ਕੋਰੋਨਾ ਆਫ਼ਤ : ਇਟਲੀ ''ਚ ਘਟੀ ਬੱਚਿਆਂ ਦੀ ਜਨਮ ਦਰ

Thursday, Nov 26, 2020 - 04:45 PM (IST)

ਕੋਰੋਨਾ ਆਫ਼ਤ : ਇਟਲੀ ''ਚ ਘਟੀ ਬੱਚਿਆਂ ਦੀ ਜਨਮ ਦਰ

ਰੋਮਇਟਲੀ (ਕੈਂਥ): ਇੱਕ ਪਾਸੇ ਜਿੱਥੇ ਸਾਲ 2020 ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਪੂਰੀ ਦੁਨੀਆ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਇਸ ਮਹਾਮਾਰੀ ਦੇ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ ਉੱਥੇ ਇਟਲੀ ਵਿੱਚ ਵੀ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਮਹਾਮਾਰੀ ਦੇ ਪ੍ਰਭਾਵ ਕਾਰਨ ਹਰ ਰੋਜ਼ ਜਾਨੀ ਨੁਕਸਾਨ ਹੋ ਰਿਹਾ ਹੈ। ਇਟਲੀ ਵਿੱਚ ਹੁਣ ਤੱਕ 52,028 ਲੋਕਾਂ ਨੂੰ ਇਸ ਮਹਾਮਾਰੀ ਨੇ ਆਪਣੀ ਲਪੇਟ ਵਿੱਚ ਲੈਕੇ ਮੌਤ ਦੀ ਗੂੜ੍ਹੀ ਨੀਂਦ ਸੁਲਾ ਦਿੱਤਾ ਹੈ, ਜਿਸ ਦੇ ਕਾਰਨ ਇਟਲੀ ਦੀ ਆਬਾਦੀ ਵਿੱਚ ਭਾਰੀ ਗਿਰਾਵਟ ਦਰਜ਼ ਕੀਤੀ ਗਈ ਹੈ।

ਇਹ ਤਾਜ਼ਾ ਰਿਪੋਰਟ ਇਟਲੀ ਦੀ ਸੰਸਥਾ ਇਸਤਾਤ (ISTAT) ਵੱਲੋਂ ਪੇਸ਼ ਕੀਤੀ ਗਈ। ਇਸ ਸੰਸਥਾ ਦੇ ਮੁਖੀ ਜੰਨ ਕਾਰਲੋ ਵੱਲੋਂ ਇਟਾਲੀਅਨ ਸੰਸਦ ਅਤੇ ਸੈਨੇਟ ਦੀਆਂ ਬਜਟ ਕਮੇਟੀਆਂ ਦੇ ਸਾਂਝੇ ਪ੍ਰੋਗਰਾਮ ਵਿੱਚ ਦਿੱਤੀ ਜਾਣਕਾਰੀ ਮੁਤਾਬਕ, ਸਾਲ 2019 ਵਿੱਚ 4 ਲੱਖ 20 ਹਜਾਰ ਬੱਚਿਆਂ ਨੇ ਜਨਮ ਲਿਆ ਸੀ ਅਤੇ 2020 ਵਿੱਚ ਹੁਣ ਤੱਕ ਨਵੇਂ ਜਨਮ ਲੈਣ ਵਾਲੇ ਬੱਚਿਆਂ ਦੀ ਜਨਮ ਦਰ ਲੱਗਭਗ 4 ਲੱਖ 8 ਹਜਾਰ ਦਰਜ਼ ਕੀਤੀ ਗਈ ਹੈ ਜੋ ਕਿ ਪਿਛਲੇ ਬੀਤੇ ਸਾਲ ਨਾਲੋਂ ਘੱਟ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਬੀਤੇ 150 ਸਾਲ ਵਿੱਚ ਪਹਿਲੀ ਵਾਰੀ ਇਹ ਗਿਰਾਵਟ ਦਰਜ਼ ਕੀਤੀ ਗਈ ਹੈ। 

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ ਅਗਲੇ ਹਫ਼ਤੇ ਕੋਵਿਡ-19 ਟੀਕੇ ਨੂੰ ਦੇ ਸਕਦਾ ਹੈ ਮਨਜ਼ੂਰੀ

ਉਹਨਾਂ ਮੁਤਾਬਕ, ਸਾਲ 2020 ਵਿੱਚ ਇਟਲੀ ਵਿੱਚ ਕੋਰੋਨਾਵਾਇਰਸ ਦੇ ਕਾਰਨ ਇਹ ਗਿਰਾਵਟ ਦਰਜ਼ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾਵਾਇਰਸ ਨੇ ਨੌਜਵਾਨਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਕਿਉਂਕਿ ਉਹਨਾਂ ਨੂੰ ਮਹਾਮਾਰੀ ਦੇ ਕਾਰਨ ਬਹੁਤ ਸਾਰਾ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਕਰਕੇ ਨੌਜਵਾਨ ਵਰਗ ਕੋਲ ਨੌਕਰੀਆਂ ਵੀ ਘੱਟ ਗਈਆਂ ਸਨ ਅਤੇ ਜ਼ਿਆਦਾਤਰ ਵਿਆਹ ਦੇ ਬੰਧਨਾਂ ਵਿੱਚ ਵੀ ਨਹੀਂ ਬੱਝ ਪਾਏ। ਉਨ੍ਹਾਂ ਨੇ 2021 ਵਿੱਚ ਇਟਲੀ ਵਿੱਚ ਨਵੇਂ ਜਨਮ ਲੈਣ ਵਾਲੇ ਬੱਚਿਆਂ ਦੀ ਜਨਮ ਦਰ 3 ਲੱਖ 93 ਹਜਾਰ ਤੱਕ ਰਹਿ ਜਾਣ ਦੇ ਸੰਕੇਤ ਵੀ ਦਿੱਤੇ ਹਨ।


author

Vandana

Content Editor

Related News