ਜਦੋਂ ਇਟਲੀ ''ਚ ਵੀਡੀਓ ਕਾਲ ਰਾਹੀਂ ਨਰਸ ਨੇ ਕਰਵਾਇਆ ਬੱਚੇ ਦਾ ਜਨਮ

Monday, Jan 04, 2021 - 12:51 PM (IST)

ਜਦੋਂ ਇਟਲੀ ''ਚ ਵੀਡੀਓ ਕਾਲ ਰਾਹੀਂ ਨਰਸ ਨੇ ਕਰਵਾਇਆ ਬੱਚੇ ਦਾ ਜਨਮ

ਰੋਮ (ਕੈਂਥ): ਵਿਗਿਆਨ ਦੁਆਰਾ ਬਣਾਏ ਸੋਸ਼ਲ ਮੀਡੀਏ ਦਾ ਉਪਯੋਗ ਜਿਥੇ ਕੁਝ ਗਲਤ ਅਨਸਰਾਂ ਦੁਆਰਾ ਗਲਤ ਕੰਮਾਂ ਲਈ ਵਰਤਿਆ ਜਾ ਰਿਹਾ ਹੈ, ਉੱਥੇ ਹੀ ਇਸ ਦੇ ਕਈ ਸਾਰਥਿਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਕੁਝ ਏਦਾਂ ਹੀ ਇਟਲੀ ਦੇ ਸ਼ਹਿਰ ਬਲੋਨੀਆ ਦੇ ਕਸਬੇ ਕਰੇਵਲਕੋਰ ਵਿੱਚ ਹੋਇਆ, ਜਿੱਥੇ ਸੋਸ਼ਲ ਮੀਡੀਆ ਦੇ ਰਾਹੀਂ ਨਰਸ ਦੀ ਮਦਦ ਨਾਲ ਇਕ ਬੀਬੀ ਨੇ ਬੱਚੇ ਨੂੰ ਜਨਮ ਦਿੱਤਾ। ਇਸ ਸਭ ਵਿੱਚ ਉਸ ਬੱਚੇ ਦੇ ਪਿਤਾ ਨੇ ਉਸ ਨਰਸ ਦਾ ਪੂਰਾ ਸਾਥ ਦਿੱਤਾ।  

ਨਰਸ ਐਲਿਸਾ ਨਾਵਾ ਮੁਤਾਬਕ, 1 ਅਤੇ 2 ਜਨਵਰੀ ਦੀ ਰਾਤ ਨੂੰ ਤਕਰੀਬਨ ਡੇਢ ਵਜੇ ਉਸ ਦੀ ਸਾਥੀ ਨਰਸ ਨੂੰ ਇੱਕ ਫੋਨ ਆਇਆ, ਜਿਸ ਨੇ ਜਾਣਕਾਰੀ ਲਈ ਪੁੱਛਿਆ ਕੀ ਉਹ ਆਪਣੀ ਪਤਨੀ ਨੂੰ ਅਜਿਹੀ ਸਥਿਤੀ ਵਿੱਚ ਹਸਪਤਾਲ ਲਿਜਾ ਸਕਦਾ ਹੈ ਕਿਉਂਕਿ ਉਸ ਦੇ ਮੁਤਾਬਕ ਇਹ ਸਮਾਂ ਸੀ ਜਦੋਂ ਉਹ ਬੱਚੇ ਨੂੰ ਜਨਮ ਦੇਵੇ। ਨਰਸ ਦੱਸਦੀ ਹੈ ਮੇਰੀ ਸਹਿਯੋਗੀ ਨੇ ਤੁਰੰਤ ਸਮਝ ਲਿਆ ਕਿ ਸ਼ਾਇਦ ਘਰ ਰਹਿਣਾ ਹੀ ਬਿਹਤਰ ਹੋਵੇਗਾ।ਹਾਲਾਂਕਿ ਐਮਰਜੈਂਸੀ ਵਾਹਨ ਭੇਜ ਦਿੱਤੇ ਗਏ ਅਤੇ ਨਰਸ ਐਲਿਸਾ ਨਾਵਾਂ ਨੇ ਉਸ ਵਿਅਕਤੀ ਨੂੰ ਫਲੈਗਮੀ (ਸ਼ੋਸ਼ਲ ਮੀਡੀਆ ਐਪ) ਨੂੰ ਸਰਗਰਮ ਕਰਨ ਲਈ ਕਿਹਾ, ਜੋ ਸਾਨੂੰ ਉਪਭੋਗਤਾਵਾਂ ਨਾਲ ਵੀਡੀਓ ਕਾਲਾਂ ਕਰਨ ਦੀ ਆਗਿਆ ਦਿੰਦਾ ਹੈ, ਤਾਂਕਿ ਜੋ ਹੋ ਰਿਹਾ ਹੈ ਉਸ ਨੂੰ ਵੇਖਣ ਦੇ ਯੋਗ ਹੋਵੋ ਅਤੇ ਉਨ੍ਹਾਂ ਦੀਆ ਕਿਰਿਆਵਾਂ ਲਈ ਮਾਰਗ ਦਰਸ਼ਨ ਕੀਤੇ ਜਾਣ।

ਪੜ੍ਹੋ ਇਹ ਅਹਿਮ ਖਬਰ- ਚੀਨ ਨੇ ਤੇਜ਼ ਕੀਤੀ ਜੰਗ ਦੀ ਤਿਆਰੀ, ਜਿਨਪਿੰਗ ਨੂੰ ਮਿਲੀਆਂ ਯੁੱਧ ਦੀਆਂ ਸ਼ਕਤੀਆਂ

ਉਨ੍ਹਾਂ ਇਹ ਵੀ ਦੱਸਿਆ ਕਿ ਉਹ ਵਿਅਕਤੀ ਬਹੁਤ ਪ੍ਰੇਸ਼ਾਨ ਸੀ ਪਰ ਉਹ ਮੇਰੇ ਹਰ ਉਸ ਨਿਰਦੇਸ਼ ਦਾ ਪਾਲਣ ਕਰਦੇ ਰਹੇ ਜੋ ਮੈਂ ਉਸ ਨੂੰ ਕਰਨ ਲਈ ਕਿਹਾ ਸੀ। ਉਹ ਬਹੁਤ ਵਧੀਆ ਸੀ। ਕਾਲ ਦੇ ਸ਼ੁਰੂ ਹੋਣ ਤੋਂ ਸਿਰਫ 12 ਮਿੰਟਾਂ ਵਿੱਚ, ਬੱਚਾ ਪੈਦਾ ਹੋਇਆ। ਪੈਦਾ ਹੋਏ ਬੱਚੇ ਦਾ ਨਾਮ ਅਲੈਕਸ ਰੱਖਿਆ ਗਿਆ, ਜਿਸ ਦਾ ਵਜ਼ਨ  2.8 ਕਿੱਲੋਗ੍ਰਾਮ ਸੀ। ਐਤਵਾਰ ਨੂੰ ਬਲੋਨੀਆ ਦੇ ਹਸਪਤਾਲ ਵਿਚ ਇਹ ਨਰਸ ਉਸ ਬੱਚੇ ਨੂੰ ਵਿਅਕਤੀਗਤ ਤੌਰ ਤੇ ਮਿਲੀ।   

ਬੱਚੇ ਦੇ ਪਿਤਾ ਮੇਤੇਉ ਨੇ ਇਕ ਵੀਡੀਓ ਵਿਚ ਕਿਹਾ,“ਐਲਿਸਾ ਦਾ ਹੋਣਾ ਜ਼ਰੂਰੀ ਸੀ ਜਿਸ ਨੇ ਸਾਡੀ ਮਦਦ ਕੀਤੀ ਕਿਉਂਕਿ ਸਾਨੂੰ ਬਿਲਕੁਲ ਨਹੀਂ ਪਤਾ ਸੀ ਕੀ ਕਰਨਾ ਹੈ। ਅਸੀਂ ਪੂਰੀ ਤਰ੍ਹਾਂ ਘਬਰਾ ਗਏ ਸੀ। ਇਸ ਸਾਰੇ ਘਟਨਾ ਚੱਕਰ ਦਾ ਅੰਤ ਖੁਸ਼ੀ ਵਾਲਾ ਹੋਣ ਲਈ ਯੋਗ ਸਿਹਤ ਕਰਮਚਾਰੀਆਂ ਦੀ ਸਹੀ ਪ੍ਰਕਿਰਿਆ ਅਤੇ ਪ੍ਰਬੰਧਕਾਂ ਦੀ ਕਾਰਜਸ਼ੀਲਤਾ ਅਹਿਮ ਹੈ। ਐਮਰਜੈਂਸੀ ਸੇਵਾਵਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਇਹ ਤਿੰਨੋ ਥੰਮ ਹਨ। ਇਸ ਗੱਲ ਦਾ ਪ੍ਰਗਟਾਵਾ ਪੇਤਰੋ ਜਿਰਦਾਨੇਲਾ ਪ੍ਰਧਾਨ ਬਲੋਨੀਆ ਆਰਡਰ ਆਫ ਨਰਸ ਅਤੇ ਸਟੇਟ ਕੋਆਰਡੀਨੇਸ਼ਨ ਨੇ ਕੀਤਾ।


author

Vandana

Content Editor

Related News