ਨਸ਼ੇ ''ਚ ਟੱਲੀ ਪਿਓ-ਪੁੱਤ ਦੀ ਛੁਟੀ ਫਲਾਈਟ ਤਾਂ ਦੌੜ ਪਏ ਰਨਵੇਅ ''ਤੇ

Wednesday, Sep 18, 2019 - 05:37 PM (IST)

ਨਸ਼ੇ ''ਚ ਟੱਲੀ ਪਿਓ-ਪੁੱਤ ਦੀ ਛੁਟੀ ਫਲਾਈਟ ਤਾਂ ਦੌੜ ਪਏ ਰਨਵੇਅ ''ਤੇ

ਰੋਮ (ਬਿਊਰੋ)— ਇਟਲੀ ਦੇ ਕਾਗਲਿਅਰੀ ਦੇ ਹਵਾਈ ਅੱਡੇ ਦਾ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਪਿਓ-ਪੁੱਤ ਹਵਾਈ ਅੱਡੇ ਦੇ ਬਾਰ ਵਿਚ ਸ਼ਰਾਬ ਪੀ ਰਹੇ ਸਨ। ਉਹ ਦੋਵੇਂ ਸ਼ਰਾਬ ਪੀਣ ਵਿਚ ਇੰਨੇ ਮਸਤ ਸਨ ਕਿ ਉਨ੍ਹਾਂ ਨੂੰ ਫਲਾਈਟ ਲਈ ਹੋਈ ਅਨਾਊਸਮੈਂਟ ਵੀ ਨਹੀਂ ਸੁਣੀ। ਜਦੋਂ ਅਚਾਨਕ ਉਨ੍ਹਾਂ ਨੂੰ ਧਿਆਨ ਆਇਆ ਤਾਂ ਉਹ ਖੁਦ ਹੀ ਗੇਟ ਖੋਲ੍ਹ ਕੇ ਸੂਟਕੇਸ ਸਮੇਤ ਰਨਵੇਅ 'ਤੇ ਦੌੜਨ ਲੱਗਦੇ ਹਨ। ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਵੇਂ ਬ੍ਰਿਟਿਸ਼ ਨਾਗਰਿਕ ਲੰਡਨ ਜਾਣ ਵਾਲੇ ਸਨ।

PunjabKesari

ਸਥਾਨਕ ਪੁਲਸ ਨੇ ਦੱਸਿਆ ਕਿ ਪਿਓ-ਪੁੱਤ ਦੀ ਹਰਕਤ ਬੇਵਕੂਫੀ ਵਾਲੀ ਸੀ। ਕਿਸੇ ਹੋਰ ਜਗ੍ਹਾ 'ਤੇ ਅਜਿਹੀ ਹਰਕਤ ਕਰਨ 'ਤੇ ਅਜਿਹੇ ਲੋਕਾਂ 'ਤੇ ਗੋਲੀ ਵੀ ਚਲਾਈ ਜਾ ਸਕਦੀ ਸੀ। ਸਥਾਨਕ ਅਧਿਕਾਰੀਆਂ ਮੁਤਾਬਕ ਬੋਰਡਿੰਗ ਗੇਟ 'ਤੇ ਦੇਰੀ ਨਾਲ ਪਹੁੰਚਣ ਇਨ੍ਹਾਂ ਨੂੰ ਐਂਟਰੀ ਨਹੀਂ ਮਿਲੀ ਤਾਂ ਇਨ੍ਹਾਂ ਨੇ ਐਮਰਜੈਂਸੀ ਗੇਟ ਖੋਲ੍ਹ ਦਿੱਤਾ। ਇਕ ਅੰਗਰੇਜ਼ੀ ਅਖਬਾਰ ਮੁਤਾਬਕ 65 ਸਾਲਾ ਐਂਟੋਨਿਨੋ ਲੋਈ ਅਤੇ 40 ਸਾਲਾ ਦੇ ਉਨ੍ਹਾਂ ਦੇ ਬੇਟੇ ਡੀ.ਜੇ. ਟੋਨੀ ਲੋਈ 'ਤੇ ਕੁੱਲ 3.4 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਗਿਆ।

PunjabKesari

ਦੋਵੇਂ ਇਜ਼ੀਜੈੱਟ (easyjet) ਦੀ ਫਲਾਈਟ ਜ਼ਰੀਏ ਉਡਾਣ ਭਰਨ ਵਾਲੇ ਸਨ। ਇਜ਼ੀਜੈੱਟ ਨੇ ਵੀ ਘਟਨਾ ਦੀ ਪੁਸ਼ਟੀ ਕੀਤੀ ਹੈ। ਭਾਵੇਂਕਿ ਟੋਨੀ ਲੋਈ ਨੇ ਆਪਣੇ ਨਾਲ ਹੋਏ ਵਤੀਰੇ ਨੂੰ ਬੁਰਾ ਕਰਾਰ ਦਿੱਤਾ ਅਤੇ ਜ਼ੁਰਮਾਨੇ ਨੂੰ ਚੈਲੇਂਜ ਕਰਨ ਦੀ ਗੱਲ ਕਹੀ। ਉਨ੍ਹਾਂ ਨੇ ਕਹਾ ਕਿ ਆਮਤੌਰ 'ਤੇ ਪਹਿਲੀ ਮੰਜ਼ਿਲ ਦੇ ਗੇਟ ਤੋਂ ਬੋਰਡਿੰਗ ਹੁੰਦੀ ਸੀ ਪਰ ਇਸ ਵਾਰ ਉਨ੍ਹਾਂ ਨੇ ਹੇਠਲੇ ਗੇਟ ਤੋਂ ਬੋਰਡਿੰਗ ਕੀਤੀ। ਪੁਲਸ ਵਾਲਿਆਂ ਨੂੰ ਆਪਣੇ ਵੱਲ ਆਉਂਦੇ ਦੇਖ ਉਨ੍ਹਾਂ ਨੇ ਸਮਝਿਆ ਕਿ ਉਹ ਰੇਡੀਓ 'ਤੇ ਫਲਾਈਟ ਨੂੰ ਰੁਕਣ ਲਈ ਕਹਿਣਗੇ ਅਤੇ ਅਪਵਾਦ ਦੇ ਤੌਰ 'ਤੇ ਐਂਟਰੀ ਦਿਵਾਉਣਗੇ। 

PunjabKesari

ਉੱਧਰ ਐਂਟੋਨਿਨੋ ਨੇ ਕਿਹਾ ਕਿ ਉਹ ਸਿਰਫ ਆਪਣੀ ਫਲਾਈਟ ਫੜਨਾ ਚਾਹੁੰਦੇ ਸਨ। ਉਹ ਕੋਈ ਅਪਰਾਧੀ ਨਹੀਂ ਹਨ। ਉਨ੍ਹਾਂ ਨੇ ਨਸ਼ੇ ਵਿਚ ਹੋਣ ਤੋਂ ਵੀ ਇਨਕਾਰ ਕੀਤਾ ਪਰ ਹਵਾਈ ਅੱਡੇ ਦੇ ਪੁਲਸ ਅਫਸ ਮਿਮੋ ਬਾਰੀ ਨੇ ਕਿਹਾ ਕਿ ਦੋਵੇਂ ਬਾਰ ਵਿਚ ਸ਼ਰਾਬ ਪੀ ਰਹੇ ਸਨ ਅਤੇ ਉਨ੍ਹਾਂ ਨੇ ਅਨਾਊਸਮੈਂਟ ਮਿਸ ਕਰ ਦਿੱਤੀ।


author

Vandana

Content Editor

Related News