ਕੋਵਿਡ-19 : ਇਟਲੀ 'ਚ ਘਰੋਂ ਬਾਹਰ ਜਾਣ 'ਤੇ ਹੋਇਆ 4 ਲੱਖ ਦਾ ਜੁਰਮਾਨਾ

03/17/2020 2:50:32 PM

ਮਿਲਾਨ/ਇਟਲੀ (ਸਾਬੀ ਚੀਨੀਆ): ਕੋਰੋਨਾਵਾਇਰਸ ਵਰਗੀ ਮਹਾਮਾਰੀ ਨਾਲ ਨਜਿੱਠਣ ਲਈ ਇਟਲੀ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਾ ਕਰਨਾ ਇਕ ਪਾਕਿਸਤਾਨੀ ਨੂੰ ਇੰਨਾਂ ਮਹਿੰਗਾ ਪਿਆ ਕਿ ਸ਼ਾਇਦ ਉਸਦੀਆਂ ਆਉਣ ਵਾਲੀਆਂ ਕਈ ਪੀੜ੍ਹੀਆਂ ਕਾਨੂੰਨ ਦੀ ਉਲੰਘਣਾ ਨਹੀ ਕਰਨਗੀਆਂ। ਉਤੱਰੀ ਇਟਲੀ ਦੇ ਜ਼ਿਲਾ ਪੋਰਦੀਨੋਨੇ ਦੇ ਪਿੰਡ ਆਸੀਆਨੋ ਦੀ ਚੀਮੋ ਨਗਰ ਕੌਂਸਲ ਪੁਲਿਸ ਵਲੋਂ ਇਕ ਤੇਜ਼ ਗਤੀ ਕਾਰ ਨੂੰ ਆਮ ਚੈਕਿੰਗ ਲਈ ਰੋਕ ਕੇ ਛਾਣਬੀਣ ਕਰਨ 'ਤੇ ਪਤਾ ਲੱਗਾ ਕਿ ਬਿਨਾਂ ਕਿਸੇ ਖਾਸ ਕਾਰਨ ਦੇ ਘਰੋਂ ਬਾਹਰ ਨਿਕਲਿਆ ਹੈ। ਉਸ ਕੋਲ ਡਰਾਈਵਿੰਗ ਲਾਇਸੰਸ ਜੋ ਗਰੀਸ ਤੋਂ ਬਣਿਆ ਹੋਇਆ ਸੀ ਉਹ ਵੀ ਨਕਲੀ ਹੈ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਖੌਫ : ਭਾਰਤੀ ਸ਼ਖਸ ਨੂੰ 'ਚੀਨੀ' ਦੱਸ ਕੇ ਕੁੱਟਿਆ, ਗੰਭੀਰ ਜ਼ਖਮੀ

ਕਾਰ ਦੀ ਗਤੀ ਤੇਜ਼ ਹੋਣ 'ਤੇ ਉਸ ਨੂੰ 5 ਹਜਾਰ ਯੂਰੋ ਦਾ ਜ਼ੁਰਮਾਨਾ ਕੀਤਾ ਗਿਆ ਤੇ ਪੁਲਿਸ ਨੇ ਡਰਾਈਵਿੰਗ ਲਾਇਸੰਸ ਵੀ ਰੱਖ ਲਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬੈਰਗਾਮੋ ਪੁਲਿਸ ਵਲੋਂ ਇਕ ਭਾਰਤੀ ਨੂੰ ਵੀ ਬਿਨਾਂ ਖਾਸ ਕਾਰਨ ਦੇ ਘਰੋਂ ਬਾਹਰ ਜਾਣ 'ਤੇ ਅਦਾਲਤੀ ਹੁਕਮ ਜਾਰੀ ਕੀਤੇ ਗਏ ਹਨ। ਇਟਲੀ ਪੁਲਿਸ ਵਲੋਂ ਐਮਰਜੈਂਸੀ ਦੌਰਾਨ ਕਾਨੂੰਨ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਕਰੜੇ ਹੱਥੀਂ ਲਿਆ ਜਾ ਰਿਹਾ ਹੈ। ਇਸ ਗੱਲ 'ਤੇ ਸੁਝਾਅ ਪੇਸ਼ ਕਰਦਿਆਂ ਬੀਬੀ ਰਵਿੰਦਰਪਾਲ ਕੌਰ ਧਾਲੀਵਾਲ ਨੇ ਸਮੁੱਚੇ ਭਾਰਤੀ ਭਾਈਚਾਰੇ ਨੂੰ ਅਪੀਲ ਕਰਦਿਆਂ ਆਖਿਆ ਹੈ ਕਿ ਉਹ ਬਿਨਾਂ ਕਿਸੇ ਖਾਸ ਕਾਰਨ ਦੇ ਘਰੋਂ ਬਾਹਰ ਨਾ ਜਾਣ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


Vandana

Content Editor

Related News