ਸਵਾ ਲੱਖ ਅਤੇ ਗੋਲਡ ਮੈਡਲ ਨਾਲ ਹੋਵੇਗਾ ਕਬੱਡੀ ਖਿਡਾਰੀ ਜੱਗਾ ਖਾਨੋਵਾਲਾ ਦਾ ''ਸਨਮਾਨ''

Thursday, Jun 16, 2022 - 03:26 PM (IST)

ਸਵਾ ਲੱਖ ਅਤੇ ਗੋਲਡ ਮੈਡਲ ਨਾਲ ਹੋਵੇਗਾ ਕਬੱਡੀ ਖਿਡਾਰੀ ਜੱਗਾ ਖਾਨੋਵਾਲਾ ਦਾ ''ਸਨਮਾਨ''

ਮਿਲਾਨ/ਇਟਲੀ (ਸਾਬੀ ਚੀਨੀਆਂ) ਯੂਰਪ ਦੇ ਕਬੱਡੀ ਕੱਪਾਂ ਦੀ ਸ਼ਾਨ ਧਾਵੀਂ ਜੱਗਾ ਖਾਨੋਵਾਲ ਦਾ ਇਟਲੀ ਦੇ ਸ਼ਹਿਰ ਬੈਰਗਾਮੋਂ ਵਿਖੇ 19 ਜੂਨ ਹੋਣ ਵਾਲੇ ਕਬੱਡੀ ਕੱਪ 'ਤੇ ਸਵਾ ਲੱਖ ਭਾਰਤੀ ਰੁਪਈਆਂ ਨਾਲ ਸਨਮਾਨ ਕੀਤਾ ਜਾਵੇਗਾ। ਇਹ ਸਨਮਾਨ ਨਿੱਜਰ ਤਲਵੰਡੀ, ਮੇਜਰ ਕੰਗ ਖੱਸਣ ਅਤੇ ਹਨੀ ਨਿੱਜਰ ਦੁਆਰਾ ਕੀਤਾ ਜਾਵੇਗਾ।

 ਪੜ੍ਹੋ ਇਹ ਅਹਿਮ ਖ਼ਬਰ- ਚੰਗੀ ਖ਼ਬਰ : ਨਿਊਜ਼ੀਲੈਂਡ ਨੇ ਦੇਸ਼ 'ਚ ਆਉਣ ਵਾਲੇ ਯਾਤਰੀਆਂ ਨੂੰ ਦਿੱਤੀ ਵੱਡੀ ਰਾਹਤ

ਇਹਨਾਂ ਨੌਜਵਾਨਾਂ ਨੇ ਕਿਹਾ ਕਿ ਜੱਗਾ ਖਾਨੋਵਾਲ ਇੱਕ ਵਧੀਆ ਕਬੱਡੀ ਖਿਡਾਰੀ ਹਨ, ਜਿਸਦੇ ਚੱਲਦਿਆਂ ਉਹਨਾਂ ਦਾ ਵਿਸ਼ੇਸ਼ ਤੌਰ 'ਤੇ ਸਨਮੀਨ ਕੀਤਾ ਜਾਵੇਗਾ। ਇੱਥੇ ਇਹ ਵੀ ਦੱਸਣਯੋਗ ਹੈ ਕਿ 3 ਜੁਲਾਈ ਨੂੰ ਗੋਨਜਾਗਾ ਵਿਖੇ ਹੋਣ ਵਾਲੇ ਕਬੱਡੀ ਕੱਪ ਦੌਰਾਨ ਇਸ ਖਿਡਾਰੀ ਨੂੰ ਗੋਲਡ ਮੈਡਲ ਨਾਲ ਸਨਮਾਨ ਵੀ ਸਨਮਾਨਿਤ ਕੀਤਾ ਜਾਣਾ ਹੈ।


author

Vandana

Content Editor

Related News