ਇਟਲੀ ''ਚ ਛੋਟੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲੇ ਸਿੱਖ ਬੱਚੇ ਨੂੰ ਕੀਤਾ ਗਿਆ ਸਨਮਾਨਤ

Thursday, Feb 24, 2022 - 11:08 AM (IST)

ਇਟਲੀ ''ਚ ਛੋਟੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲੇ ਸਿੱਖ ਬੱਚੇ ਨੂੰ ਕੀਤਾ ਗਿਆ ਸਨਮਾਨਤ

ਮਿਲਾਨ/ਇਟਲੀ (ਸਾਬੀ ਚੀਨੀਆ)- 9 ਸਾਲ ਦੀ ਉਮਰ ਵਿਚ ਲੱਕ ਨਾਲ ਰੱਸੀ ਬੰਨ ਕੇ ਕਾਰ ਖਿੱਚ ਕੇ ਵੱਡਾ ਜ਼ੋਰ ਵਿਖਾਉਣ ਵਾਲੇ ਨਿੱਕੇ ਸਰਦਾਰ ਦੀ ਹੌਸਲਾ ਅਫ਼ਜਾਈ ਲਈ ਇਟਲੀ ਦੀਆਂ ਵੱਖ-ਵੱਖ ਗੁਰਦੁਆਰਾ ਕਮੇਟੀਆ ਵੱਲੋਂ ਪ੍ਰਭਏਕ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ ਹੈ।

ਇਟਲੀ ਦੇ ਗੁਰਦੁਆਰਾ ਸਾਹਿਬ ਬਾਬਾ ਬੁੱਢਾ ਜੀ ਕਸਤੇਨੇਦਲੋ ਬਰੇਸ਼ੀਆ ਅਤੇ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ ਕਾਜਲਮੋਰਾਨੋ (ਕਰੇਮੋਨਾ) ਦੀਆਂ ਪ੍ਰਬੰਧਕ ਕਮੇਟੀਆਂ ਨੇ ਪ੍ਰਭਏਕ ਸਿੰਘ ਦੇ ਬੁਲੰਦ ਹੌਸਲੇ ਅਤੇ ਦ੍ਰਿੜ ਇਰਾਦਿਆਂ ਨੂੰ ਦੇਖਦਿਆ ਹੋਇਆਂ ਉਸ ਨੂੰ ਸਿਰੋਪਾਉ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਹੈ ਅਤੇ ਨਾਲ ਹੀ ਉਸ ਦੀ ਖੇਡਾਂ ਪ੍ਰਤੀ ਰੁੱਚੀ ਨੂੰ ਦੇਖਦਿਆਂ ਭਵਿੱਖ ਵਿਚ ਵੀ ਹਰ ਸੰਭਵ ਮਦਦ ਕਰਨ ਦਾ ਐਲਾਨ ਕੀਤਾ ਹੈ। 

ਦੱਸਣਯੋਗ ਹੈ ਕਿ 9 ਸਾਲਾ ਪ੍ਰਭਏਕ ਸਿੰਘ ਲੱਕ ਨਾਲ ਕਾਰ ਖਿੱਚ ਕੇ ਸੁਰਖੀਆਂ ਵਿਚ ਆਇਆ ਸੀ, ਜਿਸ ਤੋਂ ਬਾਅਦ ਉਸ ਦੀ ਹੌਸਲਾ ਅਫ਼ਜ਼ਾਈ ਲਈ ਇਟਲੀ ਦੀਆਂ ਸਿੱਖ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਨੂੰ ਸਨਮਾਨਤ ਕੀਤਾ ਗਿਆ ਹੈ।


author

cherry

Content Editor

Related News