ਇਟਲੀ ਪੁਲਸ ਨੇ ਫੜੀ 36 ਮਿਲੀਅਨ ਯੂਰੋ ਦੀ ਨਕਲੀ ਕਰੰਸੀ, 2 ਗ੍ਰਿਫਤਾਰ

03/17/2019 6:26:53 PM

ਰੋਮ (ਇਟਲੀ), (ਕੈਂਥ)-ਯੂਰਪੀਅਨ ਸੈਂਟਰਲ ਬੈਂਕ ਵਲੋਂ 27 ਜਨਵਰੀ 2019 ਤੋਂ 500 ਯੂਰੋ ਦੇ ਨੋਟਾਂ ਦੀ ਛਪਾਈ ਬੰਦ ਕਰਨ ਦੇ ਨਾਲ-ਨਾਲ ਉਨ੍ਹਾਂ ਲੋਕਾਂ ਨੇ ਵੀ ਨਕਲੀ ਨੋਟਾਂ ਦੀ ਛਪਾਈ ਦਾ ਰੁਖ ਬਦਲ ਦਿੱਤਾ ਹੈ, ਜਿਹੜੇ ਲੋਕ ਯੂਰਪ ਭਰ ਵਿਚ ਨਕਲੀ ਯੂਰੋ ਛਾਪਣ ਦੇ ਕਾਰੋਬਾਰ ਕਰ ਰਹੇ ਹਨ। ਇਟਲੀ ਦੇ ਸ਼ਹਿਰ ਨਾਪੋਲੀ ਨੇੜੇ ਅਜਿਹੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ, ਜਿਹੜੇ ਕਿ ਨਕਲੀ ਯੂਰੋ ਦੀ ਛਪਾਈ ਦੇ ਕੰਮ ਨੂੰ ਅੰਜਾਮ ਦੇ ਰਹੇ ਸਨ। ਪੁਲਸ ਅਨੁਸਾਰ ਇਨ੍ਹਾਂ 2 ਲੋਕਾਂ ਕੋਲੋਂ 36 ਮਿਲੀਅਨ ਯੂਰੋ ਦੇ ਨਕਲੀ ਨੋਟ ਬਰਾਮਦ ਕੀਤੇ ਹਨ, ਜਿਹੜੇ ਕਿ ਉਹ ਲੋਕ ਮਾਰਕਿਟ ਵਿਚ ਉਤਾਰਨ ਵਾਲੇ ਸਨ। ਨਕਲੀ 50 ਯੂਰੋ ਵਾਲੇ ਫੜੇ ਇਹ 36 ਮਿਲੀਅਨ ਨੋਟ ਨਾਪੋਲੀ ਦੇ ਕਿਸੇ ਅੰਡਰ ਗਰਾਉਂਡ ਪ੍ਰਿੰਟਿੰਗ ਪ੍ਰੈਸ ਵਿਚ ਚਲ ਰਹੀ ਸੀ, ਜਿਸ ਨੂੰ ਕਿ ਇਟਲੀ ਪੁਲਸ ਨੇ ਕਾਫੀ ਜਦੋ-ਜਹਿਦ ਤੋਂ ਬਾਅਦ ਕਾਬੂ ਕੀਤਾ। ਇਟਲੀ ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਬਾਕੀ ਗਿਰੋਹ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਨਾਪੋਲੀ ਦਾ ਮਾਫੀਆ ਪੂਰੇ ਯੂਰਪ ਵਿਚੋਂ ਸੁਰਖੀਆਂ ਵਿਚ ਰਹਿੰਦਾ ਹੈ ਤੇ ਇਸ ਮਾਫੀਆ ਦੀ ਬਦੌਲਤ ਹੀ ਨਕਲੀ ਯੂਰੋ ਦਾ ਕੰਮ ਇਸ ਇਲਾਕੇ ਵਿਚ ਧੜੱਲੇ ਨਾਲ ਚਲਦਾ ਹੈ, ਜਿਸ ਨੂੰ ਰੋਕਣ ਲਈ ਇਟਲੀ ਪੁਲਸ ਅੱਡੀਆਂ ਚੁੱਕ ਕੇ ਜ਼ੋਰ ਲਗਾ ਰੱਖਿਆ ਹੈ, ਜਿਸ ਦੇ ਨਤੀਜੇ ਬੇਸ਼ਕ ਮੁਕੰਮਲ ਨਹੀਂ ਪਰ ਸਾਰਥਕ ਹਨ। ਇਟਲੀ 'ਚ ਨਕਲੀ ਯੂਰੋ ਫੜੇ ਜਾਣ ਦੀ ਇਹ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ ਅਜਿਹੇ ਕੇਸ ਸਾਹਮਣੇ ਆ ਚੁੱਕੇ ਹਨ।


Sunny Mehra

Content Editor

Related News