ਕਿਮ ਨੇ ਦੱਖਣੀ ਕੋਰੀਆ ਵਲੋਂ ਬਣੇ ਭਵਨਾਂ ਨੂੰ ਤਬਾਹ ਕਰਨ ਦਾ ਦਿੱਤਾ ਹੁਕਮ

Wednesday, Oct 23, 2019 - 02:48 PM (IST)

ਕਿਮ ਨੇ ਦੱਖਣੀ ਕੋਰੀਆ ਵਲੋਂ ਬਣੇ ਭਵਨਾਂ ਨੂੰ ਤਬਾਹ ਕਰਨ ਦਾ ਦਿੱਤਾ ਹੁਕਮ

ਸਿਓਲ— ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਉੱਤਰ ਕੋਰੀਆ ਦੇ ਡਾਇਮੰਡ ਮਾਊਟੇਨ ਰਿਜ਼ਾਰਟ 'ਚ ਸਥਿਤ ਦੱਖਣੀ ਕੋਰੀਆ ਦੇ ਬਣਾਏ ਹੋਟਲਾਂ ਤੇ ਹੋਰ ਸੈਲਾਨੀ ਭਵਨਾਂ ਨੂੰ ਨਸ਼ਟ ਕਰਨ ਦਾ ਹੁਕਮ ਦਿੱਤਾ ਹੈ। ਉੱਤਰ ਕੋਰੀਆ ਅਜਿਹਾ ਇਸ ਲਈ ਕਰ ਰਿਹਾ ਹੈ ਕਿਉਂਕਿ ਦੱਖਣੀ ਕੋਰੀਆ ਅੰਤਰਰਾਸ਼ਟਰੀ ਪਾਬੰਦੀਆਂ ਦਾ ਉਲੰਘਣ ਨਹੀਂ ਕਰੇਗਾ ਤੇ ਉੱਤਰ ਕੋਰੀਆ ਉਸ ਸਥਾਨ 'ਤੇ ਆਪਣਾ ਟੂਰਿਜ਼ਮ ਬਹਾਲ ਕਰੇਗਾ।

ਉੱਤਰ ਕੋਰੀਆ ਦੀ ਸਰਕਾਰੀ ਪੱਤਰਕਾਰ ਏਜੰਸੀ 'ਕੋਰੀਅਨ ਸੈਂਟਰਲ ਨਿਊਜ਼ ਏਜੰਸੀ' ਨੇ ਬੁੱਧਵਾਰ ਨੂੰ ਕਿਹਾ ਕਿ ਕਿਮ ਨੇ ਰਿਜ਼ਾਰਟ ਦਾ ਦੌਰਾ ਕੀਤਾ ਤੇ ਉਸ ਦੀਆਂ ਸੁਵਿਧਾਵਾਂ ਨੂੰ ਅਪਮਾਨਜਨਕ ਤੇ ਉਸ 'ਚ ਕੌਮੀਅਤ ਦੀ ਕਮੀ ਦੱਸੀ। ਖਬਰ ਮੁਤਾਬਕ ਕਿਮ ਨੇ ਦੱਖਣੀ ਕੋਰੀਆ ਦੇ ਅਧਿਕਾਰੀਆਂ ਦੇ ਨਾਲ ਇਸ ਮੁੱਦੇ 'ਤੇ ਚਰਚਾ ਤੋਂ ਬਾਅਦ ਆਪਣੇ ਅਧਿਕਾਰੀਆਂ ਨੂੰ ਦੱਖਣੀ ਕੋਰੀਆ ਵਲੋਂ ਬਣਾਏ ਗਏ ਘੱਟ ਆਕਰਸ਼ਕ ਭਵਨਾਂ ਨੂੰ ਤਬਾਹ ਕਰਨ ਤੇ ਆਪਣੇ ਤਰੀਕੇ ਨਾਲ ਨਵੇਂ ਆਧੁਨਿਕ ਭਵਨਾਂ ਦੇ ਨਿਰਮਾਣ ਦਾ ਹੁਕਮ ਦਿੱਤਾ ਹੈ, ਜੋ ਮਾਊਂਟ ਦੀ ਕੁਦਰਤੀ ਦਿਖ ਨਾਲ ਮੇਲ ਖਾਂਦੇ ਹੋਣ। ਡਾਇਮੰਡ ਮਾਊਨਟੇਨ 'ਚ 2008 'ਚ ਇਕ ਟੂਰਿਸਟ ਦੀ ਮੌਤ ਤੋਂ ਬਾਅਦ ਦੱਖਣੀ ਕੋਰੀਆ ਨੇ ਇਥੇ ਟੂਰਿਜ਼ਮ ਬੰਦ ਕਰ ਦਿੱਤਾ। ਇਸ ਦੇ ਮੁਤਾਬਕ ਉੱਤਰ ਕੋਰੀਆ ਦੇ ਖਿਲਾਫ ਪਾਬੰਦੀਆਂ ਦਾ ਵਿਰੋਧ ਕੀਤੇ ਬਿਨਾਂ ਅੰਤਰ ਕੋਰੀਆਈ ਆਰਥਿਕ ਗਤੀਵਿਧੀਆਂ ਦੁਬਾਰਾ ਸ਼ੁਰੂ ਨਹੀਂ ਹੋ ਸਕਦੀਆਂ। ਦੋਵਾਂ ਕੋਰੀਆਈ ਦੇਸ਼ਾਂ ਦੇ ਵਿਚਾਲੇ 2016 ਤੱਕ ਆਰਥਿਕ ਗਤੀਵਿਧੀਆਂ ਮਜ਼ਬੂਤ ਹੋਈਆਂ ਸਨ ਪਰ ਇਸ ਤੋਂ ਬਾਅਦ ਉੱਤਰ ਕੋਰੀਆ ਨੇ ਆਪਣੇ ਪ੍ਰਮਾਣੂ ਪ੍ਰੋਗਰਾਮ 'ਚ ਤੇਜ਼ੀ ਲਿਆਉਣੀ ਸ਼ੁਰੂ ਕਰ ਦਿੱਤੀ।


author

Baljit Singh

Content Editor

Related News