ਵਿਆਹ ਕਰਵਾਉਣ ਦੀ ਉਮਰ 'ਚ ਰਿਟਾਇਰਮੈਂਟ ਦੀ ਯੋਜਨਾ ਬਣਾ ਰਹੇ ਨੌਜਵਾਨ, ਔਰਤਾਂ ਹੋਈਆਂ ਜ਼ਿਆਦਾ ਗੰਭੀਰ
Tuesday, Jul 08, 2025 - 02:16 PM (IST)

ਵਾਸ਼ਿੰਗਟਨ - ਨਵੇਂ ਦੌਰ ਦੇ ਨੌਜਵਾਨ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਆਪਣੀ ਰਿਟਾਇਰਮੈਂਟ ਨੂੰ ਲੈ ਕੇ ਚੌਕੰਣੇ ਹੋ ਰਹੇ ਹਨ। ਉਹ ਆਪਣੀ ਪਹਿਲੀ ਤਨਖਾਹ ਤੋਂ ਹੀ ਰਿਟਾਇਰਮੈਂਟ ਫੰਡ ਜਮ੍ਹਾ ਕਰ ਰਹੇ ਹਨ ਅਤੇ ਇਸ ਯੋਗਦਾਨ ਨੂੰ ਹਰ ਸਾਲ ਵਧਾਉਣ ਦੀ ਯੋਜਨਾ ਬਣਾ ਰਹੇ ਹਨ। ਮਾਹਰਾਂ ਮੁਤਾਬਕ ਜੇਕਰ ਕੋਈ ਨਿਵੇਸ਼ਕ ਜਿੰਨੀ ਜਲਦੀ ਬੱਚਤ ਸ਼ੁਰੂ ਕਰਦਾ ਹੈ ਭਾਵ ਜਿੰਨੀ ਜਲਦੀ ਪੈਸਾ ਨਿਵੇਸ਼ ਕਰਦਾ ਹੈ ਓਨੇ ਹੀ ਜ਼ਿਆਦਾ ਅਤੇ ਵਧੇਰੇ ਮਿਸ਼ਰਿਤ ਲਾਭ ਪ੍ਰਾਪਤ ਹੋਣਗੇ।'
ਇਹ ਵੀ ਪੜ੍ਹੋ : ਬਦਲ ਜਾਵੇਗਾ ਦੇਸ਼ ਦਾ ਪੂਰਾ ਟਰਾਂਸਪੋਰਟ ਸਿਸਟਮ, ਜਨਤਕ ਆਵਾਜਾਈ ’ਚ ਆਵੇਗੀ ਕ੍ਰਾਂਤੀ
1996 ਤੋਂ 2012 ਦਰਮਿਆਨ ਪੈਦਾ ਹੋਏ ਬੱਚੇ ਆਪਣੇ ਕੈਰੀਅਰ ਦੀ ਸ਼ੁਰੂਆਤ ਵਿਚ ਹੀ ਰਿਟਾਇਰਮੈਂਟ ਫੰਡ ਇਕੱਠਾ ਕਰਨ ਨੂੰ ਲੈ ਕੇ ਗੰਭੀਰ ਹਨ। ਇਹ ਨੌਜਵਾਨ ਵਿਆਹ ਕਰਨ ਦੀ ਉਮਰ ਵਿਚ ਨਿਵੇਸ਼ ਪ੍ਰਤੀ ਜ਼ਿਆਦਾ ਦਿਲਚਸਪੀ ਦਿਖਾ ਰਹੇ ਹਨ। ਇਕ ਰਿਪੋਰਟ ਮੁਤਾਬਕ ਹਰ ਪੰਜ 'ਚੋਂ ਇਕ ਨੌਜਵਾਨ ਰਿਟਾਇਰਮੈਂਟ ਲਈ ਬਚਤ ਕਰ ਰਿਹਾ ਹੈ। ਸਿਰਫ਼ ਇੰਨਾ ਹੀ ਨਹੀਂ ਯੋਜਨਾਵਾਂ ਵਿਚ ਪਹਿਲਾਂ ਨਾਲੋਂ ਜ਼ਿਆਦਾ ਯੋਗਦਾਨ ਦੇ ਰਹੇ ਹਨ।
ਇਹ ਵੀ ਪੜ੍ਹੋ : 12 ਤੋਂ 20 ਜੁਲਾਈ ਦਰਮਿਆਨ 7 ਦਿਨ ਰਹਿਣਗੀਆਂ ਛੁੱਟੀਆਂ!
ਇਨ੍ਹਾਂ ਸਰੋਤਾਂ ਤੋਂ ਲੈ ਰਹੇ ਹਨ ਸਲਾਹ
ਤਕਨੀਕ ਇਸ ਰੁਝਾਨ ਲਈ ਵੱਡੀ ਸਹਾਇਕ ਬਣ ਕੇ ਸਾਹਮਣੇ ਆਈ ਹੈ। ਮਾਹਰਾਂ ਮੁਤਾਬਕ ਨਿਵੇਸ਼ ਦੀਆਂ ਉੱਤਮ ਯੋਜਨਾਵਾਂ ਲਈ ਮੋਬਾਈਲ ਐਪ, ਵਿੱਤੀ ਪ੍ਰਬੰਧਨ ਦੀ ਸਿੱਖਿਆ ਦੇਣ ਵਾਲੇ ਪ੍ਰੋਡਕਾਸਟ, ਏਆਈ,ਚੈਟਜੀਪੀਟੀ ਆਦਿ ਵਰਗੇ ਸੋਸਲ ਮੀਡੀਆ ਪਲੇਟਫਾਰਮ ਬੁਨਿਆਦੀ ਸਿਧਾਤਾਂ ਨੂੰ ਸਮਝਾਉਣ ਲਈ ਸਹਾਇਤਾ ਕਰ ਰਹੇ ਹਨ।
ਇਹ ਵੀ ਪੜ੍ਹੋ : HDFC 'ਚ ਧੋਖਾਧੜੀ ਨੇ ਉਡਾਏ ਹੋਸ਼, 3.33 ਕਰੋੜ ਦੀ ਜਾਂਚ ਨੂੰ ਲੈ ਕੇ 6 ਸੂਬਿਆਂ ਦੀ ਪੁਲਸ ਨੂੰ ਪਈਆਂ ਭਾਜੜਾਂ
ਕੁੜੀਆਂ ਹੋਈਆਂ ਜ਼ਿਆਦਾ ਗੰਭੀਰ
ਰਿਪੋਰਟ ਮੁਤਾਬਕ ਮੁੰਡਿਆਂ(ਮਰਦ) ਨਾਲੋਂ ਕੁੜੀਆਂ(ਔਰਤਾਂ) ਰਿਟਾਇਰਮੈਂਟ ਨਿਵੇਸ਼ ਨੂੰ ਲੈ ਕੇ ਜ਼ਿਆਦਾ ਗੰਭੀਰ ਹਨ। 54 ਫ਼ੀਸਦੀ ਔਰਤਾਂ ਵੱਖ-ਵੱਖ ਯੋਜਨਾਵਾਂ ਵਿਚ ਨਿਵੇਸ਼ ਕਰ ਰਹੀਆਂ ਹਨ ਜਦੋਂਕਿ ਮਰਦਾਂ ਦਾ ਅੰਕੜਾ 44 ਫ਼ੀਸਦੀ ਹੈ। ਹਾਲਾਂਕਿ ਇਹ ਦੇਖਣਾ ਵੀ ਦਿਲਚਸਪ ਹੈ ਕਿ ਹੁਣ ਔਰਤਾਂ ਦੀ ਨਿਰਭਰਤਾਂ ਮਰਦਾਂ 'ਤੇ ਘਟੀ ਹੈ ਆਪਣੀ ਆਰਥਿਕ ਸੁਤੰਰਤਾ ਲਈ ਮਰਦਾਂ ਨਾਲੋਂ ਜ਼ਿਆਦਾ ਚੋਕੰਣੀਆਂ ਹੋ ਰਹੀਆਂ ਹਨ।
ਇਹ ਵੀ ਪੜ੍ਹੋ : PNB ਦੇ ਖ਼ਾਤਾਧਾਰਕਾਂ ਲਈ ਖੁਸ਼ਖ਼ਬਰੀ, Saving Account ਨੂੰ ਲੈ ਕੇ ਲਿਆ ਵੱਡਾ ਫ਼ੈਸਲਾ
ਗੰਭੀਰ ਮੁੱਦਾ
ਇਸ ਦੇ ਨਾਲ ਇਕ ਗੰਭੀਰ ਸੱਚਾਈ ਇਹ ਵੀ ਹੈ ਕਿ ਜੇਕਰ ਇਹ ਔਰਤਾਂ ਭਵਿੱਖ ਵਿਚ ਆਪਣੇ ਬੱਚੇ ਅਤੇ ਬਜ਼ੁਰਗਾਂ ਦੀ ਦੇਖਭਾਲ ਲਈ ਕੈਰੀਅਰ ਤੋਂ ਬ੍ਰੇਕ ਲੈਂਦੀਆਂ ਹਨ ਤਾਂ ਇਹ ਰੁਝਾਨ ਬਚਤ ਯੋਜਨਾਵਾਂ ਨੂੰ ਸੁਸਤ ਕਰ ਸਕਦਾ ਹੈ। ਬ੍ਰੇਕ ਦੇ ਬਾਅਦ ਜ਼ਿਆਦਾਤਰ ਔਰਤਾਂ ਨੂੰ ਪਹਿਲਾਂ ਦੇ ਮੁਕਾਬਲੇ ਘੱਟ ਤਨਖ਼ਾਹ ਵਾਲੀਆਂ ਨੌਕਰੀਆਂ ਹੀ ਮਿਲਦੀਆਂ ਹਨ ਜਿਸ ਕਾਰਨ ਰਿਟਾਇਰਮੈਂਟ ਲਈ ਬਚਤ ਦਾ ਟੀਚਾ ਪਛੜ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8