ਇਟਲੀ : ਈਸਵੀ ਕਲੈਂਡਰ ਮੁਤਾਬਕ ਨਵੇਂ ਸਾਲ ਨੂੰ ਸਮਰਪਿਤ ਸਮਾਗਮ ਆਯੋਜਿਤ

Friday, Jan 03, 2020 - 12:21 PM (IST)

ਇਟਲੀ : ਈਸਵੀ ਕਲੈਂਡਰ ਮੁਤਾਬਕ ਨਵੇਂ ਸਾਲ ਨੂੰ ਸਮਰਪਿਤ ਸਮਾਗਮ ਆਯੋਜਿਤ

ਰੋਮ (ਕੈਂਥ): ਈਸਵੀ ਕਲੈਂਡਰ ਮੁਤਾਬਕ 2020 ਨਵੇਂ ਸਾਲ ਦੇ ਆਗਮਨ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਗੁਰਦੁਆਰਾ ਸਿੰਘ ਸਭਾ ਕੌਰਤੇਨੁਓਵਾ ਬੈਰਗਾਮੋ ਵਿਖੇ ਕਰਵਾਏ ਗਏ।ਜਿਹਨਾਂ ਵਿਚ ਕਈ ਕੀਰਤਨੀ ਸਿੰਘਾਂ ਨੇ ਹਰ ਜਸ ਕੀਰਤਨ ਨਾਲ ਹਾਜਰੀ ਭਰੀ। ਦੀਵਾਨਾਂ ਦੀ ਅਰੰਭਤਾ ਗੁਰੂਘਰ ਦੇ ਗ੍ਰੰਥੀ ਸਾਹਿਬਾਨ ਅਤੇ ਗੁਰੂਘਰ ਤੋਂ ਵਿਦਿਆ ਪ੍ਰਾਪਤ ਕਰ ਰਹੇ ਬੱਚਿਆਂ ਨੇ ਕੀਤੀ।

PunjabKesari

ਫਿਰ ਸੰਗਤਾਂ ਦੇ ਹੁਕਮ ਸਦਕਾ ਬੀਬੀ ਕੁਲਵੰਤ ਕੌਰ ਜੀ ਨੇ ਨਾਮ ਅਭਿਆਸ ਨਾਲ ਜੋੜਿਆ। ਉਹਨਾਂ ਤੋਂ ਬਾਅਦ ਬੀਬੀ ਕਿਰਨਦੀਪ ਕੌਰ ਜੀ ਖਾਲਸਾ ਜੀ ਰੱਸ ਭਿੰਨਾ ਕੀਰਤਨ ਕੀਤਾ। ਵਿਸ਼ੇਸ਼ ਤੌਰ 'ਤੇ ਆਏ ਭਾਈ ਧਰਮਵੀਰ ਸਿੰਘ ਜੀ ਲੁਧਿਆਣੇ ਵਾਲਿਆਂ ਨੇ ਸੰਗਤਾਂ ਨੂੰ ਗੁਰਮਤਿ ਕਥਾ ਸਰਵਣ ਕਰਵਾਈ ਅਤੇ ਉਪਰੰਤ ਭਾਈ ਜਸਪਾਲ ਸਿੰਘ ਜੀ ਸ਼ਾਂਤ ਜੀ ਸੰਗਤਾਂ ਨੂੰ ਹਰ ਜਸ ਕੀਰਤਨ ਨਾਲ ਨਿਹਾਲ ਕੀਤਾ। ਸਮੂਹ ਸੰਗਤਾਂ ਨੇ ਜੈਕਾਰਿਆਂ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ। ਅਰਦਾਸ ਕੀਤੀ ਗਈ ਕਿ ਮਹਾਰਾਜ ਇਹ ਸਾਲ ਸਮੂਹ ਸੰਗਤਾਂ ਨੂੰ ਚੜ੍ਹਦੀਕਲਾ ਵਾਲੇ ਬਣਾਵੇ।


author

Vandana

Content Editor

Related News