ਲਾਕਡਾਊਨ ਕਾਰਨ ਅਣਚਾਹੇ ਗਰਭਧਾਰਨ ਦੇ ਲੱਖਾਂ ਮਾਮਲੇ ਆ ਸਕਦੇ ਸਾਹਮਣੇ

Wednesday, Apr 29, 2020 - 04:27 PM (IST)

ਲਾਕਡਾਊਨ ਕਾਰਨ ਅਣਚਾਹੇ ਗਰਭਧਾਰਨ ਦੇ ਲੱਖਾਂ ਮਾਮਲੇ ਆ ਸਕਦੇ ਸਾਹਮਣੇ

ਜੇਨੇਵਾ- ਸੰਯੁਕਤ ਰਾਸ਼ਟਰ ਜਨਸੰਖਿਆ ਫੰਡ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਲੱਗੇ ਲਾਕਡਾਊਨ ਦੌਰਾਨ 70 ਲੱਖ ਅਣਚਾਹੇ ਗਰਭਧਾਰਨ ਦੇ ਮਾਮਲੇ ਸਾਹਮਣੇ ਆ ਸਕਦੇ ਹਨ। ਤਕਰੀਬਨ 5 ਕਰੋੜ ਔਰਤਾਂ ਆਧੁਨਿਕ ਗਰਭ ਨਿਰੋਧਕਾਂ ਦੀ ਵਰਤੋਂ ਤੋਂ ਵਾਂਝੀਆਂ ਰਹਿ ਸਕਦੀਆਂ ਹਨ। ਯੂ. ਐੱਨ. ਐੱਫ. ਪੀ. ਏ. ਅਤੇ ਇਸ ਦੇ ਸਾਥੀਆਂ ਨੇ ਇਹ ਅੰਕੜੇ ਜਾਰੀ ਕੀਤੇ ਹਨ। ਏਜੰਸੀਆਂ ਦਾ ਕਹਿਣਾ ਹੈ ਕਿ ਸੰਕਟ ਕਾਰਨ ਵੱਡੀ ਗਿਣਤੀ ਵਿਚ ਔਰਤਾਂ ਪਰਿਵਾਰ ਨਿਯੋਜਨ ਦੇ ਸਾਧਨਾਂ ਤੱਕ ਨਹੀਂ ਪੁੱਜ ਸਕਦੀਆਂ। 


ਇਸ ਦੇ ਇਲਾਵਾ ਉਨ੍ਹਾਂ ਖਿਲਾਫ ਹਿੰਸਾ ਅਤੇ ਹੋਰ ਕਈ ਤਰ੍ਹਾਂ ਦੇ ਸ਼ੋਸ਼ਣ ਦੇ ਮਾਮਲੇ ਵੀ ਤੇਜ਼ੀ ਨਾਲ ਵੱਧ ਸਕਦੇ ਹਨ। ਯੂ. ਐੱਨ. ਐੱਫ. ਪੀ. ਏ. ਦੇ ਕਾਰਜਕਾਰੀ ਨਿਰਦੇਸ਼ਕ ਨਤਾਲੀਆ ਕਾਨੇਮ ਨੇ ਕਿਹਾ ਕਿ ਇਹ ਅੰਕੜੇ ਭਿਆਨਕ ਪ੍ਰਭਾਵ ਨੂੰ ਦਿਖਾਉਂਦੇ ਹਨ। ਇਸ ਅਧਿਐਨ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਮੱਧ ਅਤੇ ਘੱਟ ਆਮਦਨ ਵਾਲੇ ਦੇਸ਼ਾਂ ਵਿਚ ਕਰੋੜਾਂ ਔਰਤਾਂ ਗਰਭ ਨਿਰੋਧਕਾਂ ਦੀ ਵਰਤੋਂ ਕਰਦੀਆਂ ਹਨ। ਇਸ ਦੇ ਇਲਾਵਾ ਅਗਲੇ 10 ਸਾਲਾਂ ਵਿਚ ਬਾਲ ਵਿਆਹ ਦੇ ਇਕ ਕਰੋੜ 30 ਲੱਖ ਮਾਮਲੇ ਸਾਹਮਣੇ ਆ ਸਕਦੇ ਹਨ। 


author

Sanjeev

Content Editor

Related News