ਥੈਰੇਸਾ ਮੇਅ ਇਸ ਹਫਤੇ ਬ੍ਰੈਗਜ਼ਿਟ ''ਤੇ ਟਾਲ ਸਕਦੀ ਹੈ ਵੋਟਿੰਗ

03/23/2019 4:34:36 PM

ਲੰਡਨ(ਏਜੰਸੀ) : ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਸੰਸਦ ਮੈਂਬਰਾਂ ਨੂੰ ਕਿਹਾ ਹੈ ਕਿ ਉਹ ਬ੍ਰੈਗਜ਼ਿਟ ਸਬੰਧੀ ਸਮਝੌਤੇ ਨੂੰ ਅਗਲੇ ਹਫਤੇ ਸੰਸਦ ਵਿਚ ਸ਼ਾਇਦ ਪੇਸ਼ ਨਹੀਂ ਕਰੇਗੀ। ਸੰਕਟ ਵਿਚ ਘਿਰੀ ਮੇਅ ਨੇ ਸੰਸਦ ਮੈਂਬਰਾਂ ਨੂੰ ਸ਼ੁੱਕਰਵਾਰ ਰਾਤ ਲਿਖੇ ਪੱਤਰ ਵਿਚ ਕਿਹਾ, 'ਜੇਕਰ ਅਜਿਹਾ ਲੱਗਿਆ ਕਿ ਉਚਿਤ ਸਮਰਥਨ ਹੈ ਤਾਂ ਉਹ ਬਿੱਲ ਨੂੰ ਸੰਸਦ ਵਿਚ ਵਾਪਸ ਲਿਆਏਗੀ।'

ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹਾਊਸ ਆਫ ਕਾਮਨਸ ਦੇ ਪ੍ਰਧਾਨ ਜਾਨ ਬਰਕੋ ਦੇ ਇਤਰਾਜਾਂ ਦੇ ਬਾਵਜੂਦ ਉਨ੍ਹਾਂ ਨੂੰ ਯੋਜਨਾ ਨੂੰ ਤੀਜੀ ਵਾਰ ਪੇਸ਼ ਕਰਨ ਲਈ ਉਨ੍ਹਾਂ ਤੋਂ ਸਹਿਮਤੀ ਲੈਣੀ ਹੋਵੇਗੀ। ਸੰਸਦ ਮੈਂਬਰ ਦੋ ਵਾਰ ਇਸ ਸਮਝੌਤੇ ਨੂੰ ਰੱਦ ਕਰ ਚੁੱਕੇ ਹਨ। ਕੋਈ ਸੌਦਾ ਨਾ ਹੋਣ ਦੀ ਸੂਰਤ ਵਿਚ ਬ੍ਰਿਟੇਨ 12 ਅਪ੍ਰੈਲ ਨੂੰ ਯੂਰਪੀ ਸੰਘ ਤੋਂ ਬਾਹਰ ਹੋ ਜਾਏਗਾ। ਮੇਅ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਬ੍ਰਿਟੇਨ ਕੋਲ ਵਾਧੂ ਸਮੇਂ ਸਮੇਤ ਕਈ ਬਦਲ ਹਨ, ਜਿਸ ਲਈ ਉਸ ਨੂੰ ਮਈ ਵਿਚ ਹੋਣ ਵਾਲੀਆਂ ਯੂਰਪੀ ਸੰਸਦ ਦੀਆਂ ਚੋਣਾਂ ਵਿਚ ਹਿੱਸਾ ਲੈਣਾ ਹੋਵੇਗਾ। ਉਨ੍ਹਾਂ ਨੇ ਇਕ ਸਹਿਯੋਗਾਤਮਕ ਟਿੱਪਣੀ ਕਰਦੇ ਹੋਏ ਬ੍ਰੈਗਜ਼ਿਟ ਨੀਤੀ 'ਤੇ ਚਰਚਾ ਲਈ ਸੰਸਦ ਮੈਂਬਰਾਂ ਨਾਲ ਮੁਕਾਕਾਤ ਦੀ ਵੀ ਪੇਸ਼ਕਸ਼ ਕੀਤੀ।


cherry

Content Editor

Related News