ਮਸ਼ਹੂਰ ਅਦਾਕਾਰ ਨੇ ਕੀਤੀ ਖ਼ੁਦਕੁਸ਼ੀ, ਹਾਲੀਵੁੱਡ ''ਚ ਪਸਰਿਆ ਮਾਤਮ
Monday, Dec 22, 2025 - 02:21 PM (IST)
ਐਂਟਰਟੇਨਮੈਂਟ ਡੈਸਕ- ਐੱਚਬੀਓ ਟੀਵੀ ਚੈਨਲ ਦੀ ਪ੍ਰਸਿੱਧ ਲੜੀ 'ਦਿ ਵਾਇਰ' 'ਚ ਜਿਗੀ ਸੋਬੋਟਕਾ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਜੇਮਸ ਰੈਨਸਨ ਨੇ ਖ਼ੁਦਕੁਸ਼ੀ ਕਰ ਲਈ ਹੈ। ਉਹ 46 ਸਾਲ ਦੇ ਸਨ। ਲਾਸ ਏਂਜਲਸ ਕਾਊਂਟੀ ਮੈਡੀਕਲ ਜਾਂਚਕਰਤਾ ਦਫ਼ਤਰ ਦੇ ਆਨਲਾਈਨ ਰਿਕਾਰਡ ਅਨੁਸਾਰ,''ਖ਼ੁਦਕੁਸ਼ੀ ਕਰਨ ਦੇ ਕਾਰਨ ਰੈਨਸਨ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ।

ਰੈਨਸਨ ਨੇ 'ਇਟ: ਚੈਪਟਰ ਟੂ', 'ਦਿ ਬਲੈਕ ਫੋਨ' ਅਤੇ 'ਬਲੈਕ ਫੋਨ 2' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਪੁਲਸ ਡਰਾਮਾ 'ਬਾਸ਼' ਅਤੇ 'ਪੋਕਰ ਫੇਸ' ਵਰਗੇ ਟੈਲੀਵਿਜ਼ਨ ਪ੍ਰੋਗਰਾਮਾਂ 'ਚ ਕੰਮ ਕੀਤਾ ਸੀ। ਇਸ ਮਾਮਲੇ 'ਚ ਟਿੱਪਣੀ ਲਈ ਰੈਨਸਨ ਦੇ ਪ੍ਰਤੀਨਿਧੀਆਂ ਅਤੇ ਮੈਡੀਕਲ ਜਾਂਚਕਰਤਾ ਦਫ਼ਤਰ ਦੇ ਬੁਲਾਰੇ ਨੂੰ ਐਤਵਾਰ ਨੂੰ ਸੰਦੇਸ਼ ਭੇਜੇ ਗਏ ਸਨ ਪਰ ਫਿਲਹਾਲ ਉਨ੍ਹਾਂ ਵਲੋਂ ਕੋਈ ਜਵਾਬ ਨਹੀਂ ਮਿਲਿਆ ਹੈ।
