ਲੰਡਨ ਦੇ ਹਸਪਤਾਲਾਂ ''ਚ ਮਰੀਜ਼ਾਂ ਲਈ ਹੋਈ ਆਕਸੀਜਨ ਸਪਲਾਈ ਦੀ ਘਾਟ

Wednesday, Dec 30, 2020 - 05:17 PM (IST)

ਲੰਡਨ ਦੇ ਹਸਪਤਾਲਾਂ ''ਚ ਮਰੀਜ਼ਾਂ ਲਈ ਹੋਈ ਆਕਸੀਜਨ ਸਪਲਾਈ ਦੀ ਘਾਟ

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)-ਬ੍ਰਿਟੇਨ ਦੀ ਰਾਜਧਾਨੀ ਇਸ ਸਮੇ ਭਾਰੀ ਗਿਣਤੀ ਵਿੱਚ ਕੋਰੋਨਾਂ ਵਾਇਰਸ ਮਾਮਲਿਆਂ ਦਾ ਸਾਹਮਣਾ ਕਰ ਰਹੀ ਹੈ। ਇਸ ਸੰਕਟ ਦੌਰਾਨ ਵੱਡੀ ਗਿਣਤੀ ਵਿਚ ਵਾਇਰਸ ਪੀੜਤ ਮਰੀਜ਼ ਲੰਡਨ ਦੇ ਹਸਪਤਾਲਾਂ ਵਿਚ ਦਾਖਲ ਹੋ ਰਹੇ ਹਨ, ਜਿਸ ਨਾਲ ਹਸਪਤਾਲਾਂ ਵਿਚ ਮਿਲਣ ਵਾਲੀਆਂ ਸਿਹਤ ਸਹੂਲਤਾਂ ਵਿਚ ਵੀ ਕਮੀ ਪੈਦਾ ਹੋ ਰਹੀ ਹੈ। ਇਸ ਵਿਚ ਮਰੀਜ਼ਾਂ ਨੂੰ ਦਿੱਤੀ ਜਾਣ ਵਾਲੀ ਆਕਸੀਜਨ ਪ੍ਰਮੁੱਖ ਹੈ। ਇਸ ਸਮੱਸਿਆ ਦੇ ਚੱਲਦਿਆਂ ਰਾਜਧਾਨੀ ਵਿਚ ਇਕ ਹੋਰ ਐੱਨ. ਐੱਚ. ਐੱਸ. ਟਰੱਸਟ ਨੇ ਇਸ ਦੀ ਆਕਸੀਜਨ ਸਪਲਾਈ ਨੂੰ ਲੈ ਕੇ ਤੁਰੰਤ ਚਿਤਾਵਨੀ ਜਾਰੀ ਕੀਤੀ ਹੈ। 

ਇਸ ਮਾਮਲੇ ਵਿੱਚ ਮੰਗਲਵਾਰ ਦੁਪਹਿਰ ਨੂੰ, ਉੱਤਰੀ ਮਿਡਲਸੇਕਸ ਯੂਨੀਵਰਸਿਟੀ ਹਸਪਤਾਲ ਟਰੱਸਟ ਨੇ ਡਾਕਟਰਾਂ ਨੂੰ ਚਿਤਾਵਨੀ ਦਿੱਤੀ ਕਿ ਜ਼ਿਆਦਾ ਕੋਰੋਨਾਂ ਵਾਇਰਸ ਦੇ ਮਰੀਜ਼ਾਂ ਇਲਾਜ ਕਾਰਨ ਆਕਸੀਜਨ ਪ੍ਰਣਾਲੀ ਸੰਬੰਧੀ ਸੰਕਟ ਪੈਦਾ ਹੋ ਰਿਹਾ ਹੈ। ਇਸ ਟਰੱਸਟ ਵਿੱਚ ਇਸ ਵੇਲੇ 200 ਦੇ ਕਰੀਬ ਮਰੀਜ਼ ਆਕਸੀਜਨ ਦੀ ਵਰਤੋਂ ਕਰ ਰਹੇ ਹਨ ,ਜਿਸ ਨਾਲ ਇੱਕ ਮਿੰਟ ਵਿੱਚ 2,400 ਲੀਟਰ ਆਕਸੀਜਨ ਦੀ ਖਪਤ ਹੁੰਦੀ ਹੈ ਅਤੇ ਇਹ ਆਮ ਤੌਰ 'ਤੇ ਇੱਕ ਮਿੰਟ ਵਿੱਚ ਲੱਗਭਗ 1000 ਲੀਟਰ ਦੀ ਵਰਤੋਂ ਕਰਦਾ ਹੈ ਜਦਕਿ ਇਸ ਦੀ ਸੀਮਾ 3,000 ਲੀਟਰ ਹੈ।

ਇਸਦੇ ਇਲਾਵਾ ਸੋਮਵਾਰ ਨੂੰ ਵੂਲਿਚ "ਚ ਵੀ ਮਹਾਰਾਣੀ ਐਲਿਜ਼ਾਬੈਥ ਹਸਪਤਾਲ ਨੇ ਵੀ ਆਕਸੀਜਨ ਦੀ ਘਾਟ ਕਾਰਨ ਵਾਇਰਸ ਦੇ ਐਮਰਜੈਂਸੀ ਮਰੀਜ਼ਾਂ ਨੂੰ ਦੂਜੇ ਹਸਪਤਾਲਾਂ ਵਿੱਚ ਤਬਦੀਲ ਕਰਨ ਦਾ ਖੁਲਾਸਾ ਕੀਤਾ ਸੀ। ਲੰਡਨ ਦੇ ਹਸਪਤਾਲਾਂ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਮੰਗਲਵਾਰ ਨੂੰ ਤਕਰੀਬਨ 5,371 ਜੋ ਕਿ 8 ਅਪ੍ਰੈਲ ਦੀ 5,201 ਗਿਣਤੀ ਨਾਲੋਂ ਜਿਆਦਾ ਸੀ, ਜਦਿਕ ਮੰਗਲਵਾਰ ਨੂੰ, ਯੂ. ਕੇ. ਨੇ ਕੋਰੋਨਾ ਵਾਇਰਸ ਦੇ 53,000 ਤੋਂ ਵੱਧ ਪਾਜ਼ੀਟਿਵ ਮਾਮਲਿਆਂ ਨੂੰ ਦਰਜ ਕੀਤਾ ਹੈ ਜੋ ਕਿ ਸਿਹਤ ਵਿਭਾਗ ਲਈ ਇੱਕ ਚਿੰਤਾ ਦਾ ਵਿਸ਼ਾ ਬਣ ਰਹੇ ਹਨ।


author

Lalita Mam

Content Editor

Related News