ਰੇਲਗੱਡੀ ਤੋਂ ਪੈਰ ਤਿਲਕਣ ਕਾਰਨ ਔਰਤ ਦੀ ਮੌਤ

Wednesday, Jun 25, 2025 - 11:24 AM (IST)

ਰੇਲਗੱਡੀ ਤੋਂ ਪੈਰ ਤਿਲਕਣ ਕਾਰਨ ਔਰਤ ਦੀ ਮੌਤ

ਬੁਢਲਾਡਾ (ਬਾਂਸਲ) : ਭੈਣ ਨੂੰ ਮਿਲਣ ਆਈ ਔਰਤ ਦੇ ਰੇਲਗੱਡੀ ਤੋਂ ਪੈਰ ਤਿਲਕਣ ਕਾਰਨ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਰੇਲਵੇ ਪੁਲਸ ਚੌਂਕੀ ਦੇ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਦਿੱਲੀ ਗੰਗਾਨਗਰ ਇੰਟਰਸਿਟੀ ਐਕਸਪ੍ਰੈਸ ’ਤੇ ਚੜ੍ਹਦੇ ਸਮੇਂ ਵਿਜੈ ਰਾਣੀ (50) ਪਤਨੀ ਸੁਭਾਸ਼ ਕੁਮਾਰ ਵਾਸੀ ਸਿਰਸਾ (ਹਰਿਆਣਾ) ਦਾ ਅਚਾਨਕ ਪੈਰ ਤਿਲਕ ਗਿਆ।

ਇਸ ਕਾਰਨ ਉਹ ਰੇਲਗੱਡੀ ਦੇ ਹੇਠਾਂ ਚਲੀ ਗਈ। ਇਸ ਕਾਰਨ ਉਸਦੀ ਮੌਤ ਹੋ ਗਈ। ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਬੁਢਲਾਡਾ ਵਿਖੇ ਭੇਜ ਦਿੱਤੀ ਗਈ ਹੈ।


author

Babita

Content Editor

Related News