550 ਸਾਲਾ ਨੂੰ ਸਮਰਪਿਤ ਧਾਰਮਿਕ ਸ਼ਬਦ “ਪਵਿੱਤਰ ਕਾਲੀ ਵੇਂਈ'''' ਰਿਲੀਜ਼

Wednesday, Nov 06, 2019 - 12:22 PM (IST)

550 ਸਾਲਾ ਨੂੰ ਸਮਰਪਿਤ ਧਾਰਮਿਕ ਸ਼ਬਦ “ਪਵਿੱਤਰ ਕਾਲੀ ਵੇਂਈ'''' ਰਿਲੀਜ਼

ਮਿਲਾਨ/ਇਟਲੀ (ਸਾਬੀ ਚੀਨੀਆ): ਵਾਤਵਰਨ ਗੀਤ ਨਾਲ ਚਰਚਾ ਵਿਚ ਆਏ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਦਿਹਾੜੇ 'ਤੇ “ਪਵਿੱਤਰ ਕਾਲੀ ਵੇਂਈ'' ਧਾਰਮਿਕ ਗੀਤ ਗਾ ਕੇ ਸੰਗੀਤ ਇੰਡਸਟਰੀ ਵਿਚ ਇਕ ਹੋਰ ਲੰਮੀ ਛਲਾਂਗ ਮਾਰਦਿਆਂ ਆਪਣੀ ਸਾਫ ਸੁਥਰੀ ਗਾਇਕੀ ਤੇ ਸੂਝਬੂਝ ਦਾ ਲੋਹਾ ਮਨਵਾਇਆ ਹੈ। ਜਿਸ ਕਾਲੀ ਵੇਂਈ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਤਿੰਨ ਦਿਨ ਅਲੋਪ ਰਹੇ ਸਨ ਉਸ ਪੁਲੀਤ ਹੋਈ ਕਾਲੀ ਵੇਂਈ ਨੂੰ ਸੰਤ ਬਲਬੀਰ ਸਿੰਘ ਸੀਚੇਵਾਲਿਆ ਨੇ ਜਿਸ ਤਰ੍ਹਾਂ ਸਵਾਰਿਆ, ਉਸ ਇਤਿਹਾਸ ਤੋਂ ਜਾਣੂ ਕਰਵਾਉਂਦੇ ਇਸ ਗੀਤ ਨੂੰ ਸੁਲਤਾਨਪੁਰ ਲੋਧੀ ਵਿਖੇ ਰਿਲੀਜ਼ ਕਰਦੇ ਹੋਏ ਸੰਤ ਬਲਬੀਰ ਸੀਚੇਵਾਲ ਨੇ ਆਖਿਆ ਕਿ ਬਲਵੀਰ ਸ਼ੇਰਪੁਰੀ ਉਹ ਗਾਇਕ ਹੈ ਜਿਸਨੇ ਸਰੋਤਿਆਂ ਨੂੰ ਸਾਫ ਸੁਥਰੇ ਗੀਤ ਸੁਣਨ ਤੇ ਵੇਖਣ ਨੂੰ ਦਿੱਤੇ ਹਨ।

ਉਸ ਦੀ ਇਸੇ ਕੋਸ਼ਿਸ਼ ਕਰਕੇ ਉਹ ਸੰਗੀਤ ਇੰਡਸਟਰੀ ਨੂੰ ਨਵੀਂ ਦਿਸ਼ਾ ਵਿਖਾਉਣ ਵਿਚ ਕਾਮਯਾਬ ਵੀ ਹੋਇਆ ਹੈ।ਇਸ ਮੌਕੇ ਪ੍ਰਸਿੱਧ ਪੱਤਰਕਾਰ ਜਤਿੰਦਰ ਪੁਨੂੰ, ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਜੰਮੂ, ਬਲਬੀਰ ਸਿੰਘ ਜੰਡੂ, ਬਿੰਦੂ ਸਿੰਘ, ਅਮਰਜੀਤ ਨਿੱਝਰ, ਨਰਿੰਦਰ ਸੋਨੀਆ, ਸ੍ਰੀ ਰੌਸ਼ਨ ਖੇੜਾ ਅਤੇ ਸ੍ਰੀ ਗਿਆਨ ਚੰਦ ਭੱਟੀ ਸਮੇਤ ਹੋਰ ਵੀ ਬਹੁਤ ਸਾਰੀਆਂ ਨਾਮੀ ਸ਼ਖਸ਼ੀਅਤਾਂ ਮੌਜੂਦ ਸਨ। ਇਨ੍ਹਾਂ ਵੱਲੋਂ “ਪਵਿੱਤਰ ਕਾਲੀ ਵੇਂਈ'' ਗੀਤ ਲਈ ਬਲਵੀਰ ਸ਼ੇਰਪੁਰੀ ਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਮੁਬਾਰਕਬਾਦ ਦਿੱਤੀ ਗਈ।

ਦੱਸਣਯੋਗ ਹੈ ਕਿ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਅਸ਼ੀਰਵਾਦ ਨਾਲ ਰਿਲੀਜ਼ ਹੋਏ ਇਸ ਗੀਤ ਨੂੰ ਪ੍ਰਵਾਸੀ ਲੇਖਕ ਸਾਬੀ ਚੀਨੀਆ ਦੀ ਪੇਸ਼ਕਾਰੀ ਹੇਠ ਤਿਆਰ ਕਰਕੇ ਸੀਚੇਵਾਲ ਟੀਮ ਦੇ ਬੈਨਰ ਹੇਠ ਸਰੋਤਿਆਂ ਤੱਕ ਪਹੁੰਚਾਇਆ ਗਿਆ ਹੈ। ਹਰੀ ਅਮਿਤ ਦੀਆਂ ਸੰਗੀਤਕ ਧੁੰਨਾਂ ਨਾਲ ਸ਼ਿੰਗਾਰੇ ਬੋਲਾਂ ਨੂੰ ਨਿਰਵੈਲ ਸਿੰਘ ਢਿੱਲੋਂ ਤਾਸ਼ਪੁਰੀ ਨੇ ਕਲਮਬੰਧ ਕੀਤਾ ਹੈ। 


author

Vandana

Content Editor

Related News