ਬਿਨਾਂ ਟਿਕਟ ਦੇ 12 ਸਾਲਾ ਮੁੰਡਾ ਬ੍ਰਿਟਿਸ਼ ਏਅਰਵੇਜ਼ ਦੀ ਫਲਾਈਟ 'ਚ ਚੜ੍ਹਿਆ

07/16/2019 5:02:01 PM

ਲੰਡਨ (ਬਿਊਰੋ)— ਲੰਡਨ ਦੇ ਹੀਥਰੋ ਹਵਾਈ ਅੱਡੇ 'ਤੇ ਹਾਲ ਹੀ ਵਿਚ ਇਕ ਅਜੀਬ ਘਟਨਾ ਵਾਪਰੀ। ਅਸਲ ਵਿਚ ਇੱਥੇ ਇਕ 12 ਸਾਲ ਦਾ ਮੁੰਡਾ ਬਿਨਾਂ ਟਿਕਟ ਅਤੇ ਬੋਰਡਿੰਗ ਪਾਸ ਦੇ ਸੁਰੱਖਿਆ ਘੇਰਾ ਤੋੜਦਾ ਹੋਇਆ ਲਾਸ ਏਂਜਲਸ ਦੀ ਬ੍ਰਿਟਿਸ਼ ਏਅਰਵੇਜ਼ ਦੀ ਫਲਾਈਟ ਵਿਚ ਬੈਠ ਗਿਆ। ਹੁਣ ਹਵਾਈ ਅੱਡੇ ਦੀ ਅਥਾਰਿਟੀ ਇਹ ਗੱਲ ਸਮਝ ਨਹੀਂ ਪਾ ਰਹੀ ਕਿ ਬਿਨਾਂ ਕਿਸੇ ਦੀਆਂ ਨਜ਼ਰਾਂ ਵਿਚ ਆਏ ਇਹ ਮੁੰਡਾ ਚੈੱਕਇਨ ਕਾਊਂਟਰ ਨੂੰ ਕਿਵੇਂ ਪਾਰ ਕਰ ਗਿਆ।

ਰਿਪੋਰਟ ਮੁਤਾਬਕ ਮੁੰਡਾ ਇਕੱਲਾ ਹੀ ਹਵਾਈ ਅੱਡੇ 'ਤੇ ਆਇਆ ਸਾ ਅਤੇ ਇਕੱਲਾ ਹੀ ਲਾਸ ਏਂਜਲਸ ਜਾ ਰਿਹਾ ਸੀ। ਮੁੰਡੇ ਨੇ ਲਾਸ ਏਂਜਲਸ ਜਾ ਰਹੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਪਰ ਜਦੋਂ ਫਲਾਈਟ ਦੇ ਅੰਦਰ ਕੇਬਿਨ ਕਰਮਚਾਰੀ ਨੇ ਮੁੰਡੇ ਤੋਂ ਉਸ ਦਾ ਬੋਰਡਿੰਗ ਪਾਸ ਮੰਗਿਆ ਤਾਂ ਉਸ ਨੇ ਕਿਹਾ ਕਿ ਉਸ ਕੋਲ ਨਹੀਂ ਹੈ। ਕੇਬਿਨ ਕਰਮਚਾਰੀ ਇਸ ਸੋਚ ਕੇ ਹੈਰਾਨ ਰਹਿ ਗਿਆ ਮੁੰਡਾ ਆਖਿਰ ਫਲਾਈਟ ਦੇ ਅੰਦਰ ਦਾਖਲ ਕਿਵੇਂ ਹੋ ਗਿਆ। ਇਸ ਮਗਰੋਂ ਮੁੰਡੇ ਨੇ ਫਲਾਈਟ ਵਿਚੋਂ ਉਤਰਨ ਤੋਂ ਇਨਕਾਰ ਕਰ ਦਿੱਤਾ। ਆਖਿਰਕਾਰ ਬੱਚੇ ਨੂੰ ਪੁਲਸ ਦੀ ਮਦਦ ਨਾਲ ਬਾਹਰ ਕੱਢਿਆ ਗਿਆ।

PunjabKesari

ਮੁੰਡੇ ਕਾਰਨ ਲਾਸ ਏਂਜਲਸ ਜਾਣ ਵਾਲੀ ਫਲਾਈਟ 4 ਘੰਟੇ ਲੇਟ ਹੋ ਗਈ। ਇਕ ਹੋਰ ਯਾਤਰੀ ਰਸ਼ੇਲ ਰਿਚਰਡਸਨ ਨੇ ਇਕ ਅਖਬਾਰ ਨੂੰ ਦੱਸਿਆ ਕਿ ਮੁੰਡਾ ਭਾਸ਼ਾ ਦੀ ਸਮੱਸਿਆ ਕਾਰਨ ਕੇਬਿਨ ਕਰਮਚਾਰੀ ਨਾਲ ਗੱਲ ਨਹੀਂ ਸੀ ਕਰ ਪਾ ਰਿਹਾ। ਉਹ ਡਚ ਭਾਸ਼ਾ ਬੋਲ ਰਿਹਾ ਸੀ। ਕਰਚਮਾਰੀ ਨੇ ਜਹਾਜ਼ ਵਿਚ ਮੌਜੂਦ ਯਾਤਰੀਆਂ ਨੂੰ ਪੁੱਛਿਆ ਕੀ ਕਿਸੇ ਨੂੰ ਡਚ ਭਾਸ਼ਾ ਆਉਂਦੀ ਹੈ। ਉਹ ਸਮਝ ਨਹੀਂ ਪਾ ਰਿਹਾ ਸੀ ਕਿ ਮੁੰਡੇ ਦਾ ਬੈਗ ਕਿੱਥੇ ਹੈ। ਇਸ ਕਾਰਨ ਪੂਰੇ ਜਹਾਜ਼ ਨੂੰ ਖਾਲੀ ਕਰਵਾਉਣਾ ਪਿਆ ਅਤੇ ਯਾਤਰੀਆਂ ਨੂੰ ਸਿਕਓਰਿਟੀ ਚੈਕਅੱਪ ਪ੍ਰਕਿਰਿਆ ਵਿਚੋਂ ਦੁਬਾਰਾ ਲੰਘਣਾ ਪਿਆ। ਇਹ ਸਭ ਬਹੁਤ ਪਰੇਸ਼ਾਨ ਕਰ ਦੇਣ ਵਾਲਾ ਸੀ।

ਘਟਨਾ ਦੇ ਸਾਹਮਣੇ ਆਉਣ ਮਗਰੋਂ ਸਵਾਲ ਉੱਠਣ ਲੱਗੇ ਹਨ ਕਿ ਇੰਨੇ ਬਿਜ਼ੀ ਹਵਾਈ ਅੱਡੇ ਦੀ ਸੁਰੱਖਿਆ ਵਿਚ ਇੰਨੀ ਵੱਡੀ ਲਾਪਰਵਾਹੀ ਕਿਵੇਂ ਹੋ ਗਈ। ਜਾਂਚਕਰਤਾ ਪੂਰੇ ਮਾਮਲੇ ਦੀ ਪੜਤਾਲ ਵਿਚ ਲੱਗੇ ਹੋਏ ਹਨ। ਸਕਾਟਲੈਂਡ ਯਾਰਡ ਦੇ ਬੁਲਾਰੇ ਦਾ ਕਹਿਣਾ ਹੈ ਕਿ ਸੰਭਵ ਹੈ ਕਿ ਮੁੰਡਾ ਇਕ ਟ੍ਰਾਂਸਿਟ ਯਾਤਰੀ ਹੋਵੇ ਜੋ ਕਿ ਹੀਥਰੋ ਹਵਾਈ ਅੱਡੇ 'ਤੇ ਰੁੱਕ ਕੇ ਲੰਘੀ ਫਲਾਈਟ ਵਿਚ ਰਹਿ ਗਿਆ ਹੋਵੇ ਅਤੇ ਉੱਤਰ ਗਿਆ ਹੋਵੇ। ਉਹ ਹਵਾਈ ਅੱਡਾ ਘੁੰਮ ਕੇ ਵਾਪਸ ਜਾਣ ਲਈ ਕਿਸੇ ਵੀ ਫਲਾਈਟ ਵਿਚ ਦਾਖਲ ਹੋ ਗਿਆ ਹੋਵੇ। ਜਾਣਕਾਰੀ ਮੁਤਾਬਕ ਮੁੰਡਾ ਇੰਗਲੈਂਡ ਦਾ ਨਾਗਰਿਕ ਨਹੀਂ ਸੀ।


Vandana

Content Editor

Related News