ਇਟਲੀ ਵਿਖੇ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸ਼ਰਧਾ ਨਾਲ ਮਨਾਇਆ ਗਿਆ

Sunday, Oct 31, 2021 - 10:30 PM (IST)

ਇਟਲੀ ਵਿਖੇ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸ਼ਰਧਾ ਨਾਲ ਮਨਾਇਆ ਗਿਆ

ਰੋਮ (ਕੈਂਥ)-ਇਟਲੀ ਦੇ ਪ੍ਰਸਿੱਧ ਹਰੀ ਓਮ ਮੰਦਿਰ ਵਿਖੇ ਦੂਰਦਰਸ਼ੀ ,ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਮੰਦਿਰ ਪ੍ਰਬੰਧਕ ਕਮੇਟੀ ਤੇ ਸਮੂਹ ਸਾਧ ਸੰਗਤ ਵੱਲੋਂ ਬਹੁਤ ਹੀ ਉਤਸ਼ਾਹਪੂਰਵਕ ਸ਼ਰਧਾ ਨਾਲ ਮਨਾਇਆ ਗਿਆ, ਜਿਸ ’ਚ ਨਾਮੀ ਭਜਨ ਮੰਡਲੀਆਂ ਨੇ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ । ਇਸ ਮੌਕੇ ਪੰਡਿਤ ਪੁਨੀਤ ਸ਼ਾਸਤਰੀ ਨੇ ਹਾਜ਼ਰ ਸੰਗਤ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਆਦਿ ਕਵੀ ਵਜੋਂ ਮਸ਼ਹੂਰ ਹਨ। ਉਨ੍ਹਾਂ ਨੇ ਸੰਸਕ੍ਰਿਤ ’ਚ ਰਾਮਾਇਣ ਦੀ ਰਚਨਾ ਕੀਤੀ। ਰਾਮਾਇਣ ਇਕ ਮਹਾਕਾਵਿ ਹੈ, ਜੋ ਉਨ੍ਹਾਂ ਨੂੰ ਰਾਮ ਜੀ ਦੇ ਜੀਵਨ ਰਾਹੀਂ ਜੀਵਨ ਦੀ ਸੱਚਾਈ ਅਤੇ ਕਰਤੱਵ ਤੋਂ ਜਾਣੂ ਕਰਵਾਉਂਦਾ ਹੈ। ਆਦਿ ਕਵੀ ‘ਆਦਿ’ ਅਤੇ ‘ਕਵੀ’ ਸ਼ਬਦਾਂ ਦਾ ਸੁਮੇਲ ਹੈ।  ‘ਆਦਿ’ ਦਾ ਅਰਥ ਹੈ ‘ਪਹਿਲਾ’ ਅਤੇ ‘ਕਵਿ’ ਦਾ ਅਰਥ ਹੈ ‘ਕਵਿਤਾ ਦਾ ਲੇਖਕ’।

PunjabKesari

ਭਗਵਾਨ ਵਾਲਮੀਕਿ ਜੀ ਨੇ ਸੰਸਕ੍ਰਿਤ ਦੇ ਪਹਿਲੇ ਮਹਾਕਾਵਿ ਦੀ ਰਚਨਾ ਕੀਤੀ, ਜੋ ਕਿ ਰਾਮਾਇਣ ਵਜੋਂ ਪ੍ਰਸਿੱਧ ਹੈ। ਸੰਸਕ੍ਰਿਤ ਦੇ ਪਹਿਲੇ ਮਹਾਕਾਵਿ ਦੀ ਰਚਨਾ ਕਰਕੇ ਹੀ ਭਗਵਾਨ ਵਾਲਮੀਕਿ ਨੂੰ ਆਦਿਕਵੀ ਕਿਹਾ ਜਾਂਦਾ ਸੀ। ਭਗਵਾਨ ਵਾਲਮੀਕਿ ਜੀ ਇਕ ਆਦਿਕਵੀ ਸਨ।  ਸ਼੍ਰੀ ਹਰੀ ਓਮ ਮੰਦਿਰ ਵੱਲੋਂ ਵਾਲਮੀਕਿ ਜਯੰਤੀ ਦਾ ਤਿਉਹਾਰ ਮਨਾਉਣਾ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ। ਇਸ ਮੌਕੇ ਮੰਦਿਰ ਦੇ ਪ੍ਰਧਾਨ ਹਰਮੇਸ਼ ਲਾਲ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਭਗਵਾਨ ਵਾਲਮੀਕਿ ਜੀ ਦਾ ਗੁਣਗਾਨ ਕੋਮਲ ਰਾਣੀ ਵੱਲੋਂ ਕੀਤਾ ਗਿਆ। ਸਭ ਸੰਗਤ ਲਈ ਅਤੁੱਟ ਭੰਡਾਰਾ ਵਰਤਾਇਆ ਗਿਆ।
 


author

Manoj

Content Editor

Related News