ਅਮਰੀਕਾ ''ਚ ਖਾਲਿਸਤਾਨ ਸਮਰਥਕਾਂ ਨੇ ਤਿਰੰਗੇ ਦਾ ਕੀਤਾ ਅਪਮਾਨ; PM ਮੋਦੀ-ਜੈਸ਼ੰਕਰ ਵਾਂਟੇਡ ਦੇ ਲਗਾਏ ਪੋਸਟਰ

Monday, Dec 11, 2023 - 12:08 PM (IST)

ਵਾਸ਼ਿੰਗਟਨ: ਕੈਨੇਡਾ ਅਤੇ ਬ੍ਰਿਟੇਨ ਵਿੱਚ ਖਾਲਿਸਤਾਨੀ ਲਹਿਰ ਨੂੰ ਹਵਾ ਦੇਣ ਵਾਲੇ ਕੱਟੜਪੰਥੀ ਅਤੇ ਵੱਖਵਾਦੀ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਅਮਰੀਕਾ ਵਿੱਚ ਵੀ ਭਾਰਤ ਵਿਰੋਧੀ ਏਜੰਡਾ ਤੇਜ਼ ਕਰ ਦਿੱਤਾ ਹੈ। ਇਸ ਦੇ ਤਹਿਤ ਖਾਲਿਸਤਾਨ ਸਮਰਥਕਾਂ ਨੇ ਅਮਰੀਕਾ ਦੇ ਸੈਨ ਫਰਾਂਸਿਸਕੋ ਸਥਿਤ ਭਾਰਤੀ ਕੌਂਸਲੇਟ 'ਤੇ ਹਮਲਾ ਕਰਕੇ ਭੰਨਤੋੜ ਕੀਤੀ ਹੈ। ਸਾਨ ਫਰਾਂਸਿਸਕੋ ਨੂੰ ਸੰਯੁਕਤ ਰਾਜ ਦੇ ਇੱਕ ਪ੍ਰਮੁੱਖ ਸੱਭਿਆਚਾਰਕ, ਵਪਾਰਕ ਅਤੇ ਵਿੱਤੀ ਕੇਂਦਰ ਵਜੋਂ ਗਿਣਿਆ ਜਾਂਦਾ ਹੈ।

ਵੱਖਵਾਦੀ ਸਮਰਥਕਾਂ ਨੇ ਸੈਨ ਫਰਾਂਸਿਸਕੋ ਵਿੱਚ ਭਾਰਤੀ ਵਣਜ ਦੂਤਘਰ ਵਿੱਚ ਭੰਨਤੋੜ ਕਰਨ ਤੋਂ ਪਹਿਲਾਂ ਪ੍ਰਦਰਸ਼ਨ ਕੀਤਾ ਅਤੇ ਖਾਲਿਸਤਾਨ ਦੇ ਝੰਡੇ ਲਹਿਰਾਏ। ਜਦੋਂ ਭਾਰਤੀ ਅਧਿਕਾਰੀਆਂ ਨੇ ਇਨ੍ਹਾਂ ਝੰਡਿਆਂ ਨੂੰ ਹਟਾਇਆ ਤਾਂ ਉਨ੍ਹਾਂ 'ਤੇ ਹਮਲਾ ਕੀਤਾ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।ਇਹ ਲੋਕ ਦੂਤਘਰ ਦੇ ਅੰਦਰ ਦਾਖਲ ਹੋਏ ਅਤੇ ਦਰਵਾਜ਼ੇ ਤੋੜ ਦਿੱਤੇ ਅਤੇ ਨਾਅਰੇਬਾਜ਼ੀ ਕੀਤੀ। ਅੰਬੈਸੀ ਦੀ ਕੰਧ 'ਤੇ 'ਮੁਕਤ ਅੰਮ੍ਰਿਤਪਾਲ' ਦਾ ਨਾਅਰਾ ਵੀ ਲਿਖਿਆ ਹੈ। ਇਸ ਤੋਂ ਇਲਾਵਾ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਵਿਰੋਧ 'ਚ ਸਾਨਫਰਾਂਸਿਸਕੋ ਦੇ ਗੋਲਡਨ ਗੇਟ ਬ੍ਰਿਜ ਨੇੜੇ ਖਾਲਿਸਤਾਨ ਸਮਰਥਕਾਂ ਨੇ ਭਾਰਤ ਖ਼ਿਲਾਫ਼ ਰੈਲੀ ਵੀ ਕੀਤੀ।

ਰੈਲੀ ਦੌਰਾਨ ਭਾਰਤੀ ਝੰਡੇ ਦਾ ਅਪਮਾਨ ਕੀਤਾ ਗਿਆ। ਖਾਲਿਸਤਾਨੀਆਂ ਨੇ ਗੱਡੀ ਦੇ ਪਿਛਲੇ ਪਾਸੇ ਭਾਰਤੀ ਝੰਡਾ ਬੰਨ੍ਹਿਆ ਹੋਇਆ ਸੀ।ਭਾਰਤ ਸਰਕਾਰ ਨੇ ਖਾਲਿਸਤਾਨੀਆਂ ਦੀ ਇਸ ਕਾਰਵਾਈ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਖਾਲਿਸਤਾਨੀਆਂ ਨੇ ਪੀ.ਐਮ ਮੋਦੀ,ਵਿਦੇਸ਼ ਮੰਤਰੀ ਜੈਸ਼ੰਕਰ ਵਾਂਟੇਡ ਦੇ ਪੋਸਟਰ ਵੀ ਲਗਾਏ। ਭਾਰਤੀ ਹਾਈ ਕਮਿਸ਼ਨ ਤੋਂ ਤਿਰੰਗਾ ਹਟਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਮਗਰੋਂ ਖਾਲਿਸਤਾਨੀਆਂ ਖ਼ਿਲਾਫ਼ ਪੂਰੇ ਭਾਰਤ 'ਚ ਗੁੱਸਾ ਭੜਕਿਆ ਹੈ। ਸਰਕਾਰ ਨੇ ਅਮਰੀਕੀ ਡਿਪਲੋਮੈਟਾਂ 'ਤੇ ਸਖਤ ਇਤਰਾਜ਼ ਜਤਾਇਆ ਹੈ ਅਤੇ ਦੂਤਘਰਾਂ ਨੂੰ ਸੁਰੱਖਿਆ ਦੇਣ ਲਈ ਕਿਹਾ ਹੈ। ਦੇਸ਼ ਭਰ ਦੇ ਲੋਕ ਇਸ ਘਟਨਾ ਦੀ ਨਿੰਦਾ ਕਰ ਰਹੇ ਹਨ। ਸੋਸ਼ਲ ਮੀਡੀਆ ਤੋਂ ਲੈ ਕੇ ਸੜਕਾਂ ਤੱਕ। ਲੋਕਾਂ ਦੀ ਮੰਗ ਹੈ ਕਿ ਭਾਰਤ ਨਾਲ ਅਜਿਹੇ ਲੋਕਾਂ ਦੇ ਸਾਰੇ ਰਿਸ਼ਤੇ ਖ਼ਤਮ ਹੋਣੇ ਚਾਹੀਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News