ਇਟਲੀ ਦੇ ਖੇਡ ਮੈਦਾਨ ''ਚ 27 ਤੇ 28 ਅਗਸਤ ਨੂੰ ਹੋਵੇਗਾ ਕਬੱਡੀ ਦਾ ਮਹਾਕੁੰਭ
Thursday, Aug 25, 2022 - 12:03 AM (IST)
ਰੋਮ (ਦਲਵੀਰ ਕੈਂਥ) : ਮਾਂ-ਖੇਡ ਕਬੱਡੀ ਨੂੰ ਦੁਨੀਆ ਦੇ ਕੋਨੇ-ਕੋਨੇ 'ਚ ਖੇਡ ਖੇਤਰ ਦਾ ਸ਼ਿੰਗਾਰ ਬਣਾਉਣ ਤੇ ਸਥਾਈ ਤੌਰ 'ਤੇ ਸਥਾਪਿਤ ਕਰਨ ਲਈ ਅਨੇਕਾਂ ਖੇਡ ਕਲੱਬ, ਖਿਡਾਰੀ ਤੇ ਪ੍ਰਮੋਟਰ ਦਿਨ-ਰਾਤ ਸੰਘਰਸ਼ ਕਰ ਰਹੇ ਹਨ। ਇਟਲੀ ਵਿੱਚ ਵੀ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਪਿਛਲੇ ਕਰੀਬ 2 ਦਹਾਕਿਆਂ ਤੋਂ ਕਈ ਖੇਡ ਕਲੱਬ ਤੇ ਖੇਡ ਪ੍ਰੇਮੀ ਬਹੁਤ ਹੀ ਮਿਹਨਤ ਨਾਲ ਖੇਡ ਮੇਲੇ ਕਰਵਾ ਕੇ ਵਿਦੇਸ਼ੀ ਧਰਤੀ 'ਤੇ ਕਬੱਡੀ ਖੇਡ ਦਾ ਸਿੱਕਾ ਜਮਾਉਣ ਲਈ ਸਰਵਣ ਪੁੱਤਰ ਦੀ ਸੇਵਾ ਨਿਭਾਅ ਰਹੇ ਹਨ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਕਾਇਮ ਰੱਖਣ ਲਈ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ
ਇਸ ਸ਼ਲਾਘਾਯੋਗ ਕਾਰਵਾਈ ਤਹਿਤ ਹੀ ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਅਧੀਨ ਆਉਂਦੇ ਕਸਬੇ ਪਸਰੀਆਨੋ ਨੇੜੇ ਰੋਵਾਤੋ ਵਿਖੇ ਇਟਾਲੀਅਨ ਕਬੱਡੀ ਐਸੋਸੀਏਸ਼ਨ ਇਟਲੀ ਵੱਲੋਂ ਯੂਰਪ ਕਬੱਡੀ ਕੱਪ ਇਟਲੀ ਦੀਆਂ ਸਮੂਹ ਖੇਡ ਕਲੱਬਾਂ ਅਤੇ ਖੇਡ ਫੈਡਰੇਸ਼ਨਾਂ ਦੇ ਸਹਿਯੋਗ ਨਾਲ 27 ਤੇ 28 ਅਗਸਤ ਨੂੰ ਬੜੇ ਜੋਸ਼ੋ-ਖਰੋਸ਼ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਇੰਗਲੈਂਡ, ਜਰਮਨ, ਆਸਟਰੀਆ, ਸਵੀਡਨ ਤੇ ਯੂਰਪ ਤੋਂ ਕਬੱਡੀ ਟੀਮਾਂ ਪਹੁੰਚ ਰਹੀਆਂ ਹਨ। ਜੇਤੂ ਟੀਮਾਂ ਵਾਸਤੇ ਨਕਦ ਇਨਾਮ, ਸਨਮਾਨ ਚਿੰਨ੍ਹ ਆਦਿ ਇਨਾਮ ਰੱਖੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਤੋਂ ਬਾਅਦ ਹੁਣ ਹਿਮਾਚਲ ਤੇ ਗੁਜਰਾਤ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਨ ਰਹੀ ਹੈ 'ਆਪ' : ਪ੍ਰਤਾਪ ਬਾਜਵਾ
ਇਹ ਜਾਣਕਾਰੀ ਇਟਾਲੀਅਨ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸੁਖਮਿੰਦਰ ਸਿੰਘ ਜੌਹਲ ਨੇ ਦਿੰਦਿਆਂ ਕਿਹਾ ਕਿ ਕਬੱਡੀ ਦੇ ਇਸ ਮਹਾਕੁੰਭ ਵਿੱਚ ਯੂਰਪ ਦੀਆਂ 24 ਟੀਮਾਂ ਭਾਗ ਲੈ ਰਹੀਆਂ ਹਨ, ਜਿਨ੍ਹਾਂ 'ਚ 8 ਨੈਸ਼ਨਲ ਸਟਾਈਲ, 8 ਸਰਕਲ ਸਟਾਈਲ, 4 ਟੀਮਾਂ ਲੜਕੀਆਂ ਦੀਆਂ, 2 ਟੀਮਾਂ 40 ਸਾਲ ਵਰਗ ਤੋਂ ਉਪਰ ਤੇ 2 ਟੀਮਾਂ 20 ਸਾਲ ਵਰਗ ਤੋਂ ਹੇਠਾਂ ਦੀਆਂ ਹੋਣਗੀਆਂ। ਇਸ ਮਹਾਕੁੰਡ ਕਬੱਡੀ ਕੱਪ ਦੇ ਖੇਡ ਮੈਦਾਨ ਵਿੱਚ ਪਰਿਵਾਰਾਂ ਦੇ ਬੈਠਣ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।