ਇਟਲੀ 'ਚ ਮਨਾਈ ਗਈ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ

08/26/2019 7:53:55 AM

ਰੋਮ, (ਕੈਂਥ)— ਦੇਸ਼-ਵਿਦੇਸ਼ ਵਿੱਚ ਵੱਸਦੀਆਂ ਸਭ ਸੰਗਤਾਂ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਸ਼ੁੱਭ ਦਿਵਸ ਬਹੁਤ ਹੀ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਗਿਆ ।ਇਸ ਮੌਕੇ ਇਟਲੀ ਦੇ ਸੂਬੇ ਲਾਸੀਓ ਦੇ ਪ੍ਰਸਿੱਧ ਮੰਦਰ ਸ਼੍ਰੀ ਸਨਾਤਨ ਧਰਮ ਮੰਦਰ ਲਵੀਨਿਓ (ਰੋਮ) ਅਤੇ ਸ਼੍ਰੀ ਦੁਰਗਾ ਸ਼ਕਤੀ ਮਾਤਾ ਮੰਦਰ ਬੋਰਗੋ ਹਰਮਾਦਾ ਤੇਰਾਚੀਨਾ (ਲਾਤੀਨਾ) ਵਿਖੇ ਵੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਿਵਸ ਦੀਆਂ ਭਗਤੀ ਭਾਵਨਾ ਵਾਲੀਆਂ ਰੌਣਕਾਂ ਦੇਖਣ ਨੂੰ ਮਿਲੀਆਂ। 

 

PunjabKesari

ਸ਼੍ਰੀ ਸਨਾਤਨ ਧਰਮ ਮੰਦਰ ਲਵੀਨਿਓ ਵਿਖੇ ਭਜਨ ਮੰਡਲੀ ਤਰੁਣ ਭਨੋਟ ਮਨੀ, ਧਰਮ ਸਿੰਘ ਯਮਲਾ, ਪੁਨੀਤ ਸ਼ਾਸਤਰੀ ਅਤੇ ਬਲਜੀਤ ਵਿੱਕੀ ਵੱਲੋਂ ਆਪਣੀ ਮਧੁਰ ਆਵਾਜ਼ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਮਹਿਮਾ ਦਾ ਦੇਰ ਰਾਤ ਤੱਕ ਗੁਣਗਾਨ ਕੀਤਾ ਗਿਆ ਜਿਸ ਨੂੰ ਸਮੁੱਚੀਆਂ ਸੰਗਤਾਂ ਨੇ ਬਹੁਤ ਹੀ ਸ਼ਰਧਾ ਭਾਵਨਾ ਵਿੱਚ ਇੱਕ ਮਨ ਚਿੱਤ ਹੋ ਸੁਣਿਆ। ਇਸ ਜਨਮ ਦਿਵਸ ਮੌਕੇ ਜਿੱਥੇ ਸ਼੍ਰੀ ਕ੍ਰਿਸ਼ਨ ਜੀ ਦੀ ਵਿਸ਼ੇਸ਼ ਪੂਜਾ ਕੀਤੀ ਗਈ ਉੱਥੇ ਉੁਨ੍ਹਾਂ ਨੂੰ ਭਗਤਾਂ ਵੱਲੋਂ ਤਿਆਰ ਵਿਸ਼ੇਸ਼ ਕੇਟ ਦੇ ਭੋਗ ਵੀ ਲੁਆਏ ਗਏ। ਇਸ ਤਰ੍ਹਾਂ ਹੀ ਸ਼੍ਰੀ ਦੁਰਗਾ ਸ਼ਕਤੀ ਮਾਤਾ ਮੰਦਿਰ ਬੋਰਗੋ ਹਰਮਾਦਾ ਤੇਰਾਚੀਨਾ ਵਿਖੇ ਵੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਿਵਸ ਮੌਕੇ ਇਲਾਕੇ ਭਰ ਤੋਂ ਆਈਆਂ ਸੰਗਤਾਂ ਦਾ ਪੰਡਾਲ ਵਿੱਚ ਇੱਕਠ ਦੇਖਣਯੋਗ ਸੀ। ਇਸ ਮੌਕੇ ਇਟਲੀ ਦੀ ਨਾਮੀ ਭਜਨ ਮੰਡਲੀ ਧਰਮਿੰਦਰ ਤੇਰਾਚੀਨਾ ਵੱਲੋਂ ਆਪਣੀ ਦਮਦਾਰ ਆਵਾਜ਼ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਲੀਲਾ ਦਾ ਬ੍ਰਿਤਾਂਤ ਵਰਨਣ ਕੀਤਾ ਗਿਆ। ਭਜਨ ਮੰਡਲ ਵੱਲੋਂ ਸ਼੍ਰੀ ਕ੍ਰਿਸ਼ਨ ਜੀ ਦੀ ਮਹਿਮਾ ਦੇ ਅਨੇਕਾਂ ਭਜਨ ਸੰਗਤਾਂ ਨੂੰ ਦੇਰ ਰਾਤ ਤੱਕ ਸਰਵਣ ਕਰਵਾਏ। ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਿਵਸ ਮੌਕੇ ਦੋਹਾਂ ਮੰਦਰਾਂ 'ਚ ਕਈ ਤਰ੍ਹਾਂ ਦੇ ਪ੍ਰਸ਼ਾਦ ਵੰਡੇ ਗਏ।


Related News