JD ਵੈਂਸ ਨੇ ਆਪਣੀ ਪਤਨੀ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕਰਨ ਵਾਲਿਆਂ ਦੀ ਕੀਤੀ ਆਲੋਚਨਾ
Wednesday, Dec 24, 2025 - 09:20 AM (IST)
ਇੰਟਰਨੈਸ਼ਨਲ ਡੈਸਕ- ਅਮਰੀਕੀ ਉਪ-ਰਾਸ਼ਟਰਪਤੀ ਜੇ. ਡੀ. ਵੈਂਸ ਨੇ ਆਪਣੀ ਭਾਰਤੀ ਮੂਲ ਦੀ ਪਤਨੀ ਊਸ਼ਾ ਵੇਂਸ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਵਾਲਿਆਂ ਦੀ ਆਲੋਚਨਾ ਕੀਤੀ ਹੈ। ਵੈਂਸ ਦੀਆਂ ਟਿੱਪਣੀਆਂ ਸੱਜੇ-ਪੱਖੀ ਪੋਡਕਾਸਟਰ ਨਿੱਕ ਫੁਏਂਟੇਸ ਦੀਆਂ ਟਿੱਪਣੀਆਂ ਦੇ ਜਵਾਬ ਵਿਚ ਆਈਆਂ, ਜਿਸ ਨੇ ਊਸ਼ਾ ਦਾ ਵਰਣਨ ਕਰਨ ਲਈ ਨਸਲੀ ਟਿੱਪਣੀ ਦੀ ਵਰਤੋਂ ਕੀਤੀ ਅਤੇ ਇਕ ਲਾਈਵ ਸਟ੍ਰੀਮ ਵਿਚ ਉਪ-ਰਾਸ਼ਟਰਪਤੀ ਨੂੰ ‘ਨਸਲੀ ਗੱਦਾਰ’ ਕਿਹਾ ਸੀ।
ਵੈਂਸ ਨੇ ਕਿਹਾ, ‘ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਜੋ ਕੋਈ ਵੀ ਮੇਰੀ ਪਤਨੀ ’ਤੇ ਹਮਲਾ ਕਰੇਗਾ, ਭਾਵੇਂ ਉਸ ਦਾ ਨਾਂ ਜੇਨ ਸਾਕੀ ਹੋਵੇ ਜਾਂ ਨਿਕ ਫੁਏਂਟੇਸ, ਮੈਨੂੰ ਕੋਈ ਪ੍ਰਵਾਹ ਨਹੀਂ ਹੈ। ਇਹ ਅਮਰੀਕਾ ਦੇ ਉਪ-ਰਾਸ਼ਟਰਪਤੀ ਵਜੋਂ ਮੇਰੀ ਅਧਿਕਾਰਤ ਨੀਤੀ ਹੈ।’
