ਸਰਦੂਲ ਸਿੰਕਦਰ ਦੀ ਮੌਤ ''ਤੇ ਵਿਦੇਸ਼ ਵੱਸਦੇ ਨਾਮੀ ਕਲਾਕਾਰਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ
Thursday, Feb 25, 2021 - 12:07 PM (IST)
ਮਿਲਾਨ/ਇਟਲੀ (ਸਾਬੀ ਚੀਨੀਆ): ਪੰਜਾਬੀ ਸੰਗੀਤ ਇੰਡਸਟਰੀ ਵਿੱਚ ਇਸ ਖ਼ਬਰ ਨੂੰ ਬੜੇ ਹੀ ਦੁਖੀ ਹਿਰਦਿਆਂ ਨਾਲ ਪੜ੍ਹਿਆ ਜਾਵੇਗਾ ਕਿ ਸੁਰਾਂ ਦਾ ਸਿਕੰਦਰ ਪੰਜਾਬੀ ਸੰਗੀਤ ਇੰਡਸਟਰੀ ਦਾ ਧਰੂ ਤਾਰਾ ਸਰਦੂਲ ਸਿਕੰਦਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਹੈ। ਓੁਹਨਾ ਦਾ ਦਿਹਾਂਤ ਮੋਹਾਲੀ ਦੇ ਫੌਰਟਿਸ ਹਸਪਤਾਲ ਵਿੱਚ ਹੋਇਆ ਜਿੱਥੇ ਓੁਹ ਪਿਛਲੇ ਡੇਢ ਮਹੀਨੇ ਤੋਂ ਜ਼ੇਰੇ ਇਲਾਜ ਸਨ। ਉਹ ਆਪਣੇ ਪਿੱਛੇ ਧਰਮ ਪਤਨੀ ਪੰਜਾਬੀ ਗਾਇਕਾ ਅਮਰ ਨੂਰੀ ਅਤੇ ਪੁੱਤਰਾਂ ਨੂੰ ਛੱਡ ਗਏ ਹਨ।
ਪੜ੍ਹੋ ਇਹ ਅਹਿਮ ਖਬਰ - ਵੱਡੀ ਖ਼ਬਰ : ਆਸਟ੍ਰੇਲੀਆ ਨੇ ਪਾਸ ਕੀਤਾ ਕਾਨੂੰਨ, ਹੁਣ FB ਅਤੇ Google ਖ਼ਬਰਾਂ ਲਈ ਕਰਨਗੇ ਭੁਗਤਾਨ
ਉਨ੍ਹਾਂ ਦੀ ਇਸ ਬੇਵਕਤੀ ਮੌਤ ਨੂੰ ਪੰਜਾਬੀ ਸੰਗੀਤ ਇੰਡਸਟਰੀ ਲਈ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਦੇ ਹੋਏ ਦੇਸ਼ ਵਿਦੇਸ਼ ਵਿੱਚ ਵੱਸਦੇ ਨਾਮੀ ਕਲਾਕਾਰਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸੋਗ ਪ੍ਰਗਟ ਕਰਨ ਵਾਲਿਆਂ ਵਿਚ ਹਰਪ੍ਰੀਤ ਰੰਧਾਵਾ, ਜੱਸ ਸੰਘਾ, ਓਪਿੰਦਰ ਮਾਠੜੂ, ਤਰਸੇਮ ਮੱਲਾ, ਪੰਮਾ ਲਸਾੜੀਆ, ਬਲਜੀਤ ਵਿੱਕੀ, ਕਰਨ ਭਨੋਟ, ਮੇਜਰ ਢਿੱਲੋ, ਖਹਿਰਾ ਮਾਗੇਵਾਲੀਆ ਬਲਵੀਰ ਸ਼ੇਰਪੁਰੀ, ਸਿੱਧੂ ਸਤਨਾਮ, ਗੀਤਕਾਰ ਰਣਜੀਤ ਗਰੇਵਾਲ, ਸਮੇਤ ਕਈ ਨਾਮੀ ਕਲਾਕਾਰਾਂ ਸ਼ਾਮਲ ਹਨ।