Punjab: ਇਨਸਾਫ਼ ਲਈ ਥਾਣੇ ਦੇ ਚੱਕਰ ਲਗਾਉਂਦਾ ਰਿਹਾ ਨੌਜਵਾਨ, ਅੱਕ ਕੇ ਚੁੱਕ ਲਿਆ ਖ਼ੌਫ਼ਨਾਕ ਕਦਮ

Friday, Mar 20, 2026 - 12:44 PM (IST)

Punjab: ਇਨਸਾਫ਼ ਲਈ ਥਾਣੇ ਦੇ ਚੱਕਰ ਲਗਾਉਂਦਾ ਰਿਹਾ ਨੌਜਵਾਨ, ਅੱਕ ਕੇ ਚੁੱਕ ਲਿਆ ਖ਼ੌਫ਼ਨਾਕ ਕਦਮ

ਮਕੇਰੀਆਂ (ਨਾਗਲਾ)- ਮੁਕੇਰੀਆਂ ਦੇ ਪਿੰਡ ਲੰਗਾਹ ਵਿਖੇ ਇਕ ਨੌਜਵਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਸਬੰਧੀ ਥਾਣਾ ਮੁਖੀ ਦਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਦੀ ਮਾਂ ਵੱਲੋਂ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਉਸ ਦੇ ਲੜਕੇ ਸੁਸ਼ੀਲ ਕੁਮਾਰ ਦਾ ਲਗਭਗ 1 ਮਹੀਨੇ ਪਹਿਲਾਂ ਮੁਕੇਰੀਆਂ ਵਿਖੇ ਝਗੜਾ ਹੋਇਆ ਸੀ, ਜਿਸ 'ਚ ਉਸ ਦੇ ਲੜਕੇ ਸੁਸ਼ੀਲ ਕੁਮਾਰ ਦੇ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਉਸ ਦੇ ਲੜਕੇ ਸ਼ੁਸ਼ੀਲ ਕੁਮਾਰ ਵੱਲੋਂ ਕੁੱਟਮਾਰ ਕਰਨ ਵਾਲਿਆਂ ਵਿਰੁੱਧ ਕੇਸ ਵੀ ਦਰਜ ਕਰਵਾਇਆ ਸੀ। ਇਨਸਾਫ਼ ਲਈ ਨੌਜਵਾਨ ਥਾਣੇ ਦੇ ਚੱਕਰ ਲਗਾ ਰਹੇ ਸਨ। 

ਇਹ ਵੀ ਪੜ੍ਹੋ: Punjab: ASI ਨੇ ਮਹਿਲਾ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ! ਨੌਜਵਾਨ ਨੂੰ ਨੰਗਾ ਹੀ ਲੈ ਗਈ ਥਾਣੇ

ਸੁਸ਼ੀਲ ਕੁਮਾਰ ਵੱਲੋਂ ਉਸੇ ਦਿਨ ਤੋਂ ਹੀ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ ਜਾ ਰਹੀ ਸੀ ਅਤੇ ਉਸ ਦਾ ਲੜਕਾ ਸੁਸ਼ੀਲ ਕੁਮਾਰ ਉਸੇ ਦਿਨ ਤੋਂ ਪ੍ਰੇਸ਼ਾਨ ਰਹਿੰਦਾ ਸੀ। ਉਸ ਨੇ ਦੱਸਿਆ ਕਿ ਬੀਤੇ ਕੱਲ੍ਹ ਵੀ ਪਹਿਲਾਂ ਕੁੱਟਮਾਰ ਕਰਨ ਵਾਲਿਆਂ ਵੱਲੋਂ ਮੇਰੇ ਪੁੱਤਰ ਨੂੰ ਧਮਕਾਇਆ ਗਿਆ। ਮੈਂ ਪ੍ਰੇਸ਼ਾਨ ਆਪਣੇ ਪੁੱਤਰ ਨੂੰ ਕਾਫ਼ੀ ਸਮਝਾਇਆ ਅਤੇ ਮੈਂ ਆਪਣੇ ਕਮਰੇ ’ਚ ਲੇਟ ਗਈ ਅਤੇ ਸੁਸ਼ੀਲ ਕੁਮਾਰ ਦੂਜੇ ਕਮਰੇ ’ਚ ਸੌਣ ਲਈ ਚਲਾ ਗਿਆ।

ਰਾਤ ਨੂੰ ਉਸ ਦੇ ਕਮਰੇ ’ਚ ਗਈ ਤਾਂ ਵੇਖਿਆ ਸੁਸ਼ੀਲ ਕੁਮਾਰ ਫਾਹਾ ਲੈ ਕੇ ਛੱਤ ਵਾਲੇ ਪੱਖੇ ਨਾਲ ਲਟਕ ਰਿਹਾ ਸੀ ਤਾਂ ਉਸ ਨੇ ਘਰੋਂ ਬਾਹਰ ਆ ਕੇ ਰੌਲਾ ਪਾਇਆ ਤਾਂ ਉਸ ਦੀ ਦਰਾਣੀ ਰਿੰਪੀ ਪਤਨੀ ਰਾਮੇਸ਼ ਕੁਮਾਰ ਰੌਲਾ ਸੁਣ ਕੇ ਸਾਡੇ ਘਰ ਆਈ, ਜਿਸ ਦੀ ਮਦਦ ਨਾਲ ਉਸ ਨੇ ਆਪਣੇ ਲੜਕੇ ਸੁਸ਼ੀਲ ਕੁਮਾਰ ਦੇ ਗਲ ’ਚ ਪਏ ਕੱਪੜੇ ਨੂੰ ਖੋਲ੍ਹ ਕੇ ਹੇਠਾਂ ਉਤਾਰਿਆ, ਜਿਸ ਦੇ ਸਾਹ ਨਹੀ ਚੱਲ ਰਹੇ ਸਨ, ਜਿਸ ਦੀ ਮੌਤ ਹੋ ਚੁੱਕੀ ਸੀ। ਥਾਣਾ ਮੁਖੀ ਦਲਜੀਤ ਸਿੰਘ ਨੇ ਦੱਸਿਆ ਕਿ ਜਾਂਚ ਉਪਰੰਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਫਗਵਾੜਾ ਦੀ ਸੁਧੀਰ ਸਵੀਟਸ ’ਤੇ ਗੋਲ਼ੀਆਂ ਚਲਾਉਣ ਵਾਲੇ ਸ਼ੂਟਰ ਜਲੰਧਰ ਤੋਂ ਗ੍ਰਿਫ਼ਤਾਰ, ਜੋਗਾ ਫੋਲੜੀਵਾਲ ਨਾਲ ਜੁੜੇ ਤਾਰ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News