ਇਟਲੀ: ਗੋਲਾ-ਬਾਰੂਦ ਬਣਾਉਣ ਵਾਲੀ ਫੈਕਟਰੀ ''ਚ ਲੱਗੀ ਅੱਗ, ਵਾਲ-ਵਾਲ ਬਚੇ ਮੁਲਾਜ਼ਮ, ਵੱਡਾ ਹਾਦਸਾ ਟਲਿਆ

Friday, Aug 14, 2026 - 06:02 AM (IST)

ਇਟਲੀ: ਗੋਲਾ-ਬਾਰੂਦ ਬਣਾਉਣ ਵਾਲੀ ਫੈਕਟਰੀ ''ਚ ਲੱਗੀ ਅੱਗ, ਵਾਲ-ਵਾਲ ਬਚੇ ਮੁਲਾਜ਼ਮ, ਵੱਡਾ ਹਾਦਸਾ ਟਲਿਆ

ਰੋਮ (ਏਜੰਸੀ) : ਰੋਮ ਦੇ ਨਜ਼ਦੀਕੀ ਸ਼ਹਿਰ ਕੋਲੇਫੇਰੋ ਵਿੱਚ ਵੀਰਵਾਰ ਨੂੰ ਇੱਕ ਗੋਲਾ-ਬਾਰੂਦ ਬਣਾਉਣ ਵਾਲੀ ਫੈਕਟਰੀ ਵਿੱਚ ਭਿਆਨਕ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਚੰਗੀ ਕਿਸਮਤ ਰਹੀ ਕਿ ਇਸ ਧਮਾਕੇ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਹਾਦਸਾ ਪੁਰਾਣੇ ਸਿਮੇਲ ਡਿਫੈਂਸਾ ਪਲਾਂਟ ਵਿੱਚ ਅੱਗ ਲੱਗਣ ਤੋਂ ਬਾਅਦ ਵਾਪਰਿਆ। ਲਾਜ਼ੀਓ ਖੇਤਰ ਦੇ ਪ੍ਰਧਾਨ ਫ੍ਰਾਂਸਿਸਕੋ ਰੋਕਾ ਨੇ ਦੱਸਿਆ ਕਿ ਇਹ ਪਲਾਂਟ ਹੁਣ ਕੇ.ਐੱਨ.ਡੀ.ਐੱਸ. ਐਮੋ ਇਟਲੀ ਦੀ ਮਾਲਕੀ ਹੇਠ ਹੈ। ਇਸ ਫੈਕਟਰੀ ਵਿੱਚ ਮੁੱਖ ਤੌਰ 'ਤੇ ਗੋਲਾ-ਬਾਰੂਦ ਅਤੇ ਸੁਰੱਖਿਆ ਨਾਲ ਜੁੜੇ ਹੋਰ ਉਤਪਾਦ ਤਿਆਰ ਕੀਤੇ ਜਾਂਦੇ ਹਨ।

ਇਹ ਵੀ ਪੜ੍ਹੋ : ਯੂਕ੍ਰੇਨ ਨੇ ਰੂਸ 'ਤੇ ਕੀਤਾ ਡਰੋਨ ਹਮਲਾ ! 1,300 KM ਦੂਰ ਰਿਫਾਇਨਰੀ ਨੂੰ ਬਣਾਇਆ ਨਿਸ਼ਾਨਾ 

ਪ੍ਰਧਾਨ ਰੋਕਾ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਸਮੇਂ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਪਹਿਲ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਰਾਹਤ ਕਾਰਜਾਂ ਵਿੱਚ ਜੁਟੇ ਕਰਮਚਾਰੀਆਂ ਨੂੰ ਬਿਹਤਰ ਅਤੇ ਸੁਰੱਖਿਅਤ ਹਾਲਾਤ ਮੁਹੱਈਆ ਕਰਵਾਏ ਜਾ ਰਹੇ ਹਨ ਤਾਂ ਜੋ ਖਤਰੇ ਵਾਲੀ ਸਥਿਤੀ 'ਤੇ ਜਲਦੀ ਕਾਬੂ ਪਾਇਆ ਜਾ ਸਕੇ। ਪੁਲਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News