ਇਟਲੀ : ਨੋਵੇਲਾਰਾ ''ਚ ਕਰਵਾਇਆ ਗਿਆ ਸਲਾਨਾ ਖੇਡ ਮੇਲਾ

Sunday, Jul 21, 2019 - 01:26 PM (IST)

ਇਟਲੀ : ਨੋਵੇਲਾਰਾ ''ਚ ਕਰਵਾਇਆ ਗਿਆ ਸਲਾਨਾ ਖੇਡ ਮੇਲਾ

ਮਿਲਾਨ/ਇਟਲੀ (ਸਾਬੀ ਚੀਨੀਆ)— ਇਟਲੀ ਦੇ ਗੁਰਦੁਆਰਾ ਸਿੰਘ ਸਭਾ, ਨੋਵੇਲਾਰਾ (ਰੇਜੋਈਮੀਲੀਆ) ਵਲੋਂ ਸਮੂਹ ਖੇਡ ਕਲੱਬਾਂ ਅਤੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਸਾਲਾਨਾ ਖੇਡ ਮੇਲਾ ਬਹੁਤ ਹੀ ਧੁਮ ਧਾਮ ਨਾਲ ਕਰਵਾਇਆ ਗਿਆ। ਇਸ ਖੇਡ ਮੇਲੇ ਦੌਰਾਨ ਓਪਨ ਕਬੱਡੀ ਦੀਆਂ 5 ਟੀਮਾਂ ਨੇ ਹਿੱਸਾ ਲਿਆ। ਇਹਨਾਂ ਦਰਮਿਆਨ ਕਰਵਾਏ ਵੱਖ-ਵੱਖ ਮੈਚਾਂ ਉਪਰੰਤ ਗੁਰਦੁਆਰਾ ਸਿੰਘ ਸਭਾ, ਨੋਵੇਲਾਰਾ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ, ਅਰੇਸੋ ਦੀਆਂ ਟੀਮਾਂ ਵਿਚਕਾਰ ਫਾਈਨਲ ਮੁਕਾਬਲਾ ਹੋਇਆ। ਦੋਹਾਂ ਟੀਮਾਂ ਦੇ ਧਾਕੜ ਖਿਡਾਰੀਆਂ ਵਲੋਂ ਕੀਤੇ ਸ਼ਾਨਦਾਰ ਪ੍ਰਦਰਸ਼ਨ ਦਾ ਦਰਸ਼ਕਾਂ ਨੇ ਖੂਬ ਮਨੋਰੰਜਨ ਕੀਤਾ। 

ਇਸ ਫਸਵੇਂ ਮੁਕਾਬਲੇ ਵਿੱਚੋਂ ਅਰੇਸੋ ਦੀ ਟੀਮ ਨੇ ਬਾਜੀ ਮਾਰ ਕੇ ਇਸ ਸਾਲ ਦੇ ਖੇਡ ਸੀਜਨ ਦੇ ਲਗਾਤਾਰ ਦੂਸਰੇ ਕੱਪ 'ਤੇ ਵੀ ਕਬਜ਼ਾ ਕੀਤਾ। ਨੈਸ਼ਨਲ ਕਬੱਡੀ ਦਾ ਸ਼ੋਅ ਮੈਚ ਇਟਲੀ ਅਤੇ ਪੁਰਤਗਾਲ ਦੀਆਂ ਵਿਚਕਾਰ ਹੋਇਆ, ਜਿਸ ਵਿੱਚ ਪੁਰਤਗਾਲ ਦੀ ਟੀਮ ਜੇਤੂ ਰਹੀ। ਇਸ ਤੋਂ ਇਲਾਵਾ ਬੱਚਿਆਂ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ, ਜਿਹਨਾਂ ਵਿੱਚੋਂ ਜੇਤੂ ਬੱਚਿਆਂ ਨੂੰ ਵੀ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ। 

ਖੇਡ ਮੇਲੇ ਦੀ ਕੁਮੈਂਟਰੀ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਕੁਮੈਂਟੇਟਰ ਅਮਨ ਲੋਪੋਂ, ਇਟਲੀ ਦੇ ਪ੍ਰਸਿੱਧ ਕੁਮੈਂਟੇਟਰ ਬੱਬੂ ਜਲੰਧਰੀਆ ਅਤੇ ਨਰਿੰਦਰ ਤਾਜਪੁਰੀ ਵਲੋਂ ਰਲ ਮਿਲ ਕੇ ਕੀਤੀ ਗਈ। ਇਸ ਖੇਡ ਮੇਲੇ ਦੇ ਬੈਸਟ ਧਾਵੀ ਜੱਗਾ ਖਾਨੋਵਾਲੀਆਂ ਅਤੇ ਪਿੰਦਰੀ ਰਹੇ ਜਦਕਿ ਬੈਸਟ ਜਾਫੀ ਤੇਜਾ ਪੱਡਾ, ਇੰਦਰ ਨਾਗਰਾ ਅਤੇ ਦੀਪ ਗੜੀ ਬਖਸ਼ ਰਹੇ। ਇਸ ਖੇਡ ਮੇਲੇ ਲਈ ਸ. ਜੋਗਾ ਸਿੰਘ ਕੈਨੇਡਾ, ਸ.ਬਲਵੀਰ ਸਿੰਘ ਅਤੇ ਅਵਤਾਰ ਸਿੰਘ ਖਾਲਸਾ ਨੇ ਵਿਸ਼ੇਸ਼ ਮਦਦ ਕੀਤੀ।ਗੁਰਦੁਆਰਾ ਸਿੰਘ ਸਭਾ, ਨੋਵੇਲਾਰਾ ਦੀ ਸਮੂਹ ਪ੍ਰਬੰਧਕ ਕਮੇਟੀ ਵਲੋਂ ਖੇਡ ਮੇਲੇ ਦੀ ਸਫਲਤਾ ਲਈ ਸਮੂਹ ਖੇਡ ਪ੍ਰੇਮੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। 

ਇਸ ਖੇਡ ਮੇਲੇ ਦੌਰਾਨ ਹਾਜਿਰ ਸ਼ਖਸ਼ੀਅਤਾਂ ਵਿੱਚ ਇਟਲੀ ਦੇ ਉੱਘੇ ਖੇਡ ਪ੍ਰਮੋਟਰ ਸ. ਮੋਹਨ ਸਿੰਘ ਹੇਲਰਾਂ, ਹਰਜੀਤ ਸਿੰਘ ਜੀਤਪਾਲ, ਜਸਬੀਰ ਖਾਨ ਚੈੜੀਆਂ, ਸੰਤੋਖ ਸਿੰਘ ਲਾਲੀ, ਸਤਵਿੰਦਰ ਸਿੰਘ ਟੀਟਾ, ਭੁਪਿੰਦਰ ਸਿੰਘ ਕੰਗ,ਜਸਵੀਰ ਸਿੰਘ ਬਨਵੈਤ, ਸੁਖਚੈਨ ਸਿੰਘ ਠੀਕਰੀਵਾਲ, ਰਣਜੀਤ ਸਿੰਘ ਗਰੇਵਾਲ, ਡਾ. ਸੁਖਦੇਵ ਸਿੰਘ ਜਾਜਾ, ਸੱਤੀ ਕੰਵਰ, ਅਰਵਿੰਦਰ ਸਿੰਘ ਬਾਲਾ, ਗੀਤਕਾਰ ਸਿੱਕੀ ਝੱਜੀ ਪਿੰਡ ਵਾਲਾ, ਸੁੱਖਾ ਗਿੱਲ,ਹਰਪ੍ਰੀਤ ਸਿੰਘ ਜੀਰਾ, ਦਯਾ ਚਾਹਲ, ਸਾਬੀ ਚਾਹਲ, ਸੰਦੀਪ ਰੰਧਾਵਾ ਅਤੇ ਗਿੰਦੂ ਲਿੱਧੜ ਦੇ ਨਾਮ ਪ੍ਰਮੁੱਖ ਹਨ।


author

Vandana

Content Editor

Related News