ਜਿਲ ਬਾਈਡੇਨ ਨੇ ਜ਼ਖਮੀ ਸੈਨਿਕਾਂ ਦੇ ਬੱਚਿਆਂ ਨੂੰ ਕੀਤਾ ਸਨਮਾਨਿਤ

Thursday, Nov 11, 2021 - 03:41 PM (IST)

ਵਾਸ਼ਿੰਗਟਨ (ਏਪੀ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੀ ਪਤਨੀ ਜਿਲ ਬਾਈਡੇਨ ਨੇ ਜ਼ਖਮੀ ਫੌ਼ਜੀਆਂ ਦੇ ਉਹਨਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਜੋ ਪਰਦੇ ਪਿੱਛੇ ਰਹਿ ਕੇ ਦੇਸ਼ ਲਈ ਆਪਣੀ ਭੂਮਿਕਾ ਨਿਭਾਉਂਦੇ ਹਨ। ਜਿਲ ਬਾਈਡੇਨ ਨੌ ਸਾਲ ਦੀ ਗੈਬੀ ਨਾਂ ਦੀ ਬੱਚੀ ਨਾਲ ਮਿਲੀ। ਗੈਬੀ ਦੇ ਪਿਤਾ ਨੂੰ ਮਰੀਨ ਵਜੋਂ ਇਰਾਕ ਵਿੱਚ ਤਾਇਨਾਤੀ ਦੌਰਾਨ ਗੰਭੀਰ ਸੱਟਾਂ ਲੱਗੀਆਂ ਸਨ। ਉਹਨਾਂ ਨੇ ਗੈਬੀ ਦੀ ਛੋਟੀ ਭੈਣ ਅਵਾ ਦਾ ਵੀ ਧੰਨਵਾਦ ਕੀਤਾ। 

ਜਿਲ ਨੇ ਦੋ ਕੁੜੀਆਂ ਨੂੰ ਕਿਹਾ ਕਿ "ਉਹ ਆਪਣੇ ਪਰਿਵਾਰ ਨੂੰ ਮਾਣ ਮਹਿਸੂਸ ਕਰਵਾਉਣ।" ਉਹਨਾਂ ਨੇ ਕਿਹਾ ਕਿ ਉਹ ਅਕਸਰ 2009 ਵਿੱਚ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਦਾ ਦੌਰਾ ਕਰਦੀ ਸੀ, ਜਦੋਂ ਅਫਗਾਨਿਸਤਾਨ ਅਤੇ ਇਰਾਕ ਵਿੱਚ ਜੰਗਾਂ ਚੱਲ ਰਹੀਆਂ ਸਨ। ਜਿਲ ਨੇ ਕਿਹਾ ਕਿ ਉਹ ਅਜੇ ਵੀ ਉਨ੍ਹਾਂ ਹਸਪਤਾਲ ਦੇ ਕਮਰਿਆਂ ਵਿੱਚ ਬੱਚਿਆਂ ਬਾਰੇ ਸੋਚਦੀ ਹੈ। ਉਹਨਾਂ ਨੇ ਕਿਹਾ,"ਮੈਂ ਉਹਨਾਂ ਜ਼ਖਮੀ ਬੱਚਿਆਂ ਦੇ ਕੋਲ ਬੈਠਦੀ ਸੀ ਅਤੇ ਉਹਨਾਂ ਦੇ ਸਾਹਸ ਅਤੇ ਕੁਰਬਾਨੀ ਦੀਆਂ ਕਹਾਣੀਆਂ ਸੁਣਦੀ ਸੀ।" 

ਪੜ੍ਹੋ ਇਹ ਅਹਿਮ ਖਬਰ - ਸਪੇਸਐਕਸ ਨੇ 4 ਪੁਲਾੜ ਯਾਤਰੀਆਂ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਕੀਤਾ ਰਵਾਨਾ, ਬਣਿਆ ਇਹ ਰਿਕਾਰਡ

ਜਿਲ ਨੇ ਕਿਹਾ ਕਿ ਉਹ ਸਮਝਦੀ ਸੀ ਕਿ ਬੱਚਿਆਂ ਦੀ ਜ਼ਿੰਦਗੀ ਕਿੰਨੀ ਮੁਸ਼ਕਲ ਹੋ ਸਕਦੀ ਹੈ। ਜਿਲ ਨੇ ਕਿਹਾ ਕਿ ਬੱਚਿਆਂ ਨੂੰ ਇਕੱਲੇ ਇਸ ਸਦਮੇ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ। ਜਿਲ ਮੁਤਾਬਕ,"ਸਾਡੇ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਜੇਕਰ ਉਨ੍ਹਾਂ ਨੂੰ ਕਦੇ ਸੱਟ, ਬਿਮਾਰੀ ਜਾਂ ਜ਼ਖ਼ਮ ਦਾ ਸਾਹਮਣਾ ਕਰਨਾ ਪਿਆ, ਤਾਂ ਅਸੀਂ ਉਹਨਾਂ 'ਤੇ ਮਾਣ ਕਰਾਂਗੇ ਅਤੇ ਉਹਨਾਂ ਨੂੰ ਸ਼ਾਬਾਸ਼ੀ ਦੇਵਾਂਗੇ।" 

ਪੜ੍ਹੋ ਇਹ ਅਹਿਮ ਖਬਰ - ਫਰਾਂਸ 'ਚ ਕੋਰੋਨਾ ਦੀ ਪੰਜਵੀਂ ਲਹਿਰ, ਸਿਹਤ ਮੰਤਰੀ ਨੇ ਦਿੱਤੀ ਗੰਭੀਰ ਚਿਤਾਵਨੀ


Vandana

Content Editor

Related News