ਆਸਟ੍ਰੇਲੀਅਨ ਮਹਿਲਾ ''ਤੇ ਨੇਤਾ ਨੇ ਕੀਤੀ ਸੀ ਭੱਦੀ ਟਿੱਪਣੀ, ਸਬਕ ਸਿਖਾਉਣ ਲਈ ਹੁਣ ਲੜੇਗੀ ਚੋਣ
Wednesday, Nov 10, 2021 - 11:03 AM (IST)
ਕੈਨਬਰਾ (ਬਿਊਰੋ): ਆਸਟ੍ਰੇਲੀਆ ਦੀ ਇਕ ਸਿਆਸਤਦਾਨ ਆਗਾਮੀ ਆਸਟ੍ਰੇਲੀਅਨ ਚੋਣਾਂ ਵਿੱਚ ਇੱਕ ਅਹਿਮ ਸੀਟ 'ਤੇ ਚੋਣ ਲੜਨ ਲਈ ਚੁਣੀ ਗਈ ਹੈ। ਇਸ ਚੋਣ ਨੂੰ ਉਹ ਉਹ ਆਪਣੇ ਵਿਰੋਧੀ ਸਿਆਸਤਦਾਨ ਦੀਆਂ ਅਸ਼ਲੀਲ ਟਿੱਪਣੀਆਂ ਦਾ ਕਰਾਰਾ ਜਵਾਬ ਮੰਨ ਰਹੀ ਹੈ। ਵਕੀਲ ਬਰੁਕ ਵਿਟਨੈਲ ਦੀ ਇੱਕ ਫੋਟੋ 'ਤੇ ਤਿੰਨ ਸਾਲ ਪਹਿਲਾਂ ਲਿਬਰਲ ਨੈਸ਼ਨਲ ਪਾਰਟੀ ਦੇ ਕੁਈਨਜ਼ਲੈਂਡ ਦੇ ਸਾਬਕਾ ਨੇਤਾ ਜੌਨ-ਪਾਲ ਲੈਂਗਬਰੋਕ ਨੇ ਭੱਦੀ ਟਿੱਪਣੀ ਕੀਤੀ ਸੀ। ਫੋਟੋ ਵਿੱਚ ਇੱਕ ਘੱਟ-ਕੱਟ ਸਿਲਵਰ ਗਾਊਨ ਪਹਿਨੇ ਹੋਏ ਵਿਟਨੈਲ ਆਪਣੇ ਪਤੀ ਜੂਲੀਅਨ ਲਿਮਬਰਗੇਨ ਨਾਲ ਖੜ੍ਹੀ ਸੀ, ਜੋ ਪ੍ਰਧਾਨ ਮੰਤਰੀ ਦੇ ਸੰਚਾਰ ਨਿਰਦੇਸ਼ਕ ਹਨ।
'ਡੇਲੀ ਸਟਾਰ' ਦੀ ਰਿਪੋਰਟ ਮੁਤਾਬਕ ਇਹ ਤਸਵੀਰ ਉਸ ਦੇ ਇਕ ਸਿਆਸੀ ਸਹਿਯੋਗੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤਾ ਸੀ, ਜਿਸ 'ਤੇ ਲੈਂਗਬਰੋਕ ਨੇ ਅਸ਼ਲੀਲ ਪ੍ਰਤੀਕਾਂ ਨਾਲ ਟਿੱਪਣੀ ਕੀਤੀ। ਉਹਨਾਂ ਦੀ ਇਸ ਟਿੱਪਣੀ ਨੇ ਆਸਟ੍ਰੇਲੀਆਈ ਰਾਜਨੀਤੀ ਵਿੱਚ ਅਤੇ ਇੱਥੋਂ ਤੱਕ ਕਿ ਲੈਂਗਬਰੋਕ ਦੇ ਘਰ ਵਿੱਚ ਵੀ ਲਿੰਗਵਾਦ ਬਾਰੇ ਬਹਿਸ ਛੇੜ ਦਿੱਤੀ। ਲੈਂਗਬਰੋਕ ਨੇ ਦੱਸਿਆ ਸੀ ਕਿ ਉਸ ਦੀ ਪਤਨੀ ਨੇ ਟਿੱਪਣੀ ਨੂੰ "ਪੂਰੀ ਤਰ੍ਹਾਂ ਅਣਉਚਿਤ" ਕਿਹਾ ਸੀ। ਉਸ ਸਮੇਂ ਉਨ੍ਹਾਂ ਨੇ ਕਿਹਾ ਕਿ ਮੈਂ ਅੱਜ ਸਵੇਰੇ ਬਿਨਾਂ ਦੇਰੀ ਕੀਤੇ ਇਸ ਨੂੰ ਹਟਾ ਦਿੱਤਾ ਹੈ ਅਤੇ ਮੈਂ ਆਪਣੀ ਗਲਤੀ ਲਈ ਮੁਆਫੀ ਮੰਗਣਾ ਚਾਹੁੰਦਾ ਹਾਂ।
ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ ਦੇ ਇਕ ਸੂਬੇ 'ਚ ਲੋਕਾਂ ਨੂੰ ਰਾਹਤ, ਕੋਰੋਨਾ ਪਾਬੰਦੀਆਂ 'ਚ ਦਿੱਤੀ ਗਈ ਢਿੱਲ
ਪਤਨੀ ਨੇ ਕਿਹਾ-'ਮੂਰਖਤਾਪੂਰਨ ਟਿੱਪਣੀ'
ਰਿਪੋਰਟ ਮੁਤਾਬਕ ਦੀ ਗੋਲਡ ਕੋਸਟ ਬੁਲੇਟਿਨ ਨਾਲ ਗੱਲ ਕਰਦਿਆਂ ਲੈਂਗਬਰੋਕ ਨੇ ਕਿਹਾ ਕਿ ਉਹਨਾਂ ਦੀ ਪਤਨੀ ਨੇ ਉਹਨਾਂ ਦੇ ਵਿਵਹਾਰ 'ਤੇ ਟਿੱਪਣੀ ਕੀਤੀ ਸੀ। ਪਤਨੀ ਨੇ ਲੈਂਗਬਰੋਕ ਨੂੰ ਕਿਹਾ ਸੀ ਕਿ ਤੁਸੀਂ ਬੁੱਢੇ ਹੋ, ਤੁਸੀਂ ਅਜਿਹੇ ਕੰਮ ਨਹੀਂ ਕਰ ਸਕਦੇ। ਅਜਿਹਾ ਵਤੀਰਾ ‘ਮੂਰਖਤਾਪੂਰਨ’ ਸੀ। ਤੁਸੀਂ ਸੋਚ ਸਕਦੇ ਹੋ ਪਰ ਲਿਖ ਨਹੀਂ ਸਕਦੇ।
ਪਹਿਲਾਂ ਵੀ ਲੜ ਚੁੱਕੀ ਹੈ ਚੋਣ
ਫਿਲਹਾਲ ਵਿਟਨੈਲ ਵਕਾਲਤ ਕਰ ਰਹੀ ਹੈ ਅਤੇ ਪਰਿਵਾਰਕ, ਪਾਲਣ-ਪੋਸ਼ਣ ਦੇ ਮਾਮਲਿਆਂ, ਜਾਇਦਾਦ ਅਤੇ ਵਸੀਅਤ ਦੇ ਮਾਮਲਿਆਂ ਵਿੱਚ ਪ੍ਰੈਕਟਿਸ ਕਰ ਰਹੀ ਹੈ। ਉਹ ਪਹਿਲਾਂ ਵੀ ਚੋਣ ਲੜ ਚੁੱਕੀ ਹੈ, ਇਸ ਲਈ ਉਸ ਨੂੰ ਇਸ ਦਾ ਤਜਰਬਾ ਹੈ। ਵਿਟਨੈਲ ਨੂੰ ਆਉਣ ਵਾਲੀਆਂ ਆਸਟ੍ਰੇਲੀਅਨ ਚੋਣਾਂ ਵਿੱਚ ਸਭ ਤੋਂ ਤਾਕਤਵਰ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ।
ਉਸ ਨੇ ਰੱਖਿਆ ਉਦਯੋਗ ਮੰਤਰੀ ਸਟੀਵਨ ਸਿਓਬੋ ਅਤੇ ਸੈਨੇਟਰ ਮਿਸ਼ੇਲੀਆ ਕੈਸ਼ ਅਤੇ ਕੰਸੇਟਾ ਫਿਰਾਵੰਤੀ-ਵੇਲਜ਼ ਦੀ ਸਲਾਹਕਾਰ ਵਜੋਂ ਵੀ ਕੰਮ ਕੀਤਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।