ਛੁੱਟੀ ਤੋਂ ਪਰਤਣਗੇ ਜਾਨਸਨ ਜਾਂ ਰਿਸ਼ੀ ਸੁਨਕ ਨੂੰ ਮਿਲੇਗੀ '10 ਨੰਬਰ ਘਰ' ਦੀ ਚਾਬੀ!

10/21/2022 12:45:24 PM

ਲੰਡਨ (ਵਾਰਤਾ) ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਹੁਣ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਰਿਹਾਇਸ਼ ਡਾਊਨਿੰਗ ਸਟ੍ਰੀਟ 10 ਦੀਆਂ ਚਾਬੀਆਂ ਲਈ ਨਵੀਂ ਦੌੜ ਸ਼ੁਰੂ ਹੋ ਗਈ ਹੈ। ਇਕ ਪਾਸੇ ਬੋਰਿਸ ਜਾਨਸਨ ਹੈ ਜੋ ਕੁਝ ਦਿਨਾਂ ਦੀ ਛੁੱਟੀ ਤੋਂ ਬਾਅਦ ਸੱਤਾ ਵਿਚ ਵਾਪਸੀ ਕਰਨਾ ਚਾਹੁੰਦਾ ਹੈ। ਦੂਜੇ ਪਾਸੇ ਰਿਸ਼ੀ ਸੁਨਕ ਹਨ, ਜੋ ਇਸ ਸਮੇਂ ਪ੍ਰਧਾਨ ਮੰਤਰੀ ਅਹੁਦੇ ਦੇ ਸਭ ਤੋਂ ਮਜ਼ਬੂਤ ਦਾਅਵੇਦਾਰ ਹਨ। ਟਰਸ ਨੇ ਆਰਥਿਕ ਅਸਫਲਤਾ ਅਤੇ ਕੰਜ਼ਰਵੇਟਿਵ ਪਾਰਟੀ ਦੇ ਅੰਦਰ ਆਪਸੀ ਲੜਾਈ ਕਾਰਨ ਸਿਰਫ 44 ਦਿਨਾਂ ਦੇ "ਸਭ ਤੋਂ ਛੋਟੇ ਕਾਰਜਕਾਲ" ਤੋਂ ਬਾਅਦ ਅਸਤੀਫ਼ਾ ਦੇ ਦਿੱਤਾ। ਉਸ ਨੇ ਕਿਹਾ ਕਿ ਉਹ ਪਿਛਲੇ ਮਹੀਨੇ ਉਸ ਨੂੰ ਮਿਲੇ ਜਨਾਦੇਸ਼ ਦੀ ਪਾਲਣਾ ਕਰਨ ਵਿਚ ਅਸਫਲ ਰਹੀ ਸੀ।

ਜਿਵੇਂ ਹੀ ਟਰਸ ਦਾ ਅਸਤੀਫ਼ਾ ਆਇਆ ਉਦੋਂ ਤੋਂ ਹੀ ਬੋਰਿਸ ਜਾਨਸਨ ਨੇ ਆਪਣੀ ਵਾਪਸੀ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਪਰ ਟੋਰੀ ਪ੍ਰਮੁੱਖਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਲਈ ਚੋਣ ਲੜਨ ਲਈ ਉਮੀਦਵਾਰਾਂ ਨੂੰ ਘੱਟੋ-ਘੱਟ 100 ਸੰਸਦ ਮੈਂਬਰਾਂ ਦੇ ਸਮਰਥਨ ਦੀ ਲੋੜ ਹੈ। ਜਾਨਸਨ, ਰਿਸ਼ੀ ਸੁਨਕ ਅਤੇ ਪੈਨੀ ਮੋਰਡੌਂਟ ਦੇ ਨਾਲ ਤਿੰਨ ਸਭ ਤੋਂ ਵੱਧ ਪਸੰਦੀਦਾ ਉਮੀਦਵਾਰਾਂ ਵਜੋਂ ਸ਼ਾਮਲ ਹੋ ਗਿਆ ਹੈ ਅਤੇ ਉਹ ਘੱਟੋ ਘੱਟ 44 ਟੋਰੀ ਸੰਸਦ ਮੈਂਬਰਾਂ ਦੀ ਸ਼ੁਰੂਆਤੀ ਲੀਡ ਲੈ ਚੁੱਕਾ ਹੈ। ਟੋਰੀ ਮੁਖੀਆਂ ਨੇ ਕਿਹਾ ਕਿ ਉਮੀਦਵਾਰਾਂ ਨੂੰ ਘੱਟੋ-ਘੱਟ 100 ਸੰਸਦ ਮੈਂਬਰਾਂ ਦੇ ਸਮਰਥਨ ਦੀ ਲੋੜ ਹੋਵੇਗੀ, ਜਿਸ ਲਈ ਜਾਨਸਨ ਨੂੰ ਸੰਘਰਸ਼ ਕਰਨਾ ਪੈ ਸਕਦਾ ਹੈ।ਨਾਮਜ਼ਦਗੀਆਂ ਸੋਮਵਾਰ ਦੁਪਹਿਰ 2 ਵਜੇ ਬੰਦ ਹੋ ਜਾਣਗੀਆਂ।

ਬ੍ਰਿਟਿਸ਼ ਰਾਜਨੀਤਿਕ ਕਾਰਕੁਨ ਟਿਮ ਮੋਂਟਗੋਮੇਰੀ ਦਾ ਕਹਿਣਾ ਹੈ ਕਿ ਉਹ ਸੁਣ ਰਿਹਾ ਹੈ ਕਿ ਨਾ ਸਿਰਫ ਸਾਬਕਾ ਪ੍ਰਧਾਨ ਮੰਤਰੀ ਦੇ 100 ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਕਰਨ ਦੀ ਸੰਭਾਵਨਾ ਹੈ ਬਲਕਿ ਉਹ "140 ਦੇ ਕਰੀਬ" ਦਾ ਸਮਰਥਨ ਪ੍ਰਾਪਤ ਕਰ ਸਕਦੇ ਹਨ।ਪਾਰਟੀ ਦੇ ਮੈਂਬਰ 28 ਅਕਤੂਬਰ ਤੱਕ ਆਨਲਾਈਨ ਵੋਟਿੰਗ ਵਿੱਚ ਥ੍ਰੈਸ਼ਹੋਲਡ ਨੂੰ ਪੂਰਾ ਕਰਨ ਵਾਲੇ ਉਮੀਦਵਾਰਾਂ ਨੂੰ ਵੋਟ ਪਾਉਣਗੇ।ਮੋਂਟਗੋਮੇਰੀ ਨੇ ਬੀਬੀਸੀ ਨੂੰ ਦੱਸਿਆ ਕਿ ਬੋਰਿਸ ਜਾਨਸਨ ਜ਼ਮੀਨੀ ਪੱਧਰ ਦੇ ਮੈਂਬਰਾਂ ਵਿੱਚ ਬਹੁਤ ਮਸ਼ਹੂਰ ਹੈ ਅਤੇ ਤਾਜ ਲਈ ਦੂਜੇ ਪ੍ਰਮੁੱਖ ਦਾਅਵੇਦਾਰ ਰਿਸ਼ੀ ਸੁਨਕ ਬਹੁਤ ਘੱਟ ਪ੍ਰਸਿੱਧ ਹਨ। ਪਰ ਮੈਨੂੰ ਲਗਦਾ ਹੈ ਕਿ ਬੋਰਿਸ ਜਾਨਸਨ ਦੀ ਵਾਪਸੀ ਇੱਕ ਬਹੁਤ ਹੀ ਅਸਲ ਸੰਭਾਵਨਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਅਤੇ ਦੁਬਈ 'ਚ ਦੀਵਾਲੀ ਦੀ ਧੂਮ, ਗਹਿਣਿਆਂ ਦੀ ਖਰੀਦਦਾਰੀ ਦੁੱਗਣੀ ਤੇ ਸਕੂਲਾਂ 'ਚ ਵੀ ਛੁੱਟੀ

ਕੀ ਜਾਨਸਨ ਅਤੇ ਸੁਨਕ ਮਿਲਾਉਣਗੇ ਹੱਥ?

ਬੋਰਿਸ ਜਾਨਸਨ ਦੇ ਸਮਰਥਕ,ਟੋਰੀ ਐਮਪੀ ਮਾਰਕੋ ਲੋਂਗੀ ਨੇ ਕਿਹਾ ਕਿ ਪਲੀਜ਼, ਵਾਪਸ ਆਓ, ਬੌਸ'। ਜਾਨਸਨ ਦੇ ਕੁਝ ਸਹਾਇਕਾਂ ਦਾ ਕਹਿਣਾ ਹੈ ਕਿ ਉਹ ਸੁਨਕ ਨਾਲ ਭਾਈਵਾਲੀ ਕਰ ਸਕਦਾ ਹੈ ਅਤੇ ਆਰਥਿਕਤਾ ਨੂੰ ਸਥਿਰ ਕਰ ਸਕਦਾ ਹੈ। ਇਸ ਜੋੜੀ ਨੂੰ ਮਹੀਨਿਆਂ ਦੀ ਅਣਗਹਿਲੀ ਨੂੰ ਖ਼ਤਮ ਕਰਕੇ ਸ਼ਾਂਤੀ ਦਾ ਰਸਤਾ ਲੱਭਣਾ ਚਾਹੀਦਾ ਹੈ। ਜਾਨਸਨ ਕੈਬਨਿਟ ਵਿੱਚ ਰਿਸ਼ੀ ਸੁਨਕ ਵਿੱਤ ਮੰਤਰੀ ਸਨ ਅਤੇ ਉਨ੍ਹਾਂ ਦੇ ਅਸਤੀਫ਼ੇ ਨੇ ਬੋਰਿਸ ਦੇ ਸੱਤਾ ਤੋਂ ਹਟਣ ਦੀ ਨੀਂਹ ਰੱਖੀ। ਪਰ ਸੁਨਕ ਦੇ ਦੋਸਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਨਿਸ਼ਾਨਾ ਪ੍ਰਧਾਨ ਮੰਤਰੀ ਬਣਨਾ ਹੈ ਤਾਂ ਜੋ ਉਹ ਵਿਗੜੀ ਹੋਈ ਅਰਥਵਿਵਸਥਾ ਨੂੰ ਮੁਸੀਬਤ ਤੋਂ ਬਾਹਰ ਕੱਢ ਸਕਣ।


'ਵਾਪਸ ਆਉਣ ਦਾ ਸਮਾਂ ਆ ਗਿਆ ਹੈ, ਬੌਸ'

ਬੋਰਿਸ ਸਮਰਥਕ ਟੋਰੀ ਐਮਪੀ ਜੇਮਜ਼ ਡਡਰਿਜ ਨੇ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਤੁਹਾਡੀ ਛੁੱਟੀ ਵਧੀਆ ਰਹੀਆਂ ਹੋਣਗੀਆਂ, ਬੌਸ। ਹੁਣ ਵਾਪਸ ਆਉਣ ਦਾ ਸਮਾਂ ਆ ਗਿਆ ਹੈ। ਕੁਝ ਮੁੱਦਿਆਂ 'ਤੇ ਆਵਾਜ਼ ਉਠਾਉਣ ਦੀ ਲੋੜ ਹੈ। ਪਰ ਆਲੋਚਕਾਂ ਨੇ ਜ਼ੋਰ ਦੇ ਕੇ ਕਿਹਾ ਕਿ ਟੋਰੀ ਨੇਤਾ ਵਜੋਂ ਉਨ੍ਹਾਂ ਦੀ ਵਾਪਸੀ ਪਾਰਟੀ ਨੂੰ ਵੰਡੇਗੀ। ਫਿਲਹਾਲ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੀ ਦੌੜ 'ਚ ਸੁਨਕ ਨੂੰ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਹੈ ਪਰ ਪਾਰਟੀ ਅੰਦਰਲੀ ਰੰਜਿਸ਼ ਕਾਰਨ ਤਸਵੀਰ ਅਜੇ ਸਾਫ ਨਹੀਂ ਹੋ ਸਕੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News