ਯੂਰਪ ਦੀਆਂ ਸਮੂਹ ਗੁਰੂ ਰਵਿਦਾਸ ਸਭਾਵਾਂ ਨੇ ਪਦਮ ਸ਼੍ਰੀ 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਨੂੰ ਕੀਤੀ ਬੇਨਤੀ

Monday, Aug 10, 2026 - 12:04 PM (IST)

ਯੂਰਪ ਦੀਆਂ ਸਮੂਹ ਗੁਰੂ ਰਵਿਦਾਸ ਸਭਾਵਾਂ ਨੇ ਪਦਮ ਸ਼੍ਰੀ 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਨੂੰ ਕੀਤੀ ਬੇਨਤੀ

ਇਟਲੀ (ਦਲਵੀਰ ਸਿੰਘ ਕੈਂਥ)- ਯੂਰਪ ਵਿੱਚ ਮਹਾਨ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਝੰਡਾ ਬੁਲੰਦ ਕਰ ਰਹੀਆਂ ਸਮੂਹ ਸ੍ਰੀ ਗੁਰੂ ਰਵਿਦਾਸ ਸਭਾਵਾਂ ਵੱਲੋਂ ਤੁਸਕਾਨਾ (ਇਟਲੀ) ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਸਭਾ ਅਰੇਸੋ ਵਿਖੇ ਧੰਨ ਸ੍ਰੀ ਗੁਰੂ ਰਵਿਦਾਸ ਅੰਮ੍ਰਿਤਬਾਣੀ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਮਿਸ਼ਨ ਦੇ ਪ੍ਰਚਾਰ ਤੇ ਪ੍ਰਸਾਰ ਸੰਬਧੀ ਤੇ ਕੌਮ ਦੇ ਭੱਖਦੇ ਮਸਲਿਆਂ ਸੰਬਧੀ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿੱਚ ਪਿਛਲੇ ਕੁਝ ਦਿਨਾਂ ਡੇਰਾ 108 ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ (ਜਲੰਧਰ) ਵਿਖੇ ਚੱਲ ਰਹੇ ਵਿਵਾਦ ਸੰਬਧੀ ਡੂੰਘੀਆਂ ਵਿਚਾਰਾਂ ਕੀਤੀਆਂ ਗਈਆਂ। 

ਵਿਚਾਰ-ਵਟਾਂਦਰੇ ਮਗਰੋਂ ਇਹ ਫੈਸਲਾ ਲਿਆ ਗਿਆ ਕਿ ਉਹ ਯੂਰਪ ਦੀਆਂ ਸਭਾਵਾਂ ਵੱਲੋਂ ਪਦਮ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਦੇ ਅੱਗੇ ਇਹ ਬੇਨਤੀ ਕਰਦੇ ਹਨ ਕਿ ਡੇਰੇ ਦੇ ਪ੍ਰਬੰਧਕੀ ਢਾਂਚੇ ਦੀ ਅਗਵਾਈ ਕਰਨ ਵਾਲਾ ਮੌਜੂਦਾ ਟਰੱਸਟ ਦੇ ਮੈਂਬਰ ਜੋ ਲੰਬੇ ਸਮੇਂ ਤੋਂ ਡੇਰੇ ਵਿੱਚ ਸੇਵਾ ਨਿਭਾਅ ਰਹੇ ਹਨ, ਉਹਨਾਂ ਨੂੰ ਹੁਣ ਸੇਵਾ ਮੁਕਤ ਕਰਨਾ ਚਾਹੀਦਾ ਹੈ। ਇਹਨਾਂ ਵਿੱਚ ਸੇਵਾਦਾਰ ਹਰਦੇਵ ਅਤੇ ਬੱਬੂ ਨੂੰ ਹਮੇਸਾਂ ਲਈ ਸੇਵਾ ਮੁਕਤ ਕੀਤਾ ਜਾਵੇ। 

ਸਭਾਵਾਂ ਨੇ ਕਿਹਾ ਕਿ ਟਰੱਸਟ ਦਾ ਪੁਨਰ ਗਠਿਨ ਕਰਕੇ ਨਵੇਂ ਸੇਵਾਦਾਰਾਂ ਨੂੰ ਮੌਕਾ ਦਿੱਤਾ ਜਾਵੇ। ਸੇਵਾ ਕਰਨ ਦੌਰਾਨ ਜੇਕਰ ਕਿਸੇ ਸੰਤ ਮਹਾ ਪੁਰਸ਼ ਤੋਂ ਕੋਈ ਅਣਜਾਣੇ ਵਿੱਚ ਕੋਈ ਗੁਸਤਾਖ਼ੀ ਹੋਈ ਹੈ ਤਾਂ ਉਸ ਨੂੰ ਖਿਮਾਂ ਜਾਚਨਾ ਦਿੱਤੀ ਜਾਵੇ। ਟਰੱਸਟ ਦੇ ਨਵੇਂ ਸੇਵਾਦਾਰ ਸਮੂਹ ਸੰਤ ਸਮਾਜ ਨੂੰ ਇੱਕਠਾ ਕਰ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਲਈ ਵਧੀਆ ਕਾਰਜ ਉਲੀਕ ਕੇ ਇਤਿਹਾਸ ਬਣਾਉਣ।ਇਸ ਮੀਟਿੰਗ ਵਿੱਚ ਯੂਰਪ ਭਰ ਤੋਂ ਪਹੁੰਚੀਆਂ ਸ੍ਰੀ ਗੁਰੂ ਰਵਿਦਾਸ ਸਭਾਵਾਂ ਦਾ ਇਟਲੀ ਦੀਆਂ ਸਮੂਹ ਸ੍ਰੀ ਰਵਿਦਾਸ ਸਭਾਵਾਂ ਨੇ ਨਿੱਘਾ ਸਵਾਗਤ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News