ਇਟਲੀ ਦੇ ਸਭ ਤੋਂ ਵੱਡੇ ਮਾਫੀਆ ਮੁਕੱਦਮੇ ’ਚ 200 ਅਪਰਾਧੀਆਂ ਨੂੰ 2200 ਸਾਲ ਦੀ ਕੈਦ
Wednesday, Nov 22, 2023 - 12:26 PM (IST)
ਰੋਮ (ਏ. ਐੱਨ. ਆਈ.) - ਇਟਲੀ ਦੀ ਇਕ ਅਦਾਲਤ ਨੇ 3 ਦਹਾਕਿਆਂ ਵਿਚ ਦੇਸ਼ ਦੇ ਸਭ ਤੋਂ ਵੱਡੇ ਮਾਫੀਆ ਮੁਕੱਦਮੇ ਵਿਚ ਅਪਰਾਧੀ ਗਿਰੋਹ ਦੇ 200 ਤੋਂ ਵੱਧ ਮੈਂਬਰਾਂ ਨੂੰ ਕੁੱਲ 2200 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸੁਣਵਾਈ ਜਨਵਰੀ 2021 ਵਿੱਚ ਜੱਜਾਂ ਅਤੇ ਗਵਾਹਾਂ ਦੀ ਸੁਰੱਖਿਆ ਲਈ ਦੱਖਣੀ ਇਟਲੀ ਦੇ ਸ਼ਹਿਰ ਲਾਮੇਜ਼ੀਆ ਟਰਮੇ ਵਿੱਚ ਵਿਸ਼ੇਸ਼ ਤੌਰ ’ਤੇ ਬਣਾਏ ਇਕ ਬੰਕਰ ਵਿੱਚ ਸ਼ੁਰੂ ਹੋਈ ਸੀ। 3 ਜੱਜਾਂ ਦੇ ਪੈਨਲ ਨੇ ਇਕ ਮਹੀਨੇ ਤੋਂ ਵੱਧ ਸਮੇਂ ਬਾਅਦ ਸੋਮਵਾਰ ਨੂੰ ਆਪਣਾ ਫੈਸਲਾ ਸੁਣਾਇਆ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਪੁਲਸ ਦੀ ਵੱਡੀ ਕਾਰਵਾਈ, 35 ਟਨ ਤੋਂ ਵੱਧ ਗੈਰ-ਕਾਨੂੰਨੀ ਵੈਪ ਕੀਤੇ ਜ਼ਬਤ
ਗਿਰੋਹ ਦੇ ਤ ਕਰੀਬਨ 207 ਮੈਂਬਰਾਂ ਨੂੰ ਜੇਲ ਭੇਜਿਆ ਗਿਆ ਅਤੇ 100 ਤੋਂ ਵੱਧ ਨੂੰ ਬਰੀ ਕਰ ਦਿੱਤਾ ਗਿਆ। ਇਸ ਮਾਮਲੇ ’ਚ 42 ਔਰਤਾਂ ’ਤੇ ਮੁਕੱਦਮਾ ਚਲਾਇਆ ਗਿਆ ਸੀ, ਜਿਨ੍ਹਾਂ ’ਚੋਂ 39 ਨੂੰ ਦੋਸ਼ੀ ਕਰਾਰ ਦਿੱਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਸੂਰੀਨਾਮ 'ਚ ਸੋਨੇ ਦੀ ਖਾਨ ਢਹਿ ਢੇਰੀ, ਘੱਟੋ-ਘੱਟ 10 ਲੋਕਾਂ ਦੀ ਮੌਤ
ਦੋਸ਼ੀਆਂ ’ਚ ਸਾਬਕਾ ਸੰਸਦ ਮੈਂਬਰ ਗਿਆਨਕਾਰਲੋ ਪਿਟੇਲੀ, ਸਾਬਕਾ ਪੁਲਸ ਮੁਖੀ ਜਿਓਰਜੀਓ ਨਸੇਲੀ, ਸਾਬਕਾ ਵਿੱਤੀ ਪੁਲਸ ਅਧਿਕਾਰੀ ਮਿਸ਼ੇਲ ਮਾਰੀਨਾਰੋ, ਸਾਬਕਾ ਮੇਅਰ ਗਿਆਨਲੁਕਾ ਕੈਲੀਪੋ, ਸਾਬਕਾ ਖੇਤਰੀ ਕੌਂਸਲਰ ਲੁਈਗੀ ਇਨਕਾਰਨਾਟੋ ਅਤੇ ਪਿਏਤਰੋ ਗਿਆਮਬੋਰਿਨੋ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।