ਪਾਕਿਸਤਾਨੀ ਏਜੰਸੀਆਂ ਲਈ ਜਸੂਸੀ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ, ਹੋ ਸਕਦੇ ਨੇ ਵੱਡੇ ਖ਼ੁਲਾਸੇ

Friday, May 03, 2024 - 06:06 PM (IST)

ਪਾਕਿਸਤਾਨੀ ਏਜੰਸੀਆਂ ਲਈ ਜਸੂਸੀ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ, ਹੋ ਸਕਦੇ ਨੇ ਵੱਡੇ ਖ਼ੁਲਾਸੇ

ਹੁਸ਼ਿਆਰਪੁਰ (ਵਰਿੰਦਰ ਪੰਡਿਤ)- ਪਾਕਿਸਤਾਨੀ ਏਜੰਸੀਆਂ ਲਈ ਜਸੂਸੀ ਕਰਨ ਦੇ ਦੋਸ਼ ਵਿੱਚ ਹੁਸ਼ਿਆਰਪੁਰ ਪੁਲਸ ਥਾਣਾ ਮਾਡਲ ਟਾਊਨ  ਦੀ ਟੀਮ ਨੇ ਰੇਲਵੇ ਕਰਾਸਿੰਗ ਫਗਵਾੜਾ ਰੋਡ ਹੁਸ਼ਿਆਰਪੁਰ ਵਿਖੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਕਾਊਂਟਰ ਇੰਟੈਲੀਜਂਸ ਜਲੰਧਰ ਦੇ ਇੰਸਪੈਕਟਰ ਓਂਕਾਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਕੀਤੀ ਕਾਬੂ ਆਏ ਮੁਲਜ਼ਮ ਦੀ ਪਛਾਣ ਹਰਪ੍ਰੀਤ ਸਿੰਘ ਉਰਫ਼ ਪਾਸਟਰ ਜੋਨਸਨ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਫਤਿਹਪੁਰ ਸੁੱਗਾ ਭਿੱਖੀ ਵਿੰਡ ਤਰਨਤਾਰਨ ਹਾਲ ਵਾਸੀ ਬਾਜ਼ੀਗਰ ਮੁਹੱਲਾ ਨੇੜੇ ਪੁਰ ਹੀਰਾਂ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੇ ਰੂਪ ਵਿੱਚ ਹੋਈ ਹੈ। ਇੰਸਪੈਕਟਰ ਰਾਮ ਸਿੰਘ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਸਮੇਤ ਸਾਥੀ ਕਰਮਚਾਰੀਆਂ ਨਾਲ ਭੈੜੇ ਪੁਰਸ਼ਾਂ ਦੀ ਤਲਾਸ਼ ਵਿਚ ਰੇਲਵੇ ਕਰਾਸਿੰਗ ਫਗਵਾੜਾ ਰੋਡ ਹੁਸ਼ਿਆਰਪੁਰ ਨਜ਼ਦੀਕ ਮੌਜੂਦ ਸਨ। ਜਿੱਥੇ ਕਾਊਂਟਰ ਇੰਟੈਲੀਜਂਸ ਜਲੰਧਰ ਤੋਂ ਇੰਸਪੈਕਟਰ ਓਂਕਾਰ  ਸਿੰਘ, ਸਿਪਾਹੀ ਸੁਨੀਲ ਕੁਮਾਰ, ਮੰਗਜੀਤ ਸਿੰਘ ਨੇ ਪੁਲਸ ਪਾਰਟੀ ਵਿੱਚ ਸ਼ਾਮਿਲ ਹੋ ਕੇ ਸੀਨੀਅਰ ਅਫਸਰਾਂ ਦੀ ਹਦਾਇਤ ਅਨੁਸਾਰ ਚੈਕਿੰਗ ਕਰਨੀ ਸ਼ੁਰੂ ਕੀਤੀ। 

ਇਹ ਵੀ ਪੜ੍ਹੋ- ਚੂੜੇ ਵਾਲੀ ਪ੍ਰੇਮਿਕਾ ਨਾਲ ਰੰਗਰਲੀਆਂ ਮਨਾਉਂਦੇ ਹੋਟਲ 'ਚੋਂ ਪਤਨੀ ਨੇ ਰੰਗੇ ਹੱਥੀਂ ਫੜਿਆ ਪਤੀ, ਵੀਡੀਓ ਹੋਈ ਵਾਇਰਲ

ਚੈਕਿੰਗ ਦੌਰਾਨ ਮੁਖਬਰ ਖ਼ਾਸ ਨੇ ਇੰਸਪੈਕਟਰ ਉਂਕਾਰ ਸਿੰਘ ਨੂੰ ਸੂਚਨਾ ਦਿੱਤੀ ਕਿ ਹਰਪ੍ਰੀਤ ਸਿੰਘ ਜੋ ਹੁਸ਼ਿਆਰਪੁਰ ਵਿਖੇ ਰਹਿ ਰਿਹਾ ਹੈ। ਦੋ ਵਾਰੀ ਵਿਜ਼ਟਰ ਵੀਜ਼ੇ 'ਤੇ ਪਾਕਿਸਤਾਨ ਜਾ ਕੇ ਆਇਆ ਹੈ, ਜਿੱਥੇ ਉਸ ਦਾ ਰਾਬਤਾ ਪਾਕਿਸਤਾਨੀ ਇੰਟੈਲੀਜੈਂਸ ਏਜੰਸੀ ਅਤੇ ਉੱਥੇ ਦੇ ਅਫ਼ਸਰਾਂ ਨਾਲ ਹੋਇਆ ਹੈ। ਜੋ ਪਾਕਿਸਤਾਨੀ ਇੰਟੈਲੀਜੈਂਸ ਏਜੰਸੀ ਦੇ ਅਫ਼ਸਰਾਂ ਨਾਲ ਵਟਸਐਪ 'ਤੇ ਗੱਲਬਾਤ ਕਰਦਾ ਹੈ ਅਤੇ ਜਾਲੀ ਦਸਤਾਵੇਜ਼ ਰਾਹੀਂ ਭਾਰਤੀ ਸਿਮਾਂ ਖ਼ਰੀਦ ਕੇ ਉਨ੍ਹਾਂ ਨੂੰ ਹੋਰ ਇੰਟਰਨੈੱਟ ਐਪਸ ਅਤੇ ਭਾਰਤੀ ਨੰਬਰ ਕਰਵਾ ਕੇ ਦਿੰਦਾ ਹੈ, ਜਿਨਾਂ ਨੰਬਰਾਂ ਦੀ ਵਰਤੋਂ ਕਰਕੇ ਉਹ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ ਅਤੇ ਭਾਰਤੀ ਸੈਨਾ ਦੀਆਂ ਸੰਵੇਦਨਸ਼ੀਲ ਸੂਚਨਾਵਾਂ ਟਿਕਾਣਿਆਂ ਅਤੇ ਸੈਨਾ ਦੀ ਭਰਤੀ ਪ੍ਰਕਿਰਿਆ ਸਬੰਧੀ ਸੂਚਨਾਵਾਂ ਦਸਤਾਵੇਜ਼ ਫੋਟੋਆਂ ਪਾਕਿਸਤਾਨੀ ਏਜੰਸੀਆਂ ਨੂੰ ਆਪਣੇ ਮੋਬਾਈਲ ਫੋਨ ਰਾਹੀਂ ਮੁਹਈਆ ਕਰਾਉਂਦਾ ਹੈ। ਇਸ ਦੇ ਬਦਲੇ ਉਹ ਮੋਟੇ ਪੈਸੇ ਲੈਂਦਾ ਹੈ ਅਤੇ ਹੁਣ ਵੀ ਉਹ ਜਾਹਰ ਜਹੂਰ ਗੁਰਦੁਆਰਾ ਵੱਲ ਜਾਂਦੀ ਸੜਕ ਮਹੱਲਾ ਰਾਮ ਨਗਰ ਚੌਂਕ ਵਿੱਚ ਖੜ੍ਹਾ ਹੈ ਅਤੇ ਉਸ ਕੋਲੋਂ ਮੋਬਾਇਲ ਫੋਨ ਦਾ ਡਾਟਾ ਚੈੱਕ ਕਰਨ 'ਤੇ ਜਸੂਸੀ ਸਬੰਧੀ ਕਾਫ਼ੀ ਡਾਟਾ ਪ੍ਰਾਪਤ ਹੋ ਸਕਦਾ ਹੈ। ਸੂਚਨਾ ਦੇ ਆਧਾਰ 'ਤੇ ਪੁਲਸ ਦੀ ਟੀਮ ਨੇ ਉਸ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰਕੇ ਪੁਛਗਿੱਛ ਸ਼ੁਰੂ ਕਰ ਦਿੱਤੀ ਹੈ। 
ਇਹ ਵੀ ਪੜ੍ਹੋ- ਹਾਦਸੇ ਨੇ ਉਜਾੜੀਆਂ ਹੱਸਦੇ-ਖੇਡਦੇ ਪਰਿਵਾਰ ਦੀਆਂ ਖ਼ੁਸ਼ੀਆਂ, 7 ਮਹੀਨੇ ਦੀ ਬੱਚੀ ਦੀ ਹੋਈ ਦਰਦਨਾਕ ਮੌਤ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News