ਦਰਬਾਰ ਸਾਹਿਬ ਤੋਂ ਬੱਚੀ ਨੂੰ ਅਗਵਾਹ ਕਰਨ ਵਾਲੀ ਔਰਤ ਕੁਝ ਹੀ ਘੰਟਿਆਂ ਕਾਬੂ
Saturday, Jun 28, 2025 - 12:45 AM (IST)

ਅੰਮ੍ਰਿਤਸਰ (ਗੁਰਿੰਦਰ ਸਾਗਰ) - ਥਾਣਾ ਈ-ਡਵੀਜ਼ਨ ਅੰਮ੍ਰਿਤਸਰ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਗੁਰੂ ਰਾਮਦਾਸ ਸਰਾਂ ਦੇ ਨਜ਼ਦੀਕ ਤੋਂ ਇੱਕ ਸਾਲ ਦੀ ਬੱਚੀ ਨੂੰ ਅਗਵਾਹ ਕਰਨ ਵਾਲੀ ਔਰਤ ਨੂੰ ਕੁਝ ਹੀ ਘੰਟਿਆਂ ਅੰਦਰ ਕਾਬੂ ਕਰ ਲਿਆ ਗਿਆ। ਇਸ ਸਬੰਧੀ ਥਾਣਾ ਈ-ਡਵੀਜ਼ਨ 'ਚ ਦਰਜ ਕੀਤਾ ਗਿਆ ਸੀ। ਗ੍ਰਿਫਤਾਰ ਕੀਤੀ ਗਈ ਔਰਤ ਦੀ ਪਛਾਣ ਕੁਲਵੰਤ ਕੌਰ ਵਜੋਂ ਹੋਈ ਹੈ।
ਇਸ ਸਬੰਧੀ ਐਸਸੀਪੀ ਜਸਪਾਲ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਸ਼ਿਕਾਇਤ ਕਰਤਾ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ 23-06-2025 ਨੂੰ ਆਪਣੇ ਬੱਚਿਆਂ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਲਈ ਆਈ ਸੀ ਅਤੇ ਸ੍ਰੀ ਗੁਰੂ ਰਾਮ ਦਾਸ ਨਿਵਾਸ 'ਚ ਠਹਿਰੀ ਹੋਈ ਸੀ। 27 ਜੂਨ ਦੀ ਸਵੇਰ 10 ਵਜੇ ਦੇ ਕਰੀਬ ਉਸ ਦੀ ਇੱਕ ਸਾਲ ਦੀ ਧੀ ਨੂੰ ਇਕ ਅਣਪਛਾਤੀ ਔਰਤ ਚੁੱਕ ਕੇ ਲੈ ਗਈ। ਸ਼ਿਕਾਇਤਕਰਤਾ ਦੀ ਸ਼ਿਕਾਇਤ ਦੇ ਅਧਾਰ 'ਤੇ ਥਾਣਾ ਈ-ਡਵੀਜ਼ਨ ਪੁਲਸ ਤੇਜ਼ੀ ਅਤੇ ਚੁਸਤ ਕਾਰਵਾਈ ਕਰਦਿਆਂ ਕੁਝ ਹੀ ਘੰਟਿਆਂ ਵਿੱਚ ਬੱਚੀ ਨੂੰ ਟਰੇਸ ਕਰਕੇ ਬਾਅਜਸਲਾਮਤ ਬਰਾਮਦ ਕਰ ਲਿਆ ਗਿਆ ਅਤੇ ਅਗਵਾਹਕਾਰ ਔਰਤ ਨੂੰ ਗਿਰਫ਼ਤਾਰ ਕਰ ਲਿਆ ਗਿਆ। ਪੁਲਸ ਹੁਣ ਇਸ ਗ੍ਰਿਫ਼ਤਾਰ ਔਰਤ ਨਾਲ ਪੁੱਛਗਿੱਛ ਕਰ ਰਹੀ ਹੈ ਕਿ ਉਨ੍ਹਾਂ ਦੀ ਅਗਵਾਹ ਕਰਨ ਦੀ ਮੰਸ਼ਾ ਕੀ ਸੀ। ਮਾਮਲੇ ਦੀ ਜਾਂਚ ਜਾਰੀ ਹੈ।