ਇਟਲੀ : ਮ੍ਰਿਤਕ ਪ੍ਰੈਗਨੈਂਟ ਵ੍ਹੇਲ ਦੇ ਢਿੱਡ ''ਚੋਂ ਨਿਕਲਿਆ 22 ਕਿਲੋ ਪਲਾਸਟਿਕ
Friday, Apr 05, 2019 - 03:11 PM (IST)

ਰੋਮ (ਇਟਲੀ), (ਏਜੰਸੀ)- ਪਲਾਸਟਿਕ ਕਾਰਨ ਸਮੁੰਦਰੀ ਜੀਵਾਂ ਨੂੰ ਕਿੰਨਾ ਨੁਕਸਾਨ ਪਹੁੰਚਦਾ ਹੈ, ਇਸ ਦੇ ਖਤਰਨਾਕ ਨਤੀਜੇ ਹਾਲ ਹੀ ਵਿਚ ਇਟਲੀ ਦੇ ਸਮੁੰਦਰੀ ਕੰਢੇ ਦੇਖਣ ਨੂੰ ਮਿਲੇ। ਇਟਲੀ ਦੇ ਸ਼ਹਿਰ ਸਰਦੀਨੀਆ ਨੇੜੇ ਮੌਜੂਦ ਪੋਰਟੋ ਕਰਵੋ ਬੀਚ 'ਤੇ ਇਕ ਮਰੀ ਹੋਈ ਵ੍ਹੇਲ ਮੱਛੀ ਦੇਖੀ ਗਈ। ਇਹ ਵ੍ਹੇਲ ਪ੍ਰੈਗਨੈਂਟ ਸੀ, ਜਦੋਂ ਇਸ ਵ੍ਹੇਲ ਦਾ ਪੋਸਟਮਾਰਟਮ ਕੀਤਾ ਗਿਆ ਤਾਂ ਇਸ ਦੇ ਢਿੱਡ ਵਿਚੋਂ ਤਕਰੀਬਨ 22 ਕਿਲੋ ਪਲਾਸਟਿਕ ਨਿਕਲਿਆ। ਇਸ ਪਲਾਸਟਿਕ ਵਿਚ ਫਿਸ਼ਿੰਗ ਨੇਟਸ, ਫਿਸ਼ਿੰਗ ਲਾਈਨਸ, ਪਲਾਸਟਿਕ ਬੈਗ, ਪਲਾਸਟਿਕ ਪਾਈਪਸ ਅਤੇ ਪਲੇਸਟ ਸ਼ਾਮਲ ਹਨ।
ਵ੍ਹੇਲ ਦੇ ਢਿੱਡ 'ਚ 2 ਤਿਹਾਈ ਹਿੱਸੇ 'ਚ ਪਲਾਸਟਿਕ
ਨੈਸ਼ਨਲ ਜਿਓਗ੍ਰਾਫਿਕ ਮੁਤਾਬਕ ਸਮੁੰਦਰ ਵਿਚ ਮੌਜੂਦ ਪਲਾਸਟਿਕ ਇਸ ਦੇ ਡਿੱਢ ਵਿਚ ਗਿਆ ਅਤੇ ਅੰਤੜੀਆਂ ਨਾਲ ਚਿਪਕ ਗਿਆ। ਇਸ ਵ੍ਹੇਲ ਮੱਛੀ ਦੇ ਡਿੱਢ ਦੇ ਤਕਰੀਬਨ ਦੋ ਤਿਹਾਈ ਹਿੱਸੇ ਵਿਚ ਸਿਰਫ ਪਲਾਸਟਿਕ ਮਿਲਿਆ। ਇਸ ਕਾਰਨ ਇਸ ਵ੍ਹੇਲ ਨੂੰ ਜ਼ਰੂਰੀ ਪੋਸ਼ਕ ਤੱਤ ਨਹੀਂ ਮਿਲ ਸਕੇ, ਜਿਸ ਕਾਰਨ ਇਹ ਮਰ ਗਈ।