ਸ਼ਰਾਬ ਸਟਾਕ ਕਰਨ ਲੱਗੇ ਲੋਕ, US ''ਚ 15 ਤੋਂ 30 ਫੀਸਦੀ ਮਹਿੰਗੀ ਹੋ ਸਕਦੀ ਹੈ ਯੂਰਪੀਅਨ ਵਾਈਨ

Monday, Dec 22, 2025 - 11:27 AM (IST)

ਸ਼ਰਾਬ ਸਟਾਕ ਕਰਨ ਲੱਗੇ ਲੋਕ, US ''ਚ 15 ਤੋਂ 30 ਫੀਸਦੀ ਮਹਿੰਗੀ ਹੋ ਸਕਦੀ ਹੈ ਯੂਰਪੀਅਨ ਵਾਈਨ

ਵਾਸ਼ਿੰਗਟਨ - ਅਮਰੀਕਾ ’ਚ ਯੂਰਪੀਅਨ ਵਾਈਨ ਦੇ ਮੁੱਲ ਅਗਲੇ ਸਾਲ ਕਾਫੀ ਵਧ ਸਕਦੇ ਹਨ। ਇਸ ਡਰ ਨਾਲ ਵਾਈਨ ਵੇਚਣ ਅਤੇ ਵਾਈਨ ਪੀਣ ਵਾਲੇ ਲੋਕ ਪਹਿਲਾਂ ਹੀ ਜ਼ਿਆਦਾ ਬੋਤਲਾਂ ਖਰੀਦ ਕੇ ਸਟਾਕ ਕਰਨ ਲੱਗੇ ਹਨ।

ਇਹ ਵੀ ਪੜ੍ਹੋ :     ਕੀ 3 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਜਾਵੇਗੀ ਚਾਂਦੀ? ਮਾਹਿਰਾਂ ਨੇ ਨਿਵੇਸ਼ਕਾਂ ਨੂੰ ਚਿਤਾਵਨੀ ਦਿੱਤੀ

ਵਾਈਨ ਕਾਰੋਬਾਰ ਨਾਲ ਜੁਡ਼ੇ ਲੋਕਾਂ ਦਾ ਅੰਦਾਜ਼ਾ ਹੈ ਕਿ ਯੂਰਪ ਤੋਂ ਆਉਣ ਵਾਲੀ ਵਾਈਨ ਦੀਆਂ ਕੀਮਤਾਂ ਅਗਲੇ ਸਾਲ 15 ਤੋਂ 30 ਫੀਸਦੀ ਤੱਕ ਵਧ ਸਕਦੀਆਂ ਹਨ। ਇਸ ਦੀ ਵੱਡੀ ਵਜ੍ਹਾ ਯੂਰਪੀਅਨ ਯੂਨੀਅਨ ਦੇ ਸਾਮਾਨ ’ਤੇ ਲਾਈ ਗਈ 15 ਫੀਸਦੀ ਇੰਪੋਰਟ ਡਿਊਟੀ (ਟੈਰਿਫ) ਹੈ, ਜਿਸ ਦਾ ਐਲਾਨ ਪਿਛਲੇ ਸਾਲ ਕੀਤਾ ਗਿਆ ਸੀ। ਇਸ ਦਾ ਅਸਰ ਅਗਲੇ ਸਾਲ ਬਾਜ਼ਾਰ ’ਚ ਆਉਣ ਵਾਲੀ ਨਵੀਂ ਵਾਈਨ ’ਤੇ ਸਾਫ ਦਿਸੇਗਾ।

ਇਹ ਵੀ ਪੜ੍ਹੋ :     ਜਲੰਧਰ 'ਚ ਡਾਕਟਰਾਂ-ਵਕੀਲਾਂ ਸਮੇਤ 21 ਲੋਕਾਂ ਤੋਂ ਲੁੱਟੇ 7.35 ਕਰੋੜ ਰੁਪਏ

ਵਪਾਰੀਆਂ ਦੇ ਭਾਰਨ ਲੱਗੇ ਗੋਦਾਮ

ਸਿਏਟਲ ਦੇ ਵਪਾਰੀ ਮਾਰਕ ਕ੍ਰੇਗ ਦਾ ਗੋਦਾਮ ਜਰਮਨੀ ਤੋਂ ਆਈ ਵਾਈਨ ਦੀਆਂ ਬੋਤਲਾਂ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅਗਲੇ ਸਾਲ ਲਈ ਕੋਈ ਸਾਫ ਯੋਜਨਾ ਨਹੀਂ ਹੈ। ਕ੍ਰੇਗ ਕਹਿੰਦੇ ਹਨ ਕਿ ਅਸੀਂ ਬੱਸ ਇਹੀ ਉਮੀਦ ਕਰ ਰਹੇ ਹਾਂ ਕਿ ਲੋਕ ਇਸ ਵਾਈਨ ਨੂੰ ਪਸੰਦ ਕਰਨਗੇ ਅਤੇ ਖਰੀਦਣਗੇ।

ਮਾਰਕ ਕ੍ਰੇਗ ਦੱਸਦੇ ਹਨ ਕਿ ਯੂਰਪੀਅਨ ਵਾਈਨ ਦਾ ਜ਼ਿਆਦਾ ਸਟਾਕ ਕਰਨ ਦੀ ਵਜ੍ਹਾ ਨਾਲ ਉਨ੍ਹਾਂ ਕੋਲ ਹੁਣ ਸ਼ੈਂਪੇਨ ਅਤੇ ਦੂਜੀ ਸਪਾਰਕਲਿੰਗ ਵਾਈਨ ਮੰਗਵਾਉਣ ਲਈ ਪੈਸੇ ਅਤੇ ਜਗ੍ਹਾ ਦੋਵੇਂ ਨਹੀਂ ਬਚੀਆਂ ਹਨ। ਉਹ ਕਹਿੰਦੇ ਹਨ ਕਿ ਮੇਰਾ ਗੋਦਾਮ ਪੂਰੀ ਤਰ੍ਹਾਂ ਭਰ ਚੁੱਕਾ ਹੈ।

ਇਹ ਵੀ ਪੜ੍ਹੋ :    ਅੱਜ ਖ਼ਰੀਦੋ 2 ਲੱਖ ਦਾ ਸੋਨਾ, 2035 'ਚ ਮਿਲਣ ਵਾਲੀ ਇਸਦੀ ਕੀਮਤ ਕਰੇਗੀ ਹੈਰਾਨ

ਅਮਰੀਕਾ ’ਚ ਵਿਕਣ ਵਾਲੀ 17 ਫੀਸਦੀ ਵਾਈਨ ਯੂਰਪੀਅਨ

ਕੀਮਤਾਂ ’ਤੇ ਦਬਾਅ ਸਿਰਫ ਟੈਰਿਫ ਦੀ ਵਜ੍ਹਾ ਨਾਲ ਨਹੀਂ ਹੈ। ਯੂਰੋ ਦੀ ਮਜ਼ਬੂਤੀ ਕਾਰਨ ਡਾਲਰ ਦੇ ਮੁਕਾਬਲੇ ਦਰਾਮਦ ਮਹਿੰਗੀ ਹੋ ਗਈ ਹੈ। ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਟੈਰਿਫ ਅਤੇ ਦੂਜੇ ਆਰਥਿਕ ਕਾਰਨਾਂ ਨਾਲ ਆਉਣ ਵਾਲੇ ਮਹੀਨਿਆਂ ’ਚ ਖਪਤਕਾਰਾਂ ਨੂੰ ਹੋਰ ਜ਼ਿਆਦਾ ਕੀਮਤ ਚੁਕਾਉਣੀ ਪੈ ਸਕਦੀ ਹੈ। ਫਿਲਹਾਲ ਅਮਰੀਕਾ ’ਚ ਵਿਕਣ ਵਾਲੀ ਕੁਲ ਵਾਈਨ ’ਚ ਲੱਗਭਗ 17 ਫੀਸਦੀ ਹਿੱਸਾ ਯੂਰਪੀਅਨ ਵਾਈਨ ਦਾ ਹੈ।

ਨਿਊਯਾਰਕ ਦੇ ਟ੍ਰਾਈਬੇਕਾ ਇਲਾਕੇ ’ਚ ਸਥਿਤ ਟ੍ਰਾਈਬੇਕਾ ਵਾਈਨ ਮਰਚੈਂਟਸ ਨੂੰ ਵੀ ਆਪਣੇ ਡਿਸਟ੍ਰੀਬਿਊਟਰਜ਼ ਵੱਲੋਂ ਚਿਤਾਵਨੀ ਮਿਲ ਚੁੱਕੀ ਹੈ ਕਿ ਫਰਾਂਸ ਅਤੇ ਹੋਰ ਯੂਰਪੀਅਨ ਦੇਸ਼ਾਂ ਦੀ ਵਾਈਨ ਮਹਿੰਗੀ ਹੋਵੇਗੀ। ਦੁਕਾਨ ਦੇ ਮੈਨੇਜਿੰਗ ਪਾਰਟਨਰ ਬੇਨ ਏਨੇਫ ਨੇ ਦੱਸਿਆ ਕਿ ਫਰੈਂਚ ਸੈਂਸਰ ਅਤੇ ਬਰਗੰਡੀ ਵਰਗੀਆਂ ਲੋਕਪ੍ਰਿਅ ਵਾਈਨ ਦੇ ਮੁੱਲ ਵਧਣਾ ਤੈਅ ਹੈ। ਕੁੱਝ ਸਪਾਰਕਲਿੰਗ ਵਾਈਨ ਦੀਆਂ ਕੀਮਤਾਂ ਪਹਿਲਾਂ ਹੀ ਵੱਧ ਚੁੱਕੀਆਂ ਹਨ।

ਇਹ ਵੀ ਪੜ੍ਹੋ :    ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ

ਵਧੀ ਹੋਈ ਲਾਗਤ ਗਾਹਕਾਂ ’ਤੇ ਪਾਉਣ ਲੱਗੀਆਂ ਕੰਪਨੀਆਂ

ਯੂਰਪ ਦੀਆਂ ਵਾਈਨ ਕੰਪਨੀਆਂ ਵੀ ਹੁਣ ਵਧੀ ਹੋਈ ਲਾਗਤ ਗਾਹਕਾਂ ’ਤੇ ਪਾਉਣ ਲੱਗੀਆਂ ਹਨ। ਸਪੇਨ ਦੀ ਕੰਪਨੀ ਗੋਂਜਾਲੇਜ ਬਾਇਸ ਨੇ ਹਾਲ ਹੀ ’ਚ ਆਪਣੀ ਵਾਈਨ ਦੀਆਂ ਕੀਮਤਾਂ ’ਚ 5 ਤੋਂ 6 ਫੀਸਦੀ ਦਾ ਵਾਧਾ ਕੀਤਾ ਹੈ। ਇਸ ਤਹਿਤ ਬੇਰੋਨੀਆ ਕ੍ਰਿਆਂਸਾ ਰੈੱਡ ਵਾਈਨ ਦੀ ਕੀਮਤ 16.99 ਡਾਲਰ ਤੋਂ ਵਧ ਕੇ 17.99 ਡਾਲਰ ਹੋ ਜਾਵੇਗੀ, ਜਦੋਂਕਿ ਬੇਰੋਨੀਆ ਗ੍ਰੈਨ ਰਿਜ਼ਰਵਾ ਦੀ ਕੀਮਤ 39.99 ਡਾਲਰ ਤੋਂ ਵਧ ਕੇ 42.99 ਡਾਲਰ ਤੱਕ ਪਹੁੰਚ ਜਾਵੇਗੀ।

ਇਸ ਦੌਰਾਨ ਅਮਰੀਕਾ ’ਚ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਘੱਟ ਰਹੀ ਹੈ। ਗੈਲਪ ਦੀ ਇਕ ਰਿਪੋਰਟ ਮੁਤਾਬਕ ਹੁਣ ਸਿਰਫ 54 ਫੀਸਦੀ ਅਮਰੀਕੀ ਬਾਲਗ ਸ਼ਰਾਬ ਪੀਂਦੇ ਹਨ, ਜੋ ਲੱਗਭਗ 90 ਸਾਲਾਂ ’ਚ ਸਭ ਤੋਂ ਘੱਟ ਅੰਕੜਾ ਹੈ। ਸਿਹਤ ਨੂੰ ਲੈ ਕੇ ਵਧਦੀ ਜਾਗਰੂਕਤਾ, ਮਹਿੰਗਾਈ ਅਤੇ ਭਾਰ ਘਟਾਉਣ ਵਾਲੀਆਂ ਨਵੀਆਂ ਦਵਾਈਆਂ ਨੂੰ ਇਸ ਦੀ ਵਜ੍ਹਾ ਮੰਨਿਆ ਜਾ ਰਿਹਾ ਹੈ।

ਅਮਰੀਕਾ ’ਚ ਘੱਟ ਰਹੀ ਵਾਈਨ ਪੀਣ ਵਾਲਿਆਂ ਦੀ ਗਿਣਤੀ

ਵਾਈਨ ਮਾਰਕੀਟ ਕੌਂਸਲ ਅਨੁਸਾਰ ਹੁਣ ਸਿਰਫ 29 ਫੀਸਦੀ ਅਮਰੀਕੀ ਬਾਲਗ ਵਾਈਨ ਪੀਂਦੇ ਹਨ, ਜਦੋਂਕਿ 2 ਸਾਲ ਪਹਿਲਾਂ ਇਹ ਅੰਕੜਾ 34 ਫੀਸਦੀ ਸੀ। ਮਹਿੰਗਾਈ ਕਾਰਨ ਕਈ ਲੋਕ ਵਾਈਨ ਅਤੇ ਸ਼ਰਾਬ ’ਤੇ ਖਰਚ ਘੱਟ ਕਰ ਰਹੇ ਹਨ ਜਾਂ ਸਸਤੇ ਬਦਲ ਲੱਭ ਰਹੇ ਹਨ।

ਫਿਰ ਵੀ ਕੁੱਝ ਗਾਹਕ ਮਹਿੰਗੀ ਹੋਣ ਤੋਂ ਪਹਿਲਾਂ ਆਪਣੀ ਪਸੰਦੀਦਾ ਵਾਈਨ ਖਰੀਦ ਰਹੇ ਹਨ। ਸਿਏਟਲ ਦੀ ਰਹਿਣ ਵਾਲੀ ਕੇਲੀ ਬਾਰਟਲੇਟ ਕਹਿੰਦੀ ਹੈ ਕਿ ਅਮਰੀਕੀ ਵਾਈਨ ਸਾਡੀ ਪਸੰਦ ਦਾ ਬਦਲ ਨਹੀਂ ਹੈ। ਜਾਂ ਤਾਂ ਸਾਨੂੰ ਘੱਟ ਪੀਣਾ ਹੋਵੇਗਾ ਜਾਂ ਜ਼ਿਆਦਾ ਪੈਸੇ ਦੇਣੇ ਹੋਣਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News