂੰ ਦੇਣਗੇ ਦਰਸ਼ਨ
ਇਕ ਰਿਪੋਰਟ ਮੁਤਾਬਕ ਮਾਲਦੀਵ ਨੂੰ 400 ਕਰੋੜ ਦੇ ਲਗਭਗ ਦਾ ਨੁਕਸਾਨ ਹੋਇਆ ਹੈ। ਮਾਲਦੀਵ ’ਚ 180 ਹੋਟਲ ਹਨ, ਜਿਨ੍ਹਾਂ ਲਈ ਭਾਰਤ ਮੁੱਖ ਬਾਜ਼ਾਰ ਹੈ। ਸੋਨੇਵਾ ਦੇ ਸੀ. ਈ. ਓ. ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ’ਤੇ ਸ਼ੱਕ ਹੈ ਕਿ ਆਉਣ ਵਾਲੇ ਮਹੀਨਿਆਂ ਵਿਚ ਮਾਲਦੀਵ ਜਾਣ ਦੇ ਮਾਮਲੇ ਵਿਚ ਭਾਰਤੀ ਸੈਲਾਨੀਆਂ ਦੀ ਗਿਣਤੀ ਵਿਵਾਦਪੂਰਨ ਪੱਧਰ ’ਤੇ ਪੁੱਜ ਜਾਏਗੀ। ਉਨ੍ਹਾਂ ਦੇ ਮੁਤਾਬਕ ਹਾਲੇ ਤੱਕ ਮਾਲਦੀਵ ਨੂੰ 25-50 ਮਿਲੀਅਨ ਡਾਲਰ ਯਾਨੀ ਕਰੀਬ 400 ਕਰੋੜ ਰੁਪਏ ਜਾਂ ਉਸ ਤੋਂ ਵੱਧ ਦਾ ਨੁਕਸਾਨ ਹੋ ਗਿਆ।
ਇਹ ਵੀ ਪੜ੍ਹੋ - Ram Mandir Ceremony: ਅੱਜ ਯਾਨੀ 22 ਜਨਵਰੀ ਨੂੰ ਪੈਦਾ ਹੋਣ ਵਾਲੇ ਬੱਚਿਆਂ ਦੀ ਰਾਸ਼ੀ ਹੋਵੇਗੀ ਖ਼ਾਸ, ਜਾਣੋ ਕਿਵੇਂ
ਰਿਪੋਰਟ ਮੁਤਾਬਕ ਇਸ ਦਾ ਪ੍ਰਭਾਵ ਉਨ੍ਹਾਂ ਹੋਟਲ ਕਾਰੋਬਾਰੀਆਂ ’ਤੇ ਪਵੇਗਾ, ਜੋ ਮਹਿਮਾਨਾਂ ਅਤੇ ਇਸ ਤੋਂ ਵੀ ਅਹਿਮ ਗੱਲ ਕਿ ਇਨ੍ਹਾਂ ਹੋਟਲਾਂ ਦੇ ਕਰਮਚਾਰੀਆਂ ਲਈ ਸ਼ਾਨਦਾਰ ਐਕਸਪੀਰੀਐਂਸ ਬਣਾਉਣ ਵਿਚ ਬਹੁਤ ਯਤਨ ਕਰਦੇ ਹਨ। ਦੱਸ ਦੇਈਏ ਕਿ ਸੋਨੇਵਾ ਫੁਸ਼ੀ 1995 ’ਚ ਮਾਲਦੀਵ ਵਿਚ ਖੁੱਲ੍ਹਣ ਵਾਲੇ ਪਹਿਲੇ ਲਗਜ਼ਰੀ ਹੋਟਲਾਂ ’ਚੋਂ ਇਕ ਸੀ ਅਤੇ ਸੋਨੇਵਾ ਬ੍ਰਾਂਡ ਨੂੰ ਆਪਣੇ ਮਾਲੀਏ ਦਾ 50 ਫ਼ੀਸਦੀ ਤੋਂ ਵੱਧ ਮਹਿਮਾਨਾਂ ਤੋਂ ਪ੍ਰਾਪਤ ਹੁੰਦਾ ਹੈ, ਜਿਸ ਵਿਚ ਭਾਰਤੀ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ - ਰਾਮ ਮੰਦਰ ਦੇ ਨਾਂ 'ਤੇ ਮੁਫ਼ਤ ਰੀਚਾਰਜ ਤੇ ਪ੍ਰਸ਼ਾਦ ਦਾ ਕੀ ਤੁਹਾਨੂੰ ਆਇਆ ਹੈ 'ਲਿੰਕ'? ਤਾਂ ਹੋ ਜਾਵੋ ਸਾਵਧਾਨ
ਮਾਲਦੀਵ ਪੁੱਜਦੇ ਹਨ ਸਭ ਤੋਂ ਵੱਧ ਭਾਰਤੀ ਸੈਲਾਨੀ
ਮਾਲਦੀਵ ਸੈਰ-ਸਪਾਟਾ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਭਾਰਤ 2023 ਵਿਚ ਦੇਸ਼ ਲਈ ਸਭ ਤੋਂ ਵੱਡਾ ਸੈਰ-ਸਪਾਟਾ ਬਾਜ਼ਾਰ ਬਣਿਆ ਰਿਹਾ। ਮਾਲਦੀਵ ਵਿਚ ਸੈਲਾਨੀਆਂ ਦੀ ਸਭ ਤੋਂ ਵੱਧ ਗਿਣਤੀ 2,09,198 ਆਗਮਨ ਦੇ ਨਾਲ ਭਾਰਤ ਤੋਂ ਸੀ। ਇਸ ਤੋਂ ਬਾਅਦ 2,09,146 ਆਗਮਨ ਨਾਲ ਰੂਸ ਦੂਜੇ ਸਥਾਨ ’ਤੇ ਸੀ। 1,87,118 ਆਗਮਨ ਦੇ ਨਾਲ ਚੀਨ ਤੀਜੇ ਸਥਾਨ ’ਤੇ ਹੈ। 2022 ਵਿਚ 2,40,000 ਆਗਮਨ ਨਾਲ ਭਾਰਤ ਮਾਲਦੀਵ ਸੈਰ-ਸਪਾਟਾ ਬਾਜ਼ਾਰ ਵਿਚ ਚੋਟੀ ’ਤੇ ਰਿਹਾ। 1,98,000 ਸੈਲਾਨੀਆਂ ਨਾਲ ਰੂਸ ਦੂਜੇ ਸਥਾਨ ’ਤੇ ਰਿਹਾ ਅਤੇ 1,77,000 ਤੋਂ ਵੱਧ ਸੈਲਾਨੀਆਂ ਨਾਲ ਬ੍ਰਿਟੇਨ ਤੀਜੇ ਸਥਾਨ ’ਤੇ ਰਿਹਾ। ਮਾਲਦੀਵ ਆਪਣੀ ਅਰਥਵਿਵਸਥਾ ਦੇ ਸਭ ਤੋਂ ਵੱਡੇ ਖੇਤਰ ਵਜੋਂ ਸੈਰ-ਸਪਾਟੇ ’ਤੇ ਨਿਰਭਰ ਹੈ, ਜੋ ਕੁੱਲ ਘਰੇਲੂ ਉਤਪਾਦ ਦਾ 28 ਫ਼ੀਸਦੀ ਤੋਂ ਵੱਧ ਅਤੇ 60 ਫ਼ੀਸਦੀ ਵਿਦੇਸ਼ੀ ਮੁਦਰਾ ਮੁਹੱਈਆ ਕਰਦਾ ਹੈ।
ਇਹ ਵੀ ਪੜ੍ਹੋ - 10 ਰੁਪਏ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਜਲਦੀ ਕੀਤਾ ਜਾਵੇਗਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8