COVID-19 ਤੋਂ ਬਚਾਅ ਲਈ ‘ਜੈਕ ਮਾ’ ਦਾਨ ਕਰਨਗੇ 5 ਲੱਖ ਮਾਸਕ ਤੇ 10 ਲੱਖ ਟੈਸਟਿੰਗ ਕਿਟ

Wednesday, Mar 18, 2020 - 01:56 PM (IST)

ਬੀਜਿੰਗ– ਚੀਨੀ ਅਰਬਪਤੀ ਅਤੇ ਅਲੀਬਾਬਾ ਦੇ ਸਹਿ-ਸੰਸਥਾਪਕ ਜੈਕ ਮਾ ਵੀ ਕੋਰੋਨਾਵਾਇਰਸ ਨਾਲ ਲੜ ਰਹੇ ਦੇਸ਼ਾਂ ਦੀ ਮਦਦ ਕਰਨਗੇ। ਇਸ ਲਈ ਉਹ ਇਨ੍ਹਾਂ ਮਹਾਦੀਪਾਂ ’ਚ ਮਾਸਕ, ਟੈਸਟਿੰਗ ਕਿਟਸ ਅਤੇ ਸੁਰੱਖਿਆ ਸੂਟ ਦਾਨ ਕਰਨਗੇ ਜਿਸ ਨਾਲ ਉਹ ਦੇਸ਼ ਕੋਰੋਨਾ ਨਾਲ ਲੜ ਸਕਣ ਅਤੇ ਉਥੋਂ ਦੇ ਨਾਗਰਿਕਾਂ ਦੀ ਜਾਨ ਬਚ ਸਕੇ। ਜੈਕ ਮਾ ਕੋਰੋਨਾ ਤੋਂ ਬਚਾਅ ਲਈ ਦੇਸ਼ਾਂ ਨੂੰ ਕੁਲ 1.1 ਮਿਲੀਅਨ ਟੈਸਟਿੰਗ ਕਿਟ, 6 ਮਿਲੀਅਨ ਮਾਸਕ ਅਤੇ 60,000 ਸੁਰੱਖਿਆ ਸੂਟ ਦਾਨ ਕਰਨਗੇ। ਇਸ ਤੋਂ ਇਲਾਵਾ ਉਹ ਕੋਰੋਨਾਵਾਇਰਸ ਨਾਲ ਲੜਨ ਲਈ ਦੇਸ਼ਾਂ ਨੂੰ ਆਨਲਾਈਨ ਸਮੱਗਰੀ ਵੀ ਉਪਲੱਬਧ ਕਰਾਉਣਗੇ ਜਿਸ ਨਾਲ ਉਹ ਇਸ ਲਈ ਪਹਿਲਾਂ ਤੋਂ ਤਿਆਰ ਹੋ ਕੇ ਬਚਾਅ ਕਰ ਸਕਣ। 

ਉਨ੍ਹਾਂ ਇਕ ਬਿਆਨ ’ਚ ਕਿਹਾ ਕਿ ਇਨ੍ਹੀ ਦਿਨੀਂ ਦੁਨੀਆ ਭਰ ਦੇ ਦੇਸ਼ ਮਹਾਮਾਰੀ ਦਾ ਸਾਹਮਣਾ ਕਰ ਰਹੇ ਹਨ, ਕਈ ਦੇਸ਼ਾਂ ’ਚ ਲਗਾਤਾਰ ਮੌਤਾਂ ਹੋ ਰਹੀਆਂ ਹਨ, ਅਜੇ ਵੀ ਇਸ ਬੀਮਾਰੀ ਤੋਂ ਬਚਣ ਲਈ ਦੇਸ਼ ਪੂਰੀ ਤਰ੍ਹਾਂ ਤਿਆਰ ਨਹੀਂ ਹਨ। ਉਹ ਉਪਾਅ ਕਰ ਰਹੇ ਹਨ ਪਰ ਉਦੋਂ ਤਕ ਕੋਰੋਨਾ ਦਾ ਕਹਿਰ ਉਥੇ ਨੁਕਸਾਨ ਪਹੁੰਚ ਚੁੱਕਾ ਹੁੰਦਾ ਹੈ। ਕਈ ਦੇਸ਼ਾਂ ’ਚ ਅਜੇ ਵੀ ਬਚਾਅ ਕੀਤਾ ਜਾ ਸਕਦਾ ਹੈ, ਉਥੇ ਲੋਕਾਂ ਨੂੰ ਇਸਦੇ ਤਰੀਕੇ ਹੀ ਨਹੀਂ ਪਤਾ, ਇਸ ਕਾਰਨ ਉਸ ਦਾ ਪ੍ਰਚਾਰ ਪ੍ਰਸਾਰ ਜ਼ਿਆਦਾ ਕੀਤੇ ਜਾਣ ਦੀ ਲੋੜ ਹੈ। ਇਸ ਲਈ ਆਨਲਾਈਨ ਸਾਧਨਾਂ ਦਾ ਇਸਤੇਮਾਲ ਕੀਤੇ ਜਾਣ ਦੀ ਜ਼ਿਆਦਾ ਲੋੜ ਹੈ। 

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੋਰੋਨਾਵਾਇਰਸ ਫੈਲ ਰਿਹਾ ਹੈ, ਉਸ ਨਾਲ ਇਸ ਦੇ ਭਿਆਨਕ ਨਤੀਜੇ ਨਿਕਲਣਗੇ ਜਿਨ੍ਹਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਦੁਨੀਆ ਅਜਿਹੇ ਨਤੀਜਿਆਂ ਨੂੰ ਬਰਦਾਸ਼ਤ ਵੀ ਨਹੀਂ ਕਰ ਸਕੇਗੀ। ਉਨ੍ਹਾਂ ਦੱਸਿਆ ਕਿ ਅਫਰੀਕਾ ਨੇ ਹੁਣ ਤਕ 300 ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ, ਮਿਸਰ ’ਚ 110 ਮਾਮਲਿਆਂ ਦੇ ਨਾਲ ਇਸ ਨੂੰ ਸਭ ਤੋਂ ਭਿਆਨਕ ਬੀਮਾਰੀ ਮੰਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਉਪਕਰਣਾਂ ਨੂੰ ਅਦੀਸ ਅਬਾਬਾ, ਇਥੋਪਿਆ ’ਚ ਪਹੁੰਚਾਇਆ ਜਾਵੇਗਾ, ਜਿਥੇ ਪ੍ਰਧਾਨ ਮੰਤਰੀ ਅਬੀ ਅਹਿਮਦ ਹੋਰ ਅਫਰੀਕੀ ਦੇਸ਼ਾਂ ਨੂੰ ਸਪਲਾਈ ਦੀ ਦੇਖਰੇਖ ਕਰਨਗੇ। 

ਜੈਕ ਮਾ ਨੇ ਕਿਹਾ ਕਿ ਉਹ ਸੰਯੁਕਤ ਰਾਜ ਅਮਰੀਕਾ ਨੂੰ 5,00,000 ਕੋਰੋਨਾਵਾਇਰਸ ਟੈਸਟਿੰਗ ਕਿਟ ਅਤੇ ਇਕ ਮਿਲੀਅਨ ਫੇਸ ਮਾਸਕ ਦਾਨ ਕਰਨਗੇ। ਉਨ੍ਹਾਂ ਯੂਰਪ ਦੇ ਨਾਲ-ਨਾਲ ਈਰਾਨ ਨੂੰ ਵੀ ਦੇਣ ਦੀ ਆਪਣੀ ਯੋਜਨਾ ਸਾਂਝਾ ਕੀਤੀ ਜਿਸ ਨਾਲ ਮਹਾਮਾਰੀ ’ਤੇ ਰੋਕ ਲੱਗ ਸਕੇ। ਉਨ੍ਹਾ ਦਾ ਕਹਿਣਾ ਹੈ ਕਿ ਜੇਕਰ ਹੁਣ ਤੋਂ ਹੀ ਲੋਕ ਅੱਗੇ ਵਧ ਕੇ ਇਸ ਮਹਾਮਾਰੀ ਦੀ ਰੋਕਥਾਮ ਅਤੇ ਬਚਾਅ ਲਈ ਕੰਮ ਨਹੀਂ ਕਰਨਗੇ ਤਾਂ ਇਹ ਗੈਰ ਜ਼ਿੰਮੇਵਾਰਾਨਾ ਹੋਵੇਗਾ। 


Related News