ਨਾਬਾਲਗ ਕੁੜੀ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨ ਵਾਲੇ ਹਰਿੰਦਰ ਸਿੰਘ ਨੂੰ ਸਜ਼ਾ

03/24/2019 9:36:15 AM

ਲੰਡਨ (ਰਾਜਵੀਰ ਸਮਰਾ)— ਗਲਾਸਗੋ ਦੀ ਲਵਿੰਗਸਟਨ ਸ਼ੈਰਿਫ ਕੋਰਟ ਨੇ 50 ਸਾਲਾ ਹਰਿੰਦਰ ਸਿੰਘ ਨੂੰ 14 ਸਾਲਾ ਲੜਕੀ ਨੂੰ ਇੰਟਰਨੈੱਟ ਰਾਹੀਂ ਗੁੰਮਰਾਹ ਕਰਨ ਅਤੇ ਸਰੀਰਕ ਸੰਬੰਧ ਬਣਾਉਣ ਲਈ ਉਕਸਾਉਣ ਦੇ ਦੋਸ਼ਾਂ ਤਹਿਤ ਸਜ਼ਾ ਸੁਣਾਈ ਹੈ। ਜੱਜ ਸੂਜ਼ਨ ਕਰੇਹਾ ਨੇ ਹਰਿੰਦਰ ਸਿੰਘ ਨੂੰ 200 ਘੰਟੇ ਸਮਾਜ ਸੇਵਾ ਕਰਨ ਅਤੇ 6 ਮਹੀਨੇ ਘਰ ਵਿਚ ਪੱਟਾ ਪਾ ਕੇ ਨਜ਼ਰਬੰਦ ਰੱਖਣ ਅਤੇ 5 ਸਾਲ ਲਈ ਜਿਣਸੀ ਅਪਰਾਧੀਆਂ 'ਚ ਨਾਮ ਦਰਜ ਕਰਨ ਦੇ ਹੁਕਮ ਦਿੱਤੇ ਹਨ।

ਅਦਾਲਤ ਵਿਚ ਦੱਸਿਆ ਗਿਆ ਕਿ ਹਰਿੰਦਰ ਸਿੰਘ ਨੇ ਡੈਕੁਈ ਨਾਮ ਦੀ ਲੜਕੀ ਨੂੰ ਉਕਸਾਉਣਾ ਸ਼ੁਰੂ ਕੀਤਾ। ਲੜਕੀ ਵਲੋਂ ਖੁਦ ਨੂੰ ਸਕੂਲੀ ਵਿਦਿਆਰਥਣ ਦੱਸਣ ਦੇ ਬਾਵਜੂਦ ਹਰਿੰਦਰ ਸਿੰਘ ਆਪਣੀਆਂ ਹਰਕਤਾਂ ਤੋਂ ਨਾ ਹਟਿਆ। ਅਸਲ ਵਿਚ ਹਰਿੰਦਰ ਸਿੰਘ ਜਿਸ ਲੜਕੀ ਨਾਲ ਗੱਲ ਕਰ ਰਿਹਾ ਸੀ, ਉਹ 'ਭੇੜੀਏ' ਨਾਮ ਦੀ ਇਕ ਸੰਸਥਾ ਸੀ ਜਿਸ ਨੇ ਸਾਰੀ ਰਿਕਾਰਡਿੰਗ ਕਰਨ ਦੇ ਬਾਅਦ 25 ਜਨਵਰੀ ਉਸ ਨੂੰ ਕਿਸੇ ਜਗ੍ਹਾ ਬੁਲਾ ਲਿਆ, ਜਿੱਥੇ ਪੁਲਿਸ ਨੇ ਪਹੁੰਚ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਹਰਿੰਦਰ ਦੇ ਵਕੀਲ ਨੇ ਕਿਹਾ ਕਿ ਉਹ ਇਸ ਗਲਤੀ ਤੋਂ ਸ਼ਰਮਿੰਦਾ ਹੈ।


Vandana

Content Editor

Related News