ਇਟਲੀ ''ਚ ਰਹਿੰਦੇ ਦੋ ਪ੍ਰੇਮੀਆਂ ਨੂੰ ਵੱਖ ਕਰਨ ''ਚ ਅਸਫਲ ਹੋਇਆ ਪਾਕਿਸਤਾਨੀ ਪਰਿਵਾਰ

05/27/2018 4:21:23 PM

ਵੇਰੌਨਾ— ਇਟਲੀ ਦੇ ਵਿਦੇਸ਼ ਮੰਤਰੀ ਨੇ ਪਾਕਿਸਤਾਨੀ ਕੁੜੀ ਦੇ ਵੀਰਵਾਰ ਨੂੰ ਇਟਲੀ ਪਰਤਣ ਦੀ ਘੋਸ਼ਣਾ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਇਟਲੀ ਵਿਚ ਇਹ ਪਾਕਿਸਤਾਨੀ ਕੁੜੀ ਆਪਣੇ ਇਤਾਲਵੀ ਪ੍ਰੇਮੀ ਨਾਲ ਹੀ ਰਹਿ ਰਹੀ ਸੀ ਅਤੇ ਉਹ ਗਰਭਵਤੀ ਸੀ। ਇਸ ਕੁੜੀ ਨੂੰ ਉਸ ਦਾ ਪਰਿਵਾਰ ਧੋਖੇ ਨਾਲ ਪਾਕਿਸਤਾਨ ਲੈ ਗਿਆ ਸੀ ਤਾਂ ਕਿ ਉਹ ਉਸ ਦੀ ਇੱਛਾ ਦੇ ਵਿਰੁੱਧ ਗਰਭਪਾਤ ਕਰਵਾ ਸਕਣ। ਇਸ ਕੁੜੀ ਦੀ ਪਛਾਣ ਫਰਾਹ (19) ਦੇ ਨਾਂ ਤੋਂ ਹੋਈ ਹੈ। ਇਸੇ ਤਰ੍ਹਾਂ ਇਸ ਤੋਂ ਪਹਿਲਾਂ ਇਟਲੀ ਦੇ ਸ਼ਹਿਰ ਬਰੇਸ਼ੀਆ ਵਿਚ ਇਕ ਅਜਿਹਾ ਹੀ ਹਾਦਸਾ ਦੇਖਣ ਨੂੰ ਮਿਲਿਆ ਸੀ, ਜਿਸ ਵਿਚ ਇਕ 25 ਸਾਲਾਂ ਪਾਕਿਸਤਾਨੀ ਮੁਟਿਆਰ ਦੀ ਉਸ ਦੇ ਭਰਾ ਅਤੇ ਪਿਤਾ ਨੇ ਇਸ ਕਾਰਨ ਹੱਤਿਆ ਕਰ ਦਿੱਤੀ ਸੀ ਕਿਉਂਕਿ ਉਹ ਆਪਣਾ ਜੀਵਨ ਸਾਥੀ ਇਕ ਇਤਾਲਵੀ ਗੱਭਰੂ ਨੂੰ ਬਣਾਉਣਾ ਚਾਹੁੰਦਾ ਸੀ।
ਦੱਸਣਯੋਗ ਹੈ ਕਿ ਫਰਾਹ ਕੋਲ ਇਤਾਲਵੀ ਨਾਗਰਿਕਤਾ ਨਹੀਂ ਸੀ, ਉਸ ਕੋਲ ਸਿਰਫ ਰਿਹਾਇਸ਼ੀ ਪਰਮਿਟ ਹੀ ਸੀ, ਫਿਰ ਵੀ ਵਿਦੇਸ਼ ਮੰਤਰਾਲੇ ਨੇ ਇਸਲਾਮਾਬਾਦ ਵਿਚ ਇਟਲੀ ਦੇ ਦੂਤਘਰ ਨੂੰ ਇਸ ਮਾਮਲੇ ਵਿਚ ਦਖਲ ਦੇਣ ਨੂੰ ਕਿਹਾ। ਇਸ ਮਾਮਲੇ ਦੀ ਜਾਣਕਾਰੀ ਪੁਲਸ ਅਧਿਕਾਰੀਆਂ ਨੂੰ ਫਰਾਹ ਦੇ ਦੋਸਤਾਂ ਨੇ ਦਿੱਤੀ ਸੀ, ਉਨ੍ਹਾਂ ਦੱਸਿਆ ਸੀ ਕਿ ਫਰਾਹ ਦਾ ਪਰਿਵਾਰ ਉਸ ਨੂੰ ਧੋਖੇ ਨਾਲ ਪਾਕਿਸਤਾਨ ਲੈ ਗਿਆ ਹੈ ਅਤੇ ਹੁਣ ਉਸ ਨੂੰ ਗਰਭਪਾਤ ਕਰਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਵਿਦੇਸ਼ ਮਤੰਰੀ ਐਂਜੇਲਿਨੋ ਅਲਫਾਨੋ ਨੇ ਵੀਰਵਾਰ ਨੂੰ ਟਵੀਟ ਕੀਤਾ ਕਿ ਫਰਾਹ ਇਟਲੀ ਵਿਚ ਸੁਰੱਖਿਅਤ ਰੂਪ ਨਾਲ ਵਾਪਸ ਆ ਗਈ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਕਿਸਤਾਨੀ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਫਰਾਹ ਨੂੰ ਸੁਰੱਖਿਅਤ ਇਟਲੀ ਭੇਜਣ ਵਿਚ ਮਦਦ ਕੀਤੀ। 
ਇਤਾਲਵੀ ਸਮਾਚਾਰ ਰਿਪੋਰਟਾਂ ਮੁਤਾਬਕ ਫਰਾਹ ਨੇ ਇਟਲੀ ਵਿਚ ਆਪਣੇ ਦੋਸਤਾਂ ਨੂੰ ਟੈਕਸਟ ਅਤੇ ਆਡੀਓ ਸੰਦੇਸ਼ ਭੇਜੇ ਸਨ, ਜਿਸ ਵਿਚ ਉਸ ਨੇ ਲਿਖਿਆ ਸੀ ਕਿ ਉਸ ਦੇ ਮਾਤਾ-ਪਿਤਾ ਉਸ ਦੇ ਭਰਾ ਦੇ ਵਿਆਹ ਦਾ ਕਹਿ ਕੇ ਧੋਖੇ ਨਾਲ ਪਾਕਿਸਤਾਨ ਲੈ ਆਏ ਹਨ ਅਤੇ ਹੁਣ ਉਹ ਉਸ ਨੂੰ ਗਰਭਪਾਤ ਕਰਾਉਣ ਲਈ ਮਜ਼ਬੂਰ ਕਰ ਰਹੇ ਹਨ।


Related News