ਕੋਰੋਨਾਵਾਇਰਸ ਤੋਂ ਬਚਣ ਲਈ ਇਟਲੀ ਤੇ ਈਰਾਨ ਦੀਆਂ ਸਰਕਾਰਾਂ ਨੇ ਕੀਤੇ ਨਵੇਂ ਐਲਾਨ

Thursday, Mar 05, 2020 - 09:03 PM (IST)

ਕੋਰੋਨਾਵਾਇਰਸ ਤੋਂ ਬਚਣ ਲਈ ਇਟਲੀ ਤੇ ਈਰਾਨ ਦੀਆਂ ਸਰਕਾਰਾਂ ਨੇ ਕੀਤੇ ਨਵੇਂ ਐਲਾਨ

ਰੋਮ - ਕੋਰੋਨਾਵਾਇਰਸ ਦਾ ਪ੍ਰਸਾਰ ਰੋਕਣ ਦੇ ਯਤਨਾਂ ਦੇ ਤਹਿਤ ਇਟਲੀ ਨੇ ਅਗਲੇ ਕੁਝ ਹਫਤਿਆਂ ਲਈ ਸਾਰੇ ਸਕੂਲਾਂ ਅਤੇ ਯੂਨੀਵਰਸਿਟੀਆਂ ਨੂੰ ਬੰਦ ਕਰ ਦਿੱਤਾ ਹੈ। ਵੱਖ-ਵੱਖ ਖੇਡ ਆਯੋਜਨਾਂ ਦੌਰਾਨ ਦਰਸ਼ਕਾਂ ਦੇ ਆਉਣ 'ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ। ਦੁਨੀਆ ਦੇ 80 ਤੋਂ ਜ਼ਿਆਦਾ ਦੇਸ਼ਾਂ ਵਿਚ ਵਾਇਰਸ ਦੇ ਪ੍ਰਸਾਰ ਵਿਚਾਲੇ ਸਾਊਦੀ ਅਰਬ ਨੇ ਮੁਸਲਿਮ ਸ਼ਰਧਾਲੂਆਂ ਦੀ ਮੱਕਾ ਯਾਤਰਾ 'ਤੇ ਰੋਕ ਲਾ ਦਿੱਤੀ ਹੈ। ਉਥੇ ਈਰਾਨ ਨੇ ਲਗਾਤਾਰ ਦੂਜੇ ਹਫਤੇ ਜ਼ੁਮੇ ਦੀ ਨਮਾਜ਼ ਰੱਦ ਕਰ ਦਿੱਤੀ ਹੈ ਅਤੇ ਨੇਤਾਵਾਂ ਨੇ ਇਕ ਦੂਜੇ ਨੂੰ ਮਿਲਣ ਲਈ ਹੱਥ ਮਿਲਾਉਣ ਤੋਂ ਗੁਰੇਜ਼ ਕਰਨ ਨੂੰ ਆਖਿਆ ਹੈ।

PunjabKesari

ਇਟਲੀ ਦੀ ਸਿੱਖਿਆ ਮੰਤਰੀ ਲੁਸਿਆ ਅਜੋਲਿਨਾ ਨੇ ਆਖਿਆ ਕਿ ਮੈਂ ਜਾਣਦੀ ਹਾਂ ਕਿ ਇਸ ਫੈਸਲੇ ਦਾ ਅਸਰ ਪਿਆ ਹੈ। ਸਿੱਖਿਆ ਮੰਤਰੀ ਦੇ ਹੋਣ 'ਤੇ ਨਿਸ਼ਚਤ ਤੌਰ 'ਤੇ ਮੈਂ ਜਾਣਦੀ ਹਾਂ ਕਿ ਵਿਦਿਆਰਥੀ ਜਲਦ ਤੋਂ ਜਲਦ ਸਕੂਲ ਆਉਣ। ਇਟਲੀ, ਈਰਾਨ ਅਤੇ ਦੱਖਣੀ ਕੋਰੀਆ ਵਿਚ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ ਅਤੇ ਚੀਨ ਦੇ ਬਾਹਰ ਕਰੀਬ 80 ਫੀਸਦੀ ਮਾਮਲੇ ਇੰਨਾਂ ਦੇਸ਼ਾਂ ਤੋਂ ਹੀ ਆਏ ਹਨ। ਦੁਨੀਆ ਭਰ ਵਿਚ 95,000 ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋਏ ਹਨ ਅਤੇ 3200 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ।

PunjabKesari

ਉਥੇ ਹੀ ਅਮਰੀਕਾ ਵਿਚ ਕੋਰੋਨਾਵਾਇਰਸ ਕਾਰਨ 11 ਲੋਕਾਂ ਦੀ ਹੋਈ ਹੈ। ਈਰਾਨ ਵਿਚ 2900 ਮਾਮਲੇ ਸਾਹਮਣੇ ਆਏ ਹਨ ਅਤੇ ਕਰੀਬ 92 ਲੋਕਾਂ ਦੀ ਮੌਤ ਹੋਈ ਹੈ। ਵਿਸ਼ਵ ਸਿਹਤ ਸੰਗਠਨ ਨੇ ਆਖਿਆ ਹੈ ਕਿ ਦੁਨੀਆ ਵਿਚ ਕੋਵਿਡ-19 ਤੋਂ ਇਨਫੈਕਟਡ 3.4 ਫੀਸਦੀ ਲੋਕਾਂ ਦੀ ਮੌਤ ਹੋਈ ਹੈ। ਅਜਿਹੇ ਵਿਚ ਇਹ ਆਮ ਫਲੂ ਦੀ ਤੁਲਨਾ ਵਿਚ ਜ਼ਿਆਦਾ ਘਾਤਕ ਹੈ। ਦੱਖਣੀ ਕੋਰੀਆ ਵਿਚ 145 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਇਨਫੈਕਟਡ ਲੋਕਾਂ ਦੀ ਗਿਣਤੀ 5766 ਹੋ ਗਈ ਹੈ। ਚੀਨ ਵਿਚ ਵੀਰਵਾਰ ਨੂੰ 139 ਨਵੇਂ ਮਾਮਲੇ ਸਾਹਮਣੇ ਆਏ ਜਦਿਕ 31 ਹੋਰ ਮੌਤਾਂ ਦਾ ਪਤਾ ਲੱਗਾ। ਇਸ ਤਰ੍ਹਾਂ ਦੇਸ਼ ਵਿਚ ਕੁਲ 80, 409 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 3,012 ਲੋਕਾਂ ਦੀ ਮੌਤ ਹੋ ਚੁੱਕੀ ਹੈ।

PunjabKesari

 

ਇਹ ਵੀ ਪਡ਼ੋ - ਕੋਰੋਨਾਵਾਇਰਸ ਨੂੰ ਨੱਥ ਪਾਉਣ ਲਈ ਚੀਨ 'ਚ ਹੋ ਰਿਹੈ ਇਹ ਅਨੋਖਾ ਕੰਮ  ਕੋਰੋਨਾਵਾਇਰਸ     ਕੋਰੋਨਾਵਾਇਰਸ ਤੋਂ ਬਚਣ ਲਈ ਚੀਨੀ ਮਾਹਿਰਾਂ ਨੇ ਭਾਰਤ ਦੇ ਡਾਕਟਰਾਂ ਨੂੰ ਦਿੱਤੀ ਇਹ ਸਲਾਹ  ਇਜ਼ਰਾਇਲੀ PM ਨੇ ਦਿੱਤੀ ਭਾਰਤੀਆਂ ਵਾਂਗ 'ਨਮਸਤੇ' ਕਰਨ ਦੀ ਸਲਾਹ, ਵੀਡੀਓ 


author

Khushdeep Jassi

Content Editor

Related News