ਜੋ ਬਿਡੇਨ ਖਿਲਾਫ ਯੌਨ ਸ਼ੋਸ਼ਣ ਮਾਮਲੇ ''ਚ ਨਵਾਂ ਮੋੜ, ਤਾਰਾ ਰੀਡ ਬਾਰੇ ਸਨਸਨੀਖੇਜ਼ ਖੁਲਾਸਾ

05/17/2020 6:53:04 PM

ਵਾਸ਼ਿੰਗਟਨ- ਅਮਰੀਕਾ ਵਿਚ ਡੈਮੋਕ੍ਰੇਟ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੇ ਸੰਭਾਵਿਤ ਉਮੀਦਵਾਰ ਜੋ ਬਿਡੇਨ 'ਤੇ ਲੱਗੇ ਯੌਨ ਸ਼ੋਸ਼ਣ ਦੇ ਮਾਮਲੇ ਵਿਚ ਇਕ ਨਵਾਂ ਮੋੜ ਆ ਗਿਆ ਹੈ। ਯੌਨ ਸ਼ੋਸ਼ਣ ਦਾ ਦੋਸ਼ ਲਾਉਣ ਵਾਲੀ ਸੈਨੇਟ ਦੀ ਸਾਬਕਾ ਸਟਾਫਰ ਤਾਰਾ ਰੀਡ ਨੂੰ ਕਿਰਾਏ 'ਤੇ ਕਮਰਾ ਦੇਣ ਵਾਲੀ ਮਹਿਲਾ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਤਾਰਾ ਰੀਡ ਦੀ ਪਛਾਣ ਵਾਲੀ ਇਕ ਵਕੀਲ ਨੇ ਕਿਹਾ ਹੈ ਕਿ ਯੌਨ ਸ਼ੋਸ਼ਣ ਦੀ ਸਟੋਰੀ ਪਲਾਂਟ ਕੀਤੀ ਗਈ ਹੈ।

ਡੇਲੀ ਮੇਲ ਦੀ ਇਕ ਰਿਪੋਰਟ ਮੁਤਾਬਕ ਤਾਰਾ ਰੀਡ ਨੂੰ ਕਿਰਾਏ 'ਤੇ ਕਮਰਾ ਦੇਣ ਵਾਲੀ ਵਕੀਲ ਨੇ ਕਿਹਾ ਕਿ 56 ਸਾਲ ਦੀ ਰੀਡ ਨੂੰ ਜਾਨਣ ਵਾਲੇ ਉਸ ਦੀ ਇਸ ਝੂਠੀ ਕਹਾਣੀ ਨੂੰ ਜਾਣਦੇ ਹਨ। ਇਸ ਨਵੀਂ ਰਿਪੋਰਟ ਨੇ ਤਾਰਾ ਰੀਡ ਦੇ ਯੌਨ ਸ਼ੋਸ਼ਣ ਦੇ ਦੋਸ਼ਾਂ 'ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਤਾਰਾ ਰੀਡ ਦੀ ਪਛਾਣ ਵਾਲੀ ਕੈਲੀ ਕਲੇਟ ਕੈਲੀਫੋਰਨੀਆ ਦੀ ਅਟਾਰਨੀ ਹੈ। ਦੋਵਾਂ ਦੀ 2018 ਵਿਚ ਮੁਲਾਕਾਤ ਹੋਈ ਸੀ। ਕੈਲੀ ਕਲੇਟ ਨੇ ਤਾਰਾ ਰੀਡ ਨੂੰ ਚਲਾਕੀ ਵਾਲੀ ਤੇ ਦੂਜਿਆਂ ਨੂੰ ਵਰਤਣ ਵਾਲੀ ਔਰਤ ਕਿਹਾ ਹੈ। ਕੈਲੀ ਕਲੇਟ ਨੇ ਕਿਹਾ ਕਿ ਹੁਣ ਪੁਰਾਣੀਆਂ ਗੱਲਾਂ ਯਾਦ ਕਰਨ 'ਤੇ ਇਹ ਲੱਗਦਾ ਹੈ ਕਿ ਮੈਂ ਉਸ ਦੇ ਬਾਰੇ ਸਹੀ ਸੋਚਿਆ ਸੀ। ਦੋਵਾਂ ਦੇ ਵਿਚਾਲੇ ਮੁਲਾਕਾਤ ਉਸ ਵੇਲੇ ਹੋਈ ਸੀ ਜਦੋਂ ਕੈਲੀ ਕਲੇਟ ਨੇ ਸਾਂਤਾ ਕਰੂਜ਼ ਕਾਊਂਟੀ ਵਿਚ ਆਪਣੇ 30 ਏਕੜ ਦੇ ਘਰ ਵਿਚ ਤਾਰਾ ਰੀਡ ਨੂੰ ਕਿਰਾਏ 'ਤੇ ਕਮਰਾ ਦਿੱਤਾ ਸੀ।

ਕੈਲੀ ਕਲੇਟ ਨੇ ਕਿਹਾ ਕਿ ਉਸ ਵੇਲੇ ਤਾਰਾ ਰੀਡ ਨੇ ਖੁਦ ਨੂੰ ਘਰੇਲੂ ਹਿੰਸਾ ਦੀ ਪੀੜਤ ਦੱਸਿਆ ਸੀ ਤੇ ਕਿਹਾ ਸੀ ਕਿ ਉਸ ਨੂੰ ਬਾਰ ਦੇ ਲਈ ਟੈਸਟ ਦੇਣਾ ਹੈ। ਤਾਰਾ ਰੀਡ ਨੇ ਸਿਏਟਲ ਯੂਨੀਵਰਸਿਟੀ ਸਕੂਲ ਆਫ ਲਾਅ ਤੋਂ 2004 ਵਿਚ ਗ੍ਰੈਜੂਏਸ਼ਨ ਕੀਤੀ ਹੈ। ਕੈਲੀ ਕਲੇਟ ਨੇ ਕਿਹਾ ਕਿ ਉਹ ਜੋ ਬਿਡੇਨ ਦੇ ਬਾਰੇ ਵਿਚ ਬਹੁਤ ਸਾਰੀਆਂ ਗੱਲਾਂ ਕਰਦੀ ਸੀ। ਕੈਲੀ ਨੇ ਕਿਹਾ ਕਿ ਉਹ ਜੋ ਬਿਡੇਨ ਦੇ ਬਾਰੇ ਪਾਜ਼ੇਟਿਵ ਗੱਲਾਂ ਕਰਦੀ ਸੀ ਤੇ ਉਹ ਕਿਸੇ ਗੱਲ ਨੂੰ ਵਧਾ ਕੇ ਦੱਸਣ ਜਿਹਾ ਹੁੰਦਾ ਸੀ। ਕੈਲੀ ਨੇ ਘਰੇਲੂ ਹਿੰਸਾ ਦੀ ਸ਼ਿਕਾਰ ਮੰਨ ਕੇ ਤਾਰਾ ਰੀਡ ਨੂੰ ਕਾਨੂੰਨ ਦੀ ਕਿਤਾਬ ਪੜ੍ਹਨ ਲਈ ਦਿੱਤੀ ਸੀ ਤੇ ਕਿਰਾਇਆ ਵੀ ਘੱਟ ਕਰ ਦਿੱਤਾ ਸੀ ਪਰ ਬਾਅਦ ਵਿਚ ਤਾਰਾ ਰੀਡ ਘੱਟ ਕਿਰਾਇਆ ਦੇਣ 'ਤੇ ਵੀ ਬਹਾਨਾ ਬਣਾਉਣ ਲੱਗੀ ਸੀ। ਇਸ ਤੋਂ ਬਾਅਦ ਕੈਲੀ ਨੇ ਉਸ ਨੂੰ ਕਮਰਾ ਖਾਲ੍ਹੀ ਕਰਨ ਨੂੰ ਕਹਿ ਦਿੱਤਾ। ਕੈਲੀ ਦਾ ਕਹਿਣਾ ਹੈ ਕਿ ਉਹ ਅਜੇ ਤੱਕ ਕਾਨੂੰਨ ਦੀ ਕਿਤਾਬ ਵਾਪਸ ਨਹੀਂ ਮਿਲੀ ਹੈ।

ਕੈਲੀ ਨੇ ਦੱਸਿਆ ਕਿ ਉਸ ਦੇ ਕੋਲ ਰਹਿਣ ਦੌਰਾਨ ਤਾਰਾ ਰੀਡ ਨੇ ਕਦੇ ਇਸ ਤਰ੍ਹਾਂ ਦੇ ਦੋਸ਼ਾਂ ਬਾਰੇ ਨਹੀਂ ਦੱਸਿਆ ਸੀ। 2019 ਵਿਚ ਆਪਣੇ ਦੋਸ਼ਾਂ ਨੂੰ ਲੈ ਕੇ ਪਬਲਿਕ ਵਿਚ ਜਾਣ ਤੋਂ ਪਹਿਲਾਂ ਤਾਰਾ ਰੀਡ ਨੇ ਉਸ ਨੂੰ ਫੋਨ ਕੀਤਾ ਸੀ ਪਰ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਸੀ। ਕੈਲੀ ਨੇ ਦੱਸਿਆ ਕਿ ਉਹ ਫੋਨ ਕਰਕੇ ਇਸ ਮਾਮਲੇ ਵਿਚ ਆਪਣੇ ਪੱਖ ਵਿਚ ਮੈਨੂੰ ਖੜ੍ਹਾ ਕਰਨਾ ਚਾਹੁੰਦੀ ਸੀ। ਉਹ ਚਾਹੁੰਦੀ ਸੀ ਕਿ ਮੈਂ ਉਸ ਦੇ ਨਾਲ ਮਿਲ ਕੇ ਸਟੋਰੀ ਪਲਾਂਟ ਕਰਾਂ। ਕੈਲੀ ਨੇ ਦੱਸਿਆ ਕਿ ਉਹਨਾਂ ਨੇ ਇਸ ਬਾਰੇ ਨਾਲ ਕੰਮ ਕਰਨ ਵਾਲੇ ਅਟਾਰਨੀ ਨਾਲ ਗੱਲ ਕੀਤੀ ਸੀ।


Baljit Singh

Content Editor

Related News