ਦੂਜੀ ਵਿਸ਼ਵ ਜੰਗ 'ਚ ਇਟਲੀ ਦਾ ਸਾਥ ਦਿੰਦੇ ਸ਼ਹੀਦ ਹੋਏ ਸਿੱਖ ਫੌਜੀਆਂ ਨੂੰ ਦਿੱਤੀ ਗਈ ਸ਼ਰਧਾਂਜਲੀ
Tuesday, Jun 04, 2024 - 09:21 AM (IST)
ਰੋਮ (ਕੈਂਥ): ਦੂਜੀ ਸੰਸਾਰ ਜੰਗ ਵਿਚ ਇਟਲੀ ਨੂੰ ਆਜਾਦ ਕਰਾਉਂਦੇ ਹੋਏ ਸਿੱਖ ਫੌਜੀ ਜੋ ਹਿਟਲਰ ਦੀ ਫੌਜ ਨਾਲ ਲੜਦੇ ਹੋਏ ਸ਼ਹੀਦੀਆਂ ਪਾ ਗਏ ਸਨ, ਉੁਨ੍ਹਾਂ ਦੀ ਯਾਦ ਵਿਚ ਸ਼ਹੀਦੀ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ। ਇਹ ਸਮਾਗਮ ਸੂਬਾ ਤੋਸਕਾਨਾ ਦੇ ਸ਼ਹਿਰ ਮੋਰਾਦੀ (ਫਿਰੈਂਸੇ) ਵਿਖੇ ਵਰਲਡ ਸਿਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਇਟਲੀ (ਰਾਜਿ) ਅਤੇ ਨਗਰ ਕੌਂਸਲ ਮੋਰਾਦੀ ਵਲੋਂ ਆਯੋਜਿਤ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ-PM ਸੁਨਕ ਨੇ ਇਮੀਗ੍ਰੇਸ਼ਨ ਵੀਜ਼ਾ ਤੇ ਫੈਮਿਲੀ ਵੀਜ਼ਾ ਨੂੰ ਲੈ ਕੇ ਕੀਤਾ ਵੱਡਾ ਐਲਾਨ
ਸਮਾਗਮ ਦੀ ਸ਼ੁਰੂਆਤ ਚੌਪਈ ਸਾਹਿਬ ਦੇ ਪਾਠ ਨਾਲ ਕੀਤੀ ਗਈ। ਬਾਅਦ ਵਿਚ ਸੇਵਾ ਸਿੰਘ (ਫੌਜੀ) ਨੇ ਅਰਦਾਸ ਕੀਤੀ। ਉਪੰਰਤ ਮੋਰਾਦੀ ਦੇ ਮੇਅਰ ਤੋਮਾਜੋ ਤਰੀਬੈਰਤੀ ਨੇ ਸ਼ਰਧਾ ਦੇ ਫੁਲ ਭੇਟ ਕੀਤੇ ਤੇ ਬਾਅਦ ਵਿਚ ਵਰਲਡ ਸਿਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਾਜਿ) ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਨੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਮੇਅਰ ਤੋਮਾਜੋ ਤਰੀਬੈਰਤੀ ਨੇ ਕਿਹਾ ਕਿ ਸਿੱਖ ਕੌਮ ਨਾਲ ਸਾਡਾ ਪੁਰਾਣਾ ਰਿਸ਼ਤਾ ਹੈ ਕਿਉਂਕਿ ਇਨ੍ਹਾਂ ਦੇ ਵਡੇਰਿਆਂ ਨੇ ਇਟਲੀ ਨੂੰ ਆਜ਼ਾਦ ਕਰਾਉਣ ਲਈ ਆਪਣਾ ਖੂਨ ਦਿਤਾ। ਸਮਾਗਮ ਦੇ ਆਖ਼ਰ ਵਿੱਚ ਕਮੇਟੀ ਮੈਂਬਰ ਸੈਕਟਰੀ ਸਤਨਾਮ ਸਿੰਘ ਨੇ ਸਮਾਗਮ ਨੂੰ ਨੇਪੜੇ ਚਾੜਨ ਲਈ ਇਟਾਲੀਅਲ ਤੇ ਭਾਰਤੀ ਲੋਕਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿਚ ਸ਼ਾਮਲ ਕਮੇਟੀ ਦੇ ਮੈਂਬਰ ਜਸਵੀਰ ਸਿੰਘ ਧਨੋਤਾ, ਨਰਿੰਦਰ ਸੈਣੀ, ਸਤਨਾਮ ਸਿੰਘ ਨੋਵੋਲਾਰਾ, ਹਰਦੀਪ ਸਿੰਘ ਤੇ ਲਖਵਿੰਦਰ ਸਿੰਘ ਲਖਾ, ਜੂਸੇਪੇ, ਗੁਈਦੇ ਕਾਰਲੋ, ਪਾਦਰੀ ਤੇਨ ਜਿਆਨਲੂ ਅਤੇ ਹੋਰ ਬੁਹਤ ਸਾਰੇ ਆਜਾਦੀ ਘੁਲਾਟੀਏ ਸ਼ਾਮਲ ਹੋਏ।ਗੁਰਦੁਆਰਾ ਸਿੰਘ ਸਭਾ ਨੋਵੋਲਾਰਾ ਵਲੋਂ ਇਸ ਮੌਕੇ ਲੰਗਰ ਦੀ ਸੇਵਾ ਕੀਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।