ਇਹ ਹੈ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ, ਉਮਰ ਹੈ 128 ਸਾਲ
Thursday, May 17, 2018 - 05:10 PM (IST)

ਸਾਈਬੇਰੀਆ— ਰੂਸ ਦੇ ਚੇਚਨਿਆ ਦੇ ਇਕ ਪਿੰਡ ਨੇੜੇ ਰਹਿਣ ਵਾਲੀ ਕੋਕੂ ਇਸਤਾਂਬੁਲੋਵਾ ਦੀ ਉਮਰ 128 ਸਾਲ ਹੈ। ਉਨ੍ਹਾਂ ਦੇ ਪਾਸਪੋਰਟ 'ਤੇ ਉਨ੍ਹਾਂ ਦੇ ਜਨਮ ਦੀ ਤਰੀਕ 1 ਜੂਨ 1889 ਲਿਖੀ ਹੋਈ ਹੈ, ਜਿਸ 'ਤੇ ਰੂਸ ਸਰਕਾਰ ਦੀ ਮੋਹਰ ਲੱਗੀ ਹੈ। ਤੁਹਾਨੂੰ ਦੱਸ ਦਈਏ ਕਿ ਅਗਲੇ ਮਹੀਨੇ ਭਾਵ 1 ਜੂਨ 2018 ਨੂੰ ਕੋਕੂ 129 ਸਾਲ ਦੀ ਹੋ ਜਾਏਗੀ। ਹਾਲਾਂਕਿ ਇੰਨਾ ਲੰਬਾ ਜੀਵਨ ਜੀਅ ਚੁੱਕੀ ਕੋਕੂ ਖੁਸ਼ ਨਹੀਂ ਹੈ। ਕੋਕੂ ਕਹਿੰਦੀ ਹੈ ਕਿ ਇਹ ਭਗਵਾਨ ਦਾ ਵਰਦਾਨ ਨਹੀਂ ਹੈ, ਕਿਉਂਕਿ ਮੈਂ ਆਪਣੇ ਜੀਵਨ ਵਿਚ ਇਕ ਵੀ ਦਿਨ ਖੁਸ਼ੀ ਨਾਲ ਨਹੀਂ ਬਿਤਾਇਆ ਹੈ।
ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਮਿਹਨਤ ਕੀਤੀ ਹੈ ਅਤੇ ਹੁਣ ਮੈਂ ਬਸ ਆਪਣਾ ਸਮਾਂ ਕੱਟ ਰਹੀ ਹਾਂ। ਕੋਕੂ ਦੇ ਸਾਰੇ ਬੱਚਿਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀ ਇਕ ਧੀ ਦੀ 5 ਸਾਲ ਪਹਿਲਾਂ 104 ਸਾਲ ਦੀ ਉਮਰ ਵਿਚ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਲੰਬੇ ਜੀਵਨ ਦਾ ਕੋਈ ਰਹੱਸ ਨਹੀਂ ਹੈ। ਉਹ ਮੀਟ ਜਾਂ ਸੂਪ ਨਹੀਂ ਪੀਂਦੀ ਹੈ, ਉਨ੍ਹਾਂ ਨੂੰ ਫਰਮੈਂਟ ਦੁੱਧ ਬਹੁਤ ਪਸੰਦ ਹੈ।
ਤੁਹਾਨੂੰ ਦੱਸ ਦਈਏ ਕਿ ਕੋਕੂ ਨੇ ਰੂਸੀ ਸਿਵਲ ਯੁੱਧ ਦੇਖਿਆ ਹੈ ਅਤੇ ਇਸ ਦੇ ਨਾਲ ਹੀ ਦੂਜਾ ਵਿਸ਼ਵ ਯੁੱਧ ਅਤੇ 2 ਚੇਚਨ ਯੁੱਧ ਵੀ ਦੇਖੇ ਹਨ। ਸਟਾਲਿਨ ਦੇ ਕਾਰਜਕਾਲ ਵਿਚ ਉਨ੍ਹਾਂ ਨੂੰ ਸਾਈਬੇਰੀਆ ਛੱਡਣਾ ਪਿਆ ਸੀ, ਜਿਸ ਤੋਂ ਬਾਅਦ ਉਹ ਅਤੇ ਉਨ੍ਹਾਂ ਦਾ ਪਰਿਵਾਰ ਕਜਾਕਿਸਤਾਨ ਵਿਚ ਰਹਿ ਰਿਹਾ ਸੀ। ਕੋਕੂ ਦੀ ਉਮਰ ਚਾਹੇ ਹੀ 128 ਸਾਲ ਹੋਵੇ ਪਰ ਦੁਨੀਆ ਦੇ ਸਭ ਤੋਂ ਬਜ਼ੁਰਗ ਇਨਸਾਨ ਹੋਣ ਦਾ ਖਿਤਾਬ ਜਾਪਾਨ ਦੇ ਚਿਓ ਮਿਆਕੋ ਦੇ ਕੋਲ ਹੈ। ਦਸਤਾਵੇਜ਼ਾਂ ਵਿਚ ਦਰਜ ਦੁਨੀਆ ਦੇ ਸਭ ਤੋਂ ਬਜ਼ੁਰਗ ਸ਼ਖਸ ਸਨ ਜੈਨੀ ਕਾਲਮੈਂਟ, ਜਿਨ੍ਹਾਂ ਨੇ 122 ਸਾਲ ਅਤੇ 164 ਦਿਨ ਲੰਬੀ ਉਮਰ ਭੋਗੀ ਸੀ।