ਐਂਟਾਰਕਟਿਕਾ 'ਚ ਬਰਫ ਦੇ 900 ਮੀਟਰ ਹੇਠਾਂ ਮਿਲਿਆ ਜੀਵਨ
Monday, Feb 15, 2021 - 10:59 PM (IST)
ਲੰਡਨ (ਇੰਟ) - ਵਿਗਿਆਨੀਆਂ ਨੂੰ ਐਂਟਾਰਕਟਿਕਾ ਦੇ ਇਕ ਕੋਨੇ ਵਿਚ ਜੀਵਨ ਮਿਲਿਆ ਹੈ। ਇਸ ਨੂੰ ਹੁਣ ਤੱਕ ਵੀਰਾਨ ਮੰਨਿਆ ਜਾਂਦਾ ਸੀ। ਇਥੇ ਹਾਲਾਤ ਅਜਿਹੇ ਹਨ ਕਿ ਜ਼ਿੰਦਗੀ ਦੀ ਕਲਪਨਾ ਕਰਨੀ ਵੀ ਸੰਭਵ ਨਹੀਂ ਸੀ ਪਰ ਕੁਦਰਤ ਦੀ ਖੂਬਸੂਰਤੀ ਇਹੀ ਹੈ। ਬ੍ਰਿਟਿਸ਼ ਐਂਟਾਰਕਟਿਕ ਸਰਵੇਖਣ ਟੀਮ ਦੇ ਵਿਗਿਆਨੀਆਂ ਨੂੰ ਇਕ ਚੱਟਾਨ ਹੇਠੋਂ 2 ਤਰ੍ਹਾਂ ਦੇ ਸੀ-ਸਪੋਂਗਸ ਮਿਲੇ ਹਨ। ਇਥੇ ਡ੍ਰਿਲਿੰਗ ਕਰ ਰਹੇ ਵਿਗਿਆਨੀਆਂ ਨੇ ਬਰਫ ਤੋਂ 900 ਮੀਟਰ ਹੇਠਾਂ ਇਕ ਬੋਰਹੋਲ ਵਿਚ ਕੈਮਰਾ ਭੇਜਿਆ ਸੀ। ਉਥੋਂ ਇਹ ਨਜ਼ਾਰਾ ਵੇਖਣ ਨੂੰ ਮਿਲਿਆ।
ਇਹ ਖ਼ਬਰ ਵੀ ਪੜ੍ਹੋ- IPL : ਕਿੰਗਜ਼ 11 ਪੰਜਾਬ ਦਾ ਨਾਮ ਬਦਲੇਗਾ, ਇਸ ਨਾਂ ’ਤੇ ਹੋ ਰਹੀ ਹੈ ਚਰਚਾ
ਸੰਘਣੇ ਹਨੇਰੇ ਦਰਮਿਆਨ ਇਥੇ ਪਾਣੀ ਦਾ ਤਾਪਮਾਨ ਮਨਫੀ 2.2 ਡਿਗਰੀ ਸੈਲਸੀਅਸ ਹੈ। ਇਸ ਤੋਂ ਪਹਿਲਾਂ ਇਥੇ ਕਿਸੇ ਤਰ੍ਹਾਂ ਦੀ ਖੋਜ ਕਰਨੀ ਬੇਹੱਦ ਔਖੀ ਹੁੰਦੀ ਸੀ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਸਥਾਈ ਜੀਵ ਨੂੰ ਇਥੇ ਘਰ ਬਣਾਉਂਦਿਆਂ ਵੇਖਿਆ ਗਿਆ ਹੈ। ਖਾਸ ਗੱਲ ਇਹ ਹੈ ਕਿ ਜੀਵ ਆਪਣੇ ਭੋਜਨ ਦੇ ਸੋਮੇ ਤੋਂ 200 ਮੀਲ ਦੂਰ ਹੈ। ਫਿਰ ਵੀ ਜੀਵਨ ਪਨਪ ਰਿਹਾ ਹੈ। ਬਰਫ ਦੀ ਚਾਦਰ ਨਾਲ ਢਕੇ ਮਹਾਸਾਗਰ ਦੇ ਇਸ ਹਿੱਸੇ ਅਤੇ ਇਸ ਡੂੰਘਾਈ ਵਿਚ ਸਟੱਡੀ ਕਰਨਾ ਬੇਹੱਦ ਔਖਾ ਕੰਮ ਹੈ। ਲਗਭਗ 15 ਲੱਖ ਵਰਗ ਕਿਲੋਮੀਟਰ ਦੇ ਇਸ ਖੇਤਰ ਵਿਚ ਸਿਰਫ ਇਕ ਟੈਨਿਸ ਕੋਰਟ ਦੇ ਬਰਾਬਰ ਦੇ ਹਿੱਸੇ ਵਿਚ ਖੋਜ ਕੀਤੀ ਜਾ ਸਕੀ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।