ਇਟਲੀ : 18 ਮਹੀਨਿਆਂ ਬਾਅਦ ਸ਼ੁਰੂ ਹੋਈ ਕਰੂਜ਼ ਸੇਵਾ ਖ਼ਿਲਾਫ਼ ਵਾਤਾਵਰਣ ਪ੍ਰੇਮੀਆਂ ਨੇ ਕੀਤਾ ਜ਼ਬਰਦਸਤ ਪ੍ਰਦਰਸ਼ਨ

Monday, Jun 07, 2021 - 01:44 PM (IST)

ਇਟਲੀ : 18 ਮਹੀਨਿਆਂ ਬਾਅਦ ਸ਼ੁਰੂ ਹੋਈ ਕਰੂਜ਼ ਸੇਵਾ ਖ਼ਿਲਾਫ਼ ਵਾਤਾਵਰਣ ਪ੍ਰੇਮੀਆਂ ਨੇ ਕੀਤਾ ਜ਼ਬਰਦਸਤ ਪ੍ਰਦਰਸ਼ਨ

ਇੰਟਰਨੈਸ਼ਨਲ ਡੈਸਕ : ਕੋਰੋਨਾ ਕੇਸਾਂ ’ਚ ਕਮੀ ਆਉਣ ਤੋਂ ਬਾਅਦ ਇਟਲੀ ’ਚ 18 ਮਹੀਨਿਆਂ ਬਾਅਦ ਕਰੂਜ਼ ਸੇਵਾ ਮੁੜ ਸ਼ੁਰੂ ਹੋ ਗਈ । ਸ਼ਨੀਵਾਰ ਨੂੰ ਪਹਿਲਾ ਕਰੂਜ਼ ‘ਐੱਮ. ਐੱਸ. ਸੀ. ਆਰਕੇਸਟਰਾ’ ਇਕ ਤਕਰੀਬਨ ਹਜ਼ਾਰ ਯਾਤਰੀਆਂ ਨਾਲ ਰਵਾਨਾ ਹੋਇਆ। ਇਸ ਨਾਲ ਇਸ ਉਦਯੋਗ ਨਾਲ ਜੁੜੇ ਲੋਕਾਂ ਦੇ ਚਿਹਰਿਆਂ ’ਤੇ ਖੁਸ਼ੀ ਦੀ ਲਹਿਰ ਸਾਫ ਤੌਰ ’ਤੇ ਦੇਖੀ ਗਈ। ਇਸ ਦਰਮਿਆਨ ਵਾਤਾਵਰਣ ਪ੍ਰੇਮੀ ਇਸ ਦਾ ਵਿਰੋਧ ਕਰਦੇ ਨਜ਼ਰ ਆਏ। ਇਸ ਦੌਰਾਨ ਵੇਨਿਸ ਦੀਆਂ ਨਹਿਰਾਂ ’ਚ ਲੋਕਾਂ ਨੇ ਇਸ ਕਰੂਜ਼ ਖ਼ਿਲਾਫ਼ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ : ਜੀ-7 ਸ਼ਿਖਰ ਸੰਮੇਲਨ  : 2022 ਦੇ ਅਖੀਰ ਤੱਕ ਦੁਨੀਆ ਦੇ ਸਾਰੇ ਲੋਕਾਂ ਨੂੰ ਕੋਰੋਨਾ ਵੈਕਸੀਨ ਦਾ ਰੱਖਾਂਗੇ ਟੀਚਾ : ਜੋਹਨਸਨ

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਵੱਡੇ ਕਰੂਜ਼ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੇ ਹਨ। ਇਸ ਲਈ ਉਨ੍ਹਾਂ ਨੂੰ ਉਥੇ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਇਹ 16 ਮੰਜ਼ਿਲਾ ਐੱਮ. ਐੱਸ. ਸੀ. ਆਰਕੇਸਟਰਾ ਕਰੂਜ਼ 300 ਮੀਟਰ  ਲੰਬਾ ਹੈ। ਇਸ ਦਾ ਭਾਰ 92,409 ਟਨ ਹੈ। ਇਸ ’ਚ 2600 ਯਾਤਰੀਆਂ ਅਤੇ 1050 ਕਰੂਜ਼ ਦੇ ਅਨੁਸਾਰ ਸਾਰੀਆਂ ਲਗਜ਼ਰੀ ਸਹੂਲਤਾਂ ਹਨ।

ਇਹ ਵੀ ਪੜ੍ਹੋ : ਗਰੀਸ ’ਚ ਬਜ਼ੁਰਗ ਜੋੜੇ ਦਾ ਕਤਲ ਕਰ ਕੇ ਕਿਰਾਏਦਾਰ ਨੇ ਕੀਤੀ ਖ਼ੁਦਕੁਸ਼ੀ

ਇੰਨਾ ਮਾਲੀਆ ਆਉਂਦੈ ਕਰੂਜ਼ ਉਦਯੋਗ ਤੋਂ
ਜ਼ਿਕਰਯੋਗ ਹੈ ਕਿ ਇਟਲੀ ਦੇ ਵੇਨਿਸ ’ਚ 120 ਟਾਪੂ ਹਨ। ਇਸ ਲਈ ਇਸ ਨੂੰ ‘ਸਿਟੀ ਆਨ ਵਾਟਰ’ ਕਿਹਾ ਜਾਂਦਾ ਹੈ। ਸ਼ਹਿਰ ਭਰ ’ਚ 150 ਨਹਿਰਾਂ ਹਨ, ਜਿਨ੍ਹਾਂ ’ਤੇ 400 ਪੁਲ ਬਣਾਏ ਗਏ ਹਨ। ਇਥੇ ਸੜਕਾਂ, ਬੱਸਾਂ, ਟੈਕਸੀਆਂ, ਟਰਾਮ ਅਤੇ ਬਾਈਕਸ ਨਹੀਂ ਹਨ। ਇਨ੍ਹਾਂ ਸਾਰੇ ਗੁਣਾਂ ਕਾਰਨ ਪਿਛਲੇ ਦੋ ਦਹਾਕਿਆਂ ਤੋਂ ਪੂਰੀ ਦੁਨੀਆ ਤੋਂ ਸਮੁੰਦਰੀ ਜਹਾਜ਼ ਵੈਨਿਸ ਆਉਣੇ ਸ਼ੁਰੂ ਹੋ ਗਏ ਹਨ। ਉਥੇ ਹੀ ਇਟਲੀ ’ਚ ਕਰੂਜ਼ ਉਦਯੋਗ ਦਾ ਮਾਲੀਆ ਲੱਗਭਗ 40 ਹਜ਼ਾਰ ਕਰੋੜ ਹੈ ਪਰ ਮਹਾਮਾਰੀ ਕਾਰਨ ਪਿਛਲੇ ਸਾਲ ਇਸ ਨੂੰ ਭਾਰੀ ਨੁਕਸਾਨ ਹੋਇਆ ਹੈ।


author

Manoj

Content Editor

Related News