ਚੀਨ 'ਚ ਰਿਸੈਪਸ਼ਨ ਪਾਰਟੀ 'ਚ ਸਹੁਰੇ ਨੇ ਨੂੰਹ ਨਾਲ ਕੀਤੀ ਅਸ਼ਲੀਲ ਹਰਕਤ

02/27/2018 3:50:01 PM

ਬੀਜਿੰਗ (ਬਿਊਰੋ)— ਇਹ ਸੱਚ ਹੈ ਕਿ ਸ਼ਰਾਬ ਪੀ ਕੇ ਵਿਅਕਤੀ ਆਪਣਾ ਹੋਸ਼ ਗਵਾ ਬੈਠਦਾ ਹੈ। ਕਈ ਵਾਰੀ ਸ਼ਰਾਬੀ ਵਿਅਕਤੀ ਨਸ਼ੇ ਵਿਚ ਅਜਿਹਾ ਕੰਮ ਕਰ ਬੈਠਦਾ ਹੈ, ਜਿਸ ਲਈ ਉਸ ਨੂੰ ਪੂਰੀ ਜ਼ਿੰਦਗੀ ਪਛਤਾਉਣਾ ਪੈਂਦਾ ਹੈ। ਵਿਆਹਾਂ ਵਿਚ ਅਜਿਹੀਆਂ ਘਟਨਾਵਾਂ ਆਮ ਦੇਖਣ-ਸੁਨਣ ਨੂੰ ਮਿਲਦੀਆਂ ਹਨ। ਅਜਿਹੀ ਹੀ ਇਕ ਘਟਨਾ ਚੀਨ ਦੀ ਸਾਹਮਣੇ ਆਈ ਹੈ। ਇੱਥੇ ਸ਼ਰਾਬ ਦੇ ਨਸ਼ੇ ਵਿਚ ਟੱਲੀ ਹੋਏ ਸਹੁਰੇ ਨੇ ਆਪਣੀ ਨੂੰਹ ਨਾਲ ਅਸ਼ਲੀਲ ਹਰਕਤ ਕੀਤੀ। ਇਹ ਘਟਨਾ 22 ਫਰਵਰੀ ਨੂੰ ਚੀਨ ਦੇ ਝਿੰਗਹਾਸੂ ਸੂਬੇ ਦੇ ਵੂਜ਼ੂ ਇੰਟਰਨੈਸ਼ਨਲ ਪਲਾਜ਼ਾ ਵਿਖੇ ਵਿਆਹ ਦੀ ਰਿਸੈਪਸ਼ਨ ਪਾਰਟੀ ਦੌਰਾਨ ਵਾਪਰੀ। 

PunjabKesari
ਇਸ ਪਾਰਟੀ ਨੂੰ ਹੋਸਟ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਜਦੋਂ ਉਹ ਨਵੇਂ ਜੋੜੇ ਬਾਰੇ ਸਾਰੇ ਮਹਿਮਾਨਾਂ ਨੂੰ ਦੱਸ ਰਿਹਾ ਸੀ ਅਤੇ ਜੋੜਾ ਸਟੇਜ 'ਤੇ ਚੱਲਦਾ ਹੋਇਆ ਅੱਗੇ ਵੱਧ ਰਿਹਾ ਸੀ, ਉਦੋਂ ਅਚਾਨਕ ਮੁੰਡੇ ਦਾ ਪਿਓ ਸਟੇਜ 'ਤੇ ਆਇਆ ਅਤੇ ਲਾੜੀ ਨੂੰ ਕਿੱਸ ਕਰਨ ਲੱਗਾ। ਮੁੰਡੇ ਦੇ ਪਿਓ ਨੇ ਕਾਫੀ ਸ਼ਰਾਬ ਪੀਤੀ ਹੋਈ ਸੀ। ਸ਼ਰਾਬ ਦੇ ਨਸ਼ੇ ਵਿਚ ਉਸ ਨੇ ਆਪਣੀ ਨੂੰਹ ਨੂੰ ਕਿੱਸ ਕੀਤਾ। ਇਸ ਘਟਨਾ ਮਗਰੋਂ ਉੱਥੇ ਹੰਗਾਮਾ ਹੋ ਗਿਆ ਅਤੇ ਉੱਥੇ ਮੌਜੂਦ ਲੋਕਾਂ ਵਿਚੋਂ ਇਕ ਵਿਅਕਤੀ ਨੇ ਇਸ ਪੂਰੀ ਘਟਨਾ ਦਾ ਵੀਡੀਓ ਬਣਾ ਲਿਆ। ਉਸ ਨੇ ਇਹ ਵੀਡੀਓ ਆਨਲਾਈਨ ਪੋਸਟ ਕਰ ਦਿੱਤਾ। ਸਥਾਨਕ ਮੀਡੀਆ ਨੂੰ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਦੇ ਇਕ ਮੈਂਬਰ ਨੇ ਦੱਸਿਆ ਕਿ ਇਸ ਘਟਨਾ ਮਗਰੋਂ ਦੋਵੇਂ ਪਰਿਵਾਰ ਉਲਝਣ ਦੀ ਸਥਿਤੀ ਵਿਚ ਸਨ। ਹਾਲਾਂਕਿ ਆਨਲਾਈਨ ਸਾਈਟ 'ਤੇ ਵੀਡੀਓ ਦੇਖਣ ਮਗਰੋਂ ਲਾੜੇ ਨੇ ਕੁਮੈਂਟ ਕੀਤਾ ਕਿ ਉਸ ਦੇ ਪਿਤਾ ਨੇ ਆਪਣੀ ਇਸ ਗਲਤ ਹਰਕਤ ਲਈ ਦੁੱਖ ਜ਼ਾਹਰ ਕੀਤਾ ਹੈ ਅਤੇ ਮੁਆਫੀ ਮੰਗੀ ਹੈ।


Related News