ਹੈਰਿਸ ਨੇ ਅਧਿਆਪਕਾਂ ਦੀ ਤਨਖਾਹ ''ਚ ਸੁਧਾਰ ਲਈ ਨਿਵੇਸ਼ ਦੀ ਕੀਤੀ ਮੰਗ

03/24/2019 7:22:35 PM

ਵਾਸ਼ਿੰਗਟਨ— ਭਾਰਤੀ ਮੂਲ ਦੀ ਪਹਿਲੀ ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਦੇਸ਼ਭਰ 'ਚ ਅਧਿਆਪਕਾਂ ਦੀ ਤਨਖਾਹ 'ਚ ਸੁਧਾਰ ਕਰਨ ਲਈ ਵੱਡੇ ਸੰਘੀ ਨਿਵੇਸ਼ ਦੀ ਵੰਡ ਦੀ ਮੰਗ ਕੀਤੀ ਹੈ। ਇਕ ਪੱਤਰਕਾਰ ਏਜੰਸੀ ਨੇ ਸ਼ਨੀਵਾਰ ਨੂੰ ਖਬਰ ਦਿੱਤੀ ਕਿ ਕੈਲੀਫੋਰਨੀਆ ਦੀ ਨੁਮਾਇੰਦਗੀ ਕਰਨ ਵਾਲੀ ਹੈਰਿਸ ਨੇ ਕਿਹਾ ਕਿ ਹੋਰ ਕਾਲਜ ਐਜੁਕੇਟਡ ਗ੍ਰੈਜੂਏਟਸ ਦੀ ਤੁਲਨਾ 'ਚ ਸਕੂਲੀ ਅਧਿਆਪਕਾਂ ਨੂੰ ਕਰੀਬ 10 ਫੀਸਦੀ ਘੱਟ ਤਨਖਾਹ ਮਿਲ ਰਹੀ ਹੈ ਤੇ ਇਹ ਫਰਕ ਸਾਲਾਨਾ 13,000 ਡਾਲਰ ਦਾ ਹੈ। 

ਹਿਊਸਟਨ 'ਚ ਉਨ੍ਹਾਂ ਨੇ ਸਮਰਥਕਾਂ ਨੂੰ ਕਿਹਾ ਕਿ ਮੈਂ ਐਲਾਨ ਕਰਦੀ ਹਾਂ ਕਿ ਮੇਰਾ ਪਹਿਲਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਅਸੀਂ ਅਧਿਆਪਕਾਂ ਦੀ ਤਨਖਾਹ 'ਚ ਸੁਧਾਰ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਅਧਿਆਪਕਾਂ ਨੂੰ ਹੋਰ ਕਾਲੇਜ ਗ੍ਰੈਜੂਏਟਸ ਦੀ ਤੁਲਨਾ 'ਚ ਫਿਲਹਾਲ ਕਰੀਬ 10 ਫੀਸਦੀ ਘੱਟ ਤਨਖਾਹ ਮਿਲ ਰਹੀ ਹੈ। ਇਹ ਅੰਤਰ ਸਾਲਾਨਾ 13,000 ਅਮਰੀਕੀ ਡਾਲਰ ਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਉਪਲੱਬਧ ਫੈਡਰਲ ਸੰਸਾਧਨਾਂ ਨਾਲ ਇਸ ਅੰਤਰ ਨੂੰ ਘੱਟ ਕਰਾਂਗੇ।


Baljit Singh

Content Editor

Related News