ਨੂੰਹ ਦੀ ਵੀਡੀਓ ਬਣਾ ਸਹੁਰਾ ਕਰਦਾ ਸੀ ਜਬਰ-ਜ਼ਿਨਾਹ ਤੇ ਅਸ਼ਲੀਲ ਹਰਕਤਾਂ, ਪਤੀ ਨੇ ਵੀ ਨਹੀਂ ਸੁਣੀ ਗੱਲ, ਮਾਮਲਾ ਦਰਜ

Thursday, May 16, 2024 - 03:36 AM (IST)

ਨੂੰਹ ਦੀ ਵੀਡੀਓ ਬਣਾ ਸਹੁਰਾ ਕਰਦਾ ਸੀ ਜਬਰ-ਜ਼ਿਨਾਹ ਤੇ ਅਸ਼ਲੀਲ ਹਰਕਤਾਂ, ਪਤੀ ਨੇ ਵੀ ਨਹੀਂ ਸੁਣੀ ਗੱਲ, ਮਾਮਲਾ ਦਰਜ

ਮੋਹਾਲੀ (ਸੰਦੀਪ)– ਆਪਣੀ ਹੀ ਨੂੰਹ ਨੂੰ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਕਥਿਤ ਤੌਰ ’ਤੇ ਸਬੰਧ ਬਣਾਉਣ ਦੇ ਦੋਸ਼ ’ਚ ਬਲੌਂਗੀ ਥਾਣਾ ਪੁਲਸ ਨੇ ਮੁਲਜ਼ਮ ਸਹੁਰੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪੀੜਤਾ ਨੇ ਦੱਸਿਆ ਕਿ ਉਸ ਨਾਲ ਸਹੁਰਾ ਅਕਸਰ ਅਸ਼ਲੀਲ ਹਰਕਤਾਂ ਕਰਦਾ ਰਹਿੰਦਾ ਸੀ।

ਜਦੋਂ ਇਸ ਬਾਰੇ ਆਪਣੇ ਪਤੀ ਨੂੰ ਦੱਸਿਆ ਤਾਂ ਉਸ ਨੇ ਮੇਰੀ ਗੱਲ ਨੂੰ ਅਣਸੁਣਿਆ ਕਰ ਦਿੱਤਾ। ਇਸ ਗੱਲ ਦਾ ਫ਼ਾਇਦਾ ਚੁਕਦਿਆਂ ਸਹੁਰੇ ਨੇ ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਖੁੱਲ੍ਹੇਆਮ ਕਰਨ ਲੱਗਾ ਭਾਰਤ ਵਿਰੋਧੀ ਸਰਗਰਮੀਆਂ ਦਾ ਸਮਰਥਨ, ਪੁਲਸ ਕਰਨ ਲੱਗੀ ਖ਼ਾਲਿਸਤਾਨੀਆਂ ਨੂੰ ਸੰਬੋਧਨ

ਪ੍ਰੇਸ਼ਾਨ ਹੋ ਕੇ ਉਹ ਘਰ ਪਰਤ ਗਈ ਤੇ ਆਪਣੇ ਪਰਿਵਾਰ ਨੂੰ ਦੱਸਿਆ। ਇਸ ਤੋਂ ਬਾਅਦ ਇਸ ਦੀ ਸ਼ਿਕਾਇਤ ਦਿੱਲੀ ਪੁਲਸ ਨੂੰ ਦਿੱਤੀ।

ਜਾਂਚ ਦੌਰਾਨ ਦਿੱਲੀ ਪੁਲਸ ਨੇ ਮਾਮਲਾ ਬਲੌਂਗੀ ਥਾਣੇ ਨਾਲ ਸਬੰਧਤ ਹੋਣ ਕਾਰਨ ਜਾਂਚ ਨਾਲ ਸਬੰਧਤ ਫਾਈਲ ਬਲੌਂਗੀ ਥਾਣੇ ਨੂੰ ਭੇਜ ਦਿੱਤੀ, ਜਿਸ ਤੋਂ ਬਾਅਦ ਬਲੌਂਗੀ ਥਾਣਾ ਪੁਲਸ ਨੇ ਐੱਫ. ਆਈ. ਆਰ. ਦਰਜ ਕਰ ਲਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News