ਹੁਣ ਇਟਲੀ ਦੇ ਬੱਚਿਆਂ ''ਚ ਦਿਸੇ ਅਜੀਬ ਲੱਛਣ, ਡਾਕਟਰਾਂ ਨੇ ਕਿਹਾ-ਕੋਰੋਨਾ ਦਾ ਰੂਪ''

Thursday, May 14, 2020 - 06:32 PM (IST)

ਹੁਣ ਇਟਲੀ ਦੇ ਬੱਚਿਆਂ ''ਚ ਦਿਸੇ ਅਜੀਬ ਲੱਛਣ, ਡਾਕਟਰਾਂ ਨੇ ਕਿਹਾ-ਕੋਰੋਨਾ ਦਾ ਰੂਪ''

ਰੋਮ (ਬਿਊਰੋ): ਕੋਵਿਡ-19 ਮਹਾਮਾਰੀ ਨਾਲ ਇਟਲੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਕ ਜਾਣਕਾਰੀ ਮੁਤਾਬਕ ਇਟਲੀ ਦੇ ਲਾਮਬਾਰਡੀ ਵਿਚ ਬੱਚਿਆਂ ਨੂੰ ਹੁਣ ਸਰੀਰ 'ਤੇ ਜਲਨ ਮਹਿਸੂਸ ਹੋ ਰਹੀ ਹੈ। ਇਕੱਲੇ ਬਰਗਾਮੋ ਸ਼ਹਿਰ ਵਿਚ 10 ਅਜਿਹੇ ਮਾਮਲੇ ਸਾਹਮਣੇ ਆਏ ਹਨ ਅਤੇ ਹੁਣ ਇਕ ਅਧਿਐਨ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਲੱਛਣ ਕੋਰੋਨਾਵਾਇਰਸ ਨਾਲ ਜੁੜੇ ਹੋਏ ਹਨ। ਡਾਕਟਰਾਂ ਦੇ ਕੋਲ ਅਜਿਹੇ ਬੱਚੇ ਆਏ ਹਨ ਜਿਹਨਾਂ ਦੇ ਪੂਰੇ ਸਰੀਰ 'ਤੇ ਲਾਲ ਨਿਸ਼ਾਨ ਬਣ ਗਏ ਹਨ ਅਤੇ ਹੱਥਾਂ-ਪੈਰਾਂ ਵਿਚ ਸੋਜ ਨਜ਼ਰ ਆ ਰਹੀ ਹੈ। 

ਹਸਪਤਾਲ ਵਿਚ ਭਰਤੀ ਹੋਏ 80 ਫੀਸਦੀ ਬੱਚੇ ਕੋਰੋਨਾਵਾਇਰਸ ਪਾਜ਼ੇਟਿਵ ਪਾਏ ਗਏ ਸਨ ਜਦਕਿ 60 ਫੀਸਦੀ ਗੰਭੀਰ ਰੋਗਾਂ ਜਿਵੇਂ ਕਿ ਦਿਲ ਸੰਬੰਧੀ ਸਮੱਸਿਆਵਾਂ ਨਾਲ ਪੀੜਤ ਸਨ। ਸਰੀਰ 'ਤੇ ਜਲਨ ਮਹਿਸੂਸ ਕਰਨ ਵਾਲੇ ਲੱਛਣ ਸਭ ਤੋਂ ਪਹਿਲਾਂ ਬ੍ਰਿਟੇਨ, ਇਟਲੀ ਅਤੇ ਫਿਰ ਸਪੇਨ ਦੇ ਬੱਚਿਆਂ ਵਿਚ ਦਿਖਾਈ ਦਿੱਤੇ ਹਨ। ਇਹ ਕਾਵਾਸਾਕੀ ਬੀਮਾਰੀ ਨਾਲ ਮੇਲ ਖਾਂਦਾ ਹੈ। ਕਾਵਾਸਾਕੀ ਬੀਮਾਰੀ ਜ਼ਿਆਦਾਤਰ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਪਾਈ ਜਾਂਦੀ ਹੈ। ਪਿਛਲੇ 5 ਸਾਲਾਂ ਵਿਚ 19 ਬੱਚਿਆਂ ਵਿਚ ਕਾਵਾਸਾਕੀ ਦੇ ਲੱਛਣ ਦਿਸੇ ਹਨ। ਇਹ ਪਤਾ ਨਹੀਂ ਚੱਲ ਪਾਇਆ ਹੈ ਕਿ ਇਹ ਸਥਿਤੀ ਕਿਵੇਂ ਪੈਦਾ ਹੁੰਦੀ ਹੈ ਪਰ ਵਿਗਿਆਨੀ ਮੰਨਦੇ ਹਨ ਕਿ ਇਨਫੈਕਸ਼ਨ ਦੇ ਕਾਰਨ ਇਮਿਊਨ ਸਿਸਟਮ 'ਤੇ ਇਸ ਦਾ ਅਸਰ ਪੈਂਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਕਾਰਨ ਡਾਕਟਰਾਂ ਦੇ ਬਦਲੇ ਚਿਹਰੇ ਦੇ ਰੰਗ 'ਚ ਹੋ ਰਿਹਾ ਹੈ ਸੁਧਾਰ

ਇਸ ਨਵੀਂ ਬੀਮਾਰੀ 'ਪੀਡੀਆਟ੍ਰਿਕ ਮਲਟੀ ਸਿਸਟਮ ਇਨਫਲੇਮੇਟਰੀ ਸਿੰਡਰੋਮ ਪੋਟੈਂਸ਼ੀਇਲੀ ਅਸੋਸੀਏਟਿਡ ਵਿਦ ਕੋਵਿਡ-19' ਨਾਲ ਸਰੀਰ ਦੇ ਕਈ ਅੰਗ ਕੰਮ ਕਰਨਾ ਬੰਦ ਕਰ ਸਕਦੇ ਹਨ। ਲਾਮਬਾਰਡੀ ਦੇ ਬਰਗਾਮੋ ਵਿਚ 18 ਫਰਵਰੀ ਤੋਂ 20 ਅਪ੍ਰੈਲ ਦੇ ਵਿਚ ਅਜਿਹੇ ਸਿੰਡਰੋਮ ਦੇ 10 ਮਾਮਲੇ ਸਾਹਮਣੇ ਆਏ ਹਨ। ਡਾਕਟਰ ਮਾਪਿਆਂ ਨੂੰ ਸਲਾਹ ਦੇ ਰਹੇ ਹਨ ਕਿ ਜੇਕਰ ਉਹਨਾਂ ਦੇ ਬੱਚਿਆਂ ਵਿਚ ਅਜਿਹੇ ਕੋਈ ਲੱਛਣ ਦਿਸਦੇ ਹਨ ਤਾਂ ਉਹ ਤੁਰੰਤ ਉਹਨਾਂ ਨੂੰ ਹਸਪਤਾਲ ਲਿਜਾਣ। ਉਹ ਇਹ ਵੀ ਦੱਸਦੇ ਹਨ ਕਿ ਇਹਨਾਂ ਵਿਚੋਂ ਜ਼ਿਆਦਾਤਰ ਠੀਕ ਹੋ ਜਾਣਗੇ ਜੇਕਰ ਉਹਨਾਂ ਨੂੰ ਹਸਪਤਾਲ ਵਿਚ ਸਹੀ ਦੇਖਭਾਲ ਮਿਲੇ।


author

Vandana

Content Editor

Related News